ਨਵਾਂਸ਼ਹਿਰ, (ਮਨੋਰੰਜਨ)- ਜ਼ਿਲਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਨੀਵਾਰ ਨੂੰ ਅਦਾਲਤ ਬੰਦ ਕਰਨ ਦੀ ਮੰਗ ਨੂੰ ਲੈ ਕੇ ਆਪਣਾ ਕੰਮਕਾਜ ਠੱਪ ਰੱਖਿਆ ਗਿਆ। ਇਸ ਦੌਰਾਨ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਾਲ ਸਿੰਘ ਕਾਹਲੋ ਨੇ ਕਿਹਾ ਕਿ ਵਕੀਲਾਂ ਨੂੰ ਆਪਣੇ ਕਲਾਇੰਟਸ ਦੇ ਕੰਮਕਾਜ ਲਈ ਸਮਾਂ ਚਾਹੀਦਾ ਹੈ। ਕਈ ਕਲਾਇੰਟਸ ਦੂਰ ਦੁਰਾਡੇ ਦੇ ਇਲਾਕੇ ਤੋਂ ਆਉਂਦੇ ਹਨ। ਉਨ੍ਹਾਂ ਦੇ ਕੇਸ ਤਿਆਰ ਕਰਨ ਦੇ ਲਈ ਸਮਾਂ ਵੀ ਚਾਹੀਦਾ ਹੈ ਇਸ ਲਈ ਅਸੀਂ ਸਰਕਾਰ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਕਿ ਸ਼ਨੀਵਾਰ ਨੂੰ ਅਦਾਲਤ ਵਿਚ ਛੁੱਟੀ ਕੀਤੀ ਜਾਵੇ ਤਾਂ ਕਿ ਵਕੀਲ ਆਪਣੇ ਕਲਾਇੰਟਸ ਨੂੰ ਵਧੀਆ ਸਰਵਿਸ ਦੇ ਸਕਣ। ਇਸ ਮੌਕੇ ਅਮਿਤ ਕੁਮਾਰ, ਅਨੂਪ ਸਰੀਨ, ਪਾਖਰ ਸਿੰਘ ਚਾਹਲ ਤੇ ਕਈ ਹੋਰ ਵਕੀਲ ਮੌਜੂਦ ਰਹੇ।
ਜ਼ਿਲਾ ਤੇ ਸੈਸ਼ਨ ਜੱਜ ਨੇ ਕੀਤਾ ਸਬ-ਜੇਲ ਦਾ ਦੌਰਾ
NEXT STORY