ਅੰਮ੍ਰਿਤਸਰ( ਦੀਪਕ ਸ਼ਰਮਾ) : “ਹਾਥੀ ਦੇ ਖਾਣ ਦੇ ਦੰਦ ਹੋਰ ਵਿਖਾਉਣ ਦੇ ਹੋਰ ਤੇ ਸਿਰਫ਼ ਖੋਖਲੇ ਵਾਅਦਿਆਂ ਦੇ ਆਧਾਰ ’ਤੇ ਜੁੱਟੀ ਆਮ ਆਦਮੀ ਪਾਰਟੀ ਦਾ ‘ਨਾਅਰਾ ਇਕ ਮੌਕਾ ਸਾਨੂੰ ਵੀ ਇਕ ਵਾਰ ਦਿਓ’ ਹੁਣ ਆਸਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਦੇ ਵੋਟਰ ਆਪਣੇ-ਆਪ ਨੂੰ ਕੁਝ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਹਨ। ਕਾਂਗਰਸ ਪਾਰਟੀ ਤੋਂ ਇਲਾਵਾ ਭਾਜਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਦੀ ਸਰਕਾਰ ਦੇ ਵਤੀਰੇ ਤੋਂ ਲੰਬੇ ਸਮੇਂ ਤੋਂ ਦੁੱਖੀ ਹੋਈ ਜਨਤਾ ਨੇ ਆਮ ਆਦਮੀ ਪਾਰਟੀ ਨੂੰ ‘ਇਕ ਮੌਕਾ ਹੋਰ ਦਿਓ’ ਦੇ ਨਾਅਰੇ ਨੂੰ ਪੂਰਾ ਤਾਂ ਕੀਤਾ ਸੀ ਪਰ ਹੁਣ ਮੌਕਾ ਦੇਣ ਦੇ ਬਾਵਜੂਦ ਲੋਕਾਂ ਦੀ ਜੋ ਆਸਾਂ ਸਨ, ਉਹ ਮਿੱਟੀ ’ਚ ਮਿਲਣ ਲੱਗੀਆਂ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ, ਨਿੱਜੀ ਹਿੱਤਾਂ ਦੀ ਪੂਰਤੀ ਤੇ ਬਿਆਨਬਾਜ਼ੀ 'ਤੇ ਆਧਾਰਿਤ ਵਿਕਾਸ ਕਰਨ ਦੇ ਫੋਕੇ ਦਾਅਵੇ, ਭ੍ਰਿਸ਼ਟਾਚਾਰ ਰਿਸ਼ਵਤਖੋਰੀ ਅਤੇ ਨਸ਼ੇ ਦੇ ਸੌਦਾਗਰਾਂ ਦੀ ਹਕੂਮਤ ਤੇ ਰੇਤ ਮਾਫ਼ੀਆਂ ਤੋਂ ਤੰਗ ਆ ਕੇ ਲਗਾਤਾਰ ਜ਼ੁਲਮ ਸਹਿਣ ਕਰਨ ਤੋਂ ਰਾਹਤ ਦੀ ਉਮੀਦ ਰੱਖਦੇ ਹੋਏ ਆਮ ਆਦਮੀ ਪਾਰਟੀ ਨੂੰ ਇਕ ਵਾਰ ਮੌਕਾ ਦੇ ਕੇ ਜਿੱਤ ਦੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਸੀ। ਬੀਤੇ ਸਾਲਾਂ ਦੇ ਕਾਲੇ ਬੱਦਲ ਅਜੇ ਦੂਰ ਨਹੀਂ ਹੋਏ ਪਰ ਹੌਲੀ-ਹੌਲੀ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਪੈਣ ਲੱਗਾ ਹੈ।
ਇਹ ਵੀ ਪੜ੍ਹੋ - ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ
ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਪੰਜਾਬ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਇਹ ਜਵਾਬ ਨਹੀਂ ਦੇ ਸਕੇ ਕਿ 1500 ਰੁਪਏ ਤੋਂ 2000 ਰੁਪਏ ਪ੍ਰਤੀ ਰੇਤ ਦੀ ਟਰਾਲੀ ਹੁਣ 4500 ਰੁਪਏ ਤੋਂ 5000 ਰੁਪਏ ਦੇ ਰੇਟ ਤੱਕ ਕਿਉਂ ਪਹੁੰਚ ਚੁੱਕੀ ਹੈ? ਇਸ ਨੂੰ ਕੌਣ ਰੋਕੇਗਾ ਅਤੇ ਰੇਤ ਮਾਫ਼ੀਆਂ ਦੀ ਗੁੰਡਾਗਰਦੀ ਕਦੋਂ ਬੰਦ ਹੋਵੇਗੀ ? ਅਸਲ ’ਚ ਆਸ਼ਾ ਦਾ ਨਿਰਾਸ਼ਾ ’ਚ ਬਦਲਣ ਕਾਰਨ ਭ੍ਰਿਸ਼ਟਾਚਾਰ ਦੀ ਬਦਬੂ ਹੁਣ ਸ਼ਰੇਆਮ ਆਉਣ ਲੱਗੀ ਹੈ। ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਰੇਤ ਵੰਡ ਦੀ ਨੀਤੀ 6 ਮਹੀਨਿਆਂ ਤੱਕ ਲਾਗੂ ਹੋ ਸਕੇਗੀ ਪਰ ਹੁਣ ਇਹ ਸਵਾਲ ਉੱਠਦਾ ਹੈ ਕਿ ਕਮਰ ਤੋੜ ਮਹਿੰਗਾਈ ਅਤੇ ਰੇਤ ਦੇ ਭਾਅ 3 ਗੁਣਾ ਵੱਧਣ ਕਾਰਨ ਹੁਣ ਸਰਕਾਰ ਨੂੰ ਤਾਂ ਕੋਈ ਮੁਨਾਫਾ ਨਹੀਂ ਹੋ ਰਿਹਾ । ਰੇਤ ਦੀ ਵੰਡ ਅਤੇ ਰੇਤ ਮਾਫ਼ੀਆਂ ਦਾ ਦੌਰ ਲਗਾਤਾਰ ਤੇਜ਼ੀ ਨਾਲ ਜਾਰੀ ਹੈ।
ਤਾਜ਼ਾ ਹਾਲਾਤ ਦੇ ਮੁਤਾਬਕ ਅਸਲ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀਆਂ ਦੇ ਪਿਛਲੇ ਸਾਲਾਂ ’ਚ ਹੋਈ ਦੁਰਦਸ਼ਾ ਦੀ ਹਾਲਤ ਨੂੰ ਸਮਝ ਕੇ ਵੀ ਹੁਣ ਅਨਜਾਣ ਬਣਨ ਲੱਗੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਰੇਤ ਦੇ ਭਾਅ 3 ਗੁਣਾ ਵੱਧ ਚੁੱਕੇ ਹਨ ਪਰ ਉਨ੍ਹਾਂ ਦਾ ਕੋਈ ਬਿਆਨ ਨਾ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਨੇ ਹੁਣ ਜਾਣ-ਬੁੱਝ ਕੇ ਆਪਣੀਆਂ ਅੱਖਾਂ, ਕੰਨ ਬੰਦ ਕੀਤੇ ਹੋਏ ਹਨ।
ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਪੰਜਾਬ ’ਚ ਵਿਗੜੀ ਹੋਈ ਸਾਖ ਦਾ ਸਵਾਲ ਹੈ। ਇਹ ਉਦਾਹਰਣ ਲਾਗੂ ਹੁੰਦੀ ਹੈ ਕਿ ਘਰ ਨੂੰ ਅੱਗ ਲੱਗੀ ਘਰ ਦੇ ਚਿਰਾਗ ਤੋਂ ‘ਯਾਨੀ ਤੂੰ ਤੜਾਕ’ ਆਪਣੀ ਹੀ ਪਾਰਟੀ ਦਾ ਜਲੂਸ ਕੱਢਣ ਵਾਲੇ ਲੀਡਰ ਜੋ ਹੁਣ ਬੁਰੀ ਤਰ੍ਹਾਂ ਖ਼ਾਕ ਹੋ ਚੁੱਕੇ ਹਨ। ਆਪਣੇ ਨਿੱਜੀ ਸਵਾਰਥ ਲਈ ਕਾਂਗਰਸ ਪਾਰਟੀ ਦਾ ਜਨਾਜਾ ਆਪਣੇ ਹੱਥਾਂ ਨਾਲ ਕੱਢਣ ਤੋਂ ਬਾਅਦ ਹੁਣ ਆਪਣੀ ਡੁੱਬਦੀ ਹੋਈ ਬੇੜੀ ਦਾ ਸਹਾਰਾ ਬਣਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹੋ ਸਕਦਾ ਹੈ ਕਿ ਉਹ ਫਿਰ ਮਜ਼ਬੂਰ, ਬਦਨਾਮ ਅਤੇ ਹਾਈਕਮਾਨ ਤੋਂ ਬੇਇੱਜ਼ਤ ਹੋਣ ਦੇ ਬਾਅਦ ਆਮ ਆਦਮੀ ਪਾਰਟੀ ਦਾ ਦਾਮਨ ਫੜਣ ’ਚ ਗੁਰੇਜ਼ ਨਹੀਂ ਕਰਨਗੇ। ਕਾਂਗਰਸ ਜੇਕਰ ਨਗਰ ਨਿਗਮ ਦੀਆਂ ਚੋਣਾਂ ਲਈ ਆਪਣੀ ਬਰਬਾਦੀ ਦੇ ਦਾਗ ਨਹੀਂ ਧੋ ਪਾਉਂਦੀ ਤਾਂ ਉਸ ਦਾ ਜ਼ਮੀਨੀ ਪੱਧਰ, ਵਰਕਰਾਂ ਦੀ ਕਾਰਗੁਜ਼ਾਰੀ ਪਾਰਟੀ ਦੇ ਪ੍ਰਤੀ ਵਫ਼ਾਦਾਰੀ ਨੂੰ ਤਹਿਸ-ਨਹਿਸ ਵੀ ਕਰ ਸਕਦੀ ਹੈ।
ਇਹ ਵੀ ਪੜ੍ਹੋ - ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ
ਹੁਣ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਭਵਿੱਖ ਦੀ ਗੱਲ ਹੈ। ਹਾਲਾਤਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹਾਰੇ ਹੋਏ ਬਜ਼ੁਰਗ ਟਕਸਾਲੀ ਲੀਡਰ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੇਟਿਆਂ ਦੀ ਸਿਆਸੀ ਛਵੀਂ ਦਾ ਕੋਈ ਹੁਣ ਭਾਗੀਦਾਰ ਨਾ ਬਣ ਸਕੇ। ਇਹੀ ਕਾਰਨ ਹੈ ਕਿ ਜੁਝਾਰੂ ਜਵਾਨ ਲੀਡਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਅਜਨਾਲਾ ਦੇ ਸਾਬਕਾ ਵਿਧਾਇਕ ਅਮਰ ਪਾਲ ਸਿੰਘ ਬੋਨੀ ਵਲੋਂ ਹਾਈ ਕੋਰਟ ’ਚ ਪਟੀਸ਼ਨ ਦਰਜ ਕਰਵਾਈ ਗਈ ਸੀ। ਇਸ ਤੋਂ ਇਹ ਜਾਹਰ ਹੁੰਦਾ ਹੈ ਕਿ ਉਹ ਇਹ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਮਜੀਠੀਆ ਨਾ ਸੰਭਾਲ ਲਵੇ। ਫੁੱਟ ਖੁੱਲ੍ਹ ਕੇ ਸਾਹਮਣੇ ਤਾਂ ਆ ਚੁੱਕੀ ਹੈ ਪਰ ਅਕਾਲੀ ਦਲ ਕੋਲ ਇਕ ਠੋਸ ਧਾਰਮਿਕ ਪਲੇਟਫ਼ਾਰਮ ਹੋਣ ਕਾਰਨ ਪਾਰਟੀ ਨੂੰ ਇਕਜੁੱਟ ਕਰ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ ’ਚ ਦੇਰੀ ਨਹੀਂ ਲੱਗੇਗੀ।
ਹੁਣ ਸਵਾਲ ਇਹ ਹੈ ਕਿ ਭਾਜਪਾ ਦੀ ਹਾਲਤ ਨੂੰ ਮਜ਼ਬੂਤ ਕਰਨ ਲਈ ਪੰਜਾਬ 'ਚ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੋ ਹਾਈਕਮਾਨ ਨੂੰ ਜੋ ਆਸ ਸੀ ਉਹ ਧੂਮਿਲ ਹੋ ਚੁੱਕੀ ਹੈ। ਇਸ ਦੀ ਕਾਰਨ ਨਿੱਜੀ ਰੰਜਿਸ਼ ਹੈ। ਧੜੇਬੰਦੀ ਕਾਰਨ ਭਾਜਪਾ ਜੁਝਾਰੂ ਲੀਡਰਾਂ ਨੂੰ ਨੁਕਰੇ ਲਾਉਣ ਕਾਰਨ ਉਹ ਆਪਣੀ ਮਜ਼ਬੂਤ ਹਾਲਤ ਨਹੀਂ ਬਣਾ ਸਕੇ। ਯਾਨੀ ਹਾਈ ਕਮਾਂਡ ਨੇ ਅਰਵਿੰਦ ਖੰਨਾ, ਮਾ. ਮੋਹਨ ਲਾਲ , ਅਨਿਲ ਜੋਸ਼ੀ ਤੇ ਹੋਰ ਟਕਸਾਲੀ ਭਾਜਪਾ ਲੀਡਰਾਂ ਨੂੰ ਕਿਨਾਰੇ ਨਾ ਕੀਤਾ ਹੁੰਦਾ ਤਾਂ ਭਾਜਪਾ ਦੀ ਸਿਆਸੀ ਹਾਲਤ ਹੁਣ ਵੀ ਪੰਜਾਬ ’ਚ ਕਾਫ਼ੀ ਮਜ਼ਬੂਤ ਹੋ ਸਕਦੀ ਹੈ। ਇਹ ਵਿਚਾਰ ਭਾਜਪਾ ਹਾਈਕਮਾਨ ਨੂੰ ਕਰਨਾ ਹੀ ਪਵੇਗਾ। ਚਾਹੇ ਉਹ ਦੇਰ ਨਾਲ ਸੋਚੇ। ਯਾਨੀ ਮੌਜੂਦਾ ਭਾਜਪਾ ਲੀਡਰਾਂ ਦੇ ਤਿਲਾਂ ’ਚ ਤੇਲ ਨਹੀਂ ਹੈ।
ਇਹ ਵੀ ਪੜ੍ਹੋ - ਮੋਹਾਲੀ ਹਮਲੇ ’ਚ ਡੀ. ਜੀ. ਪੀ ਦਾ ਖੁਲਾਸਾ, ਬੱਬਰ ਖਾਲਸਾ ਦੇ ਇਸ਼ਾਰੇ ’ਤੇ ਕੈਨੇਡਾ ਬੈਠੇ ਗੈਂਗਸਟਰ ਨੇ ਕਰਵਾਈ ਵਾਰਦਾਤ
ਪਾਰਟੀਆਂ ਦੀਆਂ ਧੜੇਬੰਦੀਆਂ, ਬੇਰੁਖੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਠੋਸ ਕਦਮ ਨਾ ਹੋਣ ਕਾਰਨ ਜਿੱਥੇ ਪੁਲਸ ਪ੍ਰਸ਼ਾਸਨ ’ਚ ਕੋਈ ਠੋਸ ਪੈਠ ਨਹੀਂ ਹੈ, ਉੱਥੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੈਰੋਇਨ, ਨਸ਼ੀਆਂ ਦੀ ਤਸਕਰੀ ਤੇਜ਼ੀ ਨਾਲ ਜਾਰੀ ਰਹਿਣਾ, ਵਿਦੇਸ਼ਾਂ ’ਚ ਬੈਠੇ ਅੱਤਵਾਦੀ ਅਤੇ ਖਾਲਿਸਤਾਨੀ ਸਾਜ਼ਿਸ਼ਾਂ ਦਾ ਪੰਜਾਬ ’ਚ ਜਾਲ ਵਿਛਾਉਣਾ ਪੰਜਾਬ ’ਚ ਫਿਰ ਤੋਂ ਅੱਤਵਾਦ ਦੀ ਚਿੰਗਾਰੀ ਨੂੰ ਜਨਮ ਦੇ ਸਕਦੇ ਹਨ । ਜਿਸ ਲਈ ਭਾਵੇਂ ਹੀ ਕੇਂਦਰ ਦਾ ਗ੍ਰਹਿ ਮੰਤਰਾਲਾ ਹੁਣ ਗੰਭੀਰ ਤਾਂ ਹੈ ਪਰ ਗੈਂਗਸਟਰਾਂ, ਅੱਤਵਾਦੀਆਂ ਦੇ ਵਿਦੇਸ਼ੀ ਸੰਪਰਕ ਨੂੰ ਤਹਿਸ-ਨਹਿਸ ਕਰਨ ਦੀ ਜ਼ਿੰਮੇਵਾਰੀ ਹੁਣ ਪੰਜਾਬ ਸਰਕਾਰ ਦੇ ਹੱਥਾਂ ’ਚ ਨਿਰਭਰ ਕਰਦੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗ੍ਰਿਫ਼ਤਾਰ ਸਮੱਗਲਰ ਸੋਨੂੰ ਦੇ ਮੋਬਾਇਲ 'ਚੋਂ ਮਿਲੇ ਵੱਡੇ ਪੁਲਸ ਅਧਿਕਾਰੀਆਂ ਦੇ ਨੰਬਰ ਤੇ ਚੈਟਿੰਗ, ਹੋਏ ਵੱਡੇ ਖ਼ੁਲਾਸੇ
NEXT STORY