ਸੰਗਰੂਰ (ਬੇਦੀ) - ਲੀਵਿੰਗ ਲੈਜੰਡ ਐਵਾਰਡ ਬੈਨਰ ਹੇਠ ਚੰਡੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਹਰਿਆਣਾ ਦੇ ਅਸ਼ੋਕ ਤੰਵਰ, ਟੀ. ਐੱਸ. ਸ਼ੇਰਗਿੱਲ, ਰਾਜ ਕੁਮਾਰ ਵੇਰਕਾ, ਚੈਨਲ ਦੇ ਸੀ. ਈ. ਓ. ਅੰਗਦਦੀਪ ਸਿੰਘ ਨੇ ਜੋਤੀ ਪ੍ਰਚੰਡ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਸੂਫੀਆਨਾ ਅੰਦਾਜ਼ 'ਚ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਬਾਬਾ ਇਕਬਾਲ ਸਿੰਘ ਜੀ ਵੱਲੋਂ ਸਿੱਖਿਆ ਦੇ ਖੇਤਰ 'ਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ 15 ਹੋਰ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐੱਸ. ਪੀ. ਸਿੰਘ ਓਬਰਾਏ, ਪਰਮਜੀਤ ਸਿੰਘ, ਰਾਧਾ ਸੋਨੀ, ਅਮਰਜੀਤ ਕੌਰ, ਯੋਗੇਸ਼ ਮਿੱਡਾ, ਅਖਿਲ ਬਾਕਸਰ ਅਨੁਪਮ, ਕਪਿਲ ਸ਼ਰਮਾ, ਸਤੀਸ਼ ਰਿਟਾਇਰਡ ਐੱਸ. ਪੀ., ਅਸ਼ਮਿਤਾ ਮਹਿਲਾ, ਮਹਾਵੀਰ ਫੌਗਾਟ, ਅਮਨੀਤ ਸ਼ੇਰਗਿੱਲ ਅਤੇ ਗੌਰਵ ਨੂੰ ਵੀ ਸਨਮਾਨਿਤ ਕੀਤਾ ਗਿਆ।
Another farmer swallowed debt greed
NEXT STORY