ਧਰਮਕੋਟ (ਸਤੀਸ਼) - ਬੀਤੇ ਦਿਨ ਸੀ. ਪੀ. ਐੱਫ. ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ 'ਚ ਸੀ. ਪੀ. ਐੱਫ. ਅਧੀਨ ਆਉਂਦੇ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਸਬੰਧੀ ਕੀਤਾ ਗਿਆ ਵਾਅਦਾ ਯਾਦ ਕਰਵਾਉਣ ਲਈ ਪੰਜਾਬ ਦੇ ਸਾਰੇ ਵਿਧਾਇਕਾਂ ਰਾਹੀਂ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ-ਪੱਤਰ ਸੌਂਪਿਆ ਗਿਆ।
ਇਸੇ ਲੜੀ ਅਨੁਸਾਰ ਹਲਕਾ ਧਰਮਕੋਟ ਦੇ ਸਮੂਹ ਸੀ. ਪੀ. ਐੱਫ. ਕਰਮਚਾਰੀਆਂ ਵੱਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਉਨ੍ਹਾਂ ਦੇ ਘਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਰਾਜਵੰਤ ਸਿੰਘ ਵਾਲੀਆ ਇੰਸਪੈਕਟਰ ਫੂਡ ਐਂਡ ਸਪਲਾਈ ਧਰਮਕੋਟ ਦੀ ਅਗਵਾਈ 'ਚ ਮੰਗ-ਪੱਤਰ ਸੌਂਪਿਆ। ਇਸ ਮੌਕੇ ਗੁਰਜੀਤ ਸਿੰਘ ਔਲਖ ਰੀਡਰ ਤਹਿਸੀਲਦਾਰ, ਧਰਮਕੋਟ, ਰਣਜੀਤ ਸਿੰਘ ਬਲਾਕ ਪ੍ਰਧਾਨ ਈ. ਟੀ. ਟੀ. ਯੂਨੀਅਨ ਤੇ ਅਵਤਾਰ ਸਿੰਘ ਨੇ ਕਿਹਾ ਕਿ ਹਰੇਕ ਮੁਲਾਜ਼ਮ ਕਈ ਸਾਲ ਸਰਕਾਰ ਦੀ ਸੇਵਾ ਕਰਨ ਤੋਂ ਬਾਅਦ ਰਿਟਾ. ਹੋਣ ਉਪਰੰਤ ਬਿਨਾਂ ਪੈਨਸ਼ਨ ਤੋਂ ਆਪਣੀ ਜ਼ਿੰਦਗੀ ਨਹੀਂ ਕੱਟ ਸਕਦਾ। ਪੈਨਸ਼ਨ ਮੁਲਾਜ਼ਮ ਦੇ ਬੁਢਾਪੇ ਦਾ ਸਹਾਰਾ ਹੁੰਦੀ ਹੈ, ਇਸ ਲਈ ਪੁਰਾਣੀ ਪੈਨਸ਼ਨ ਸਕੀਮ ਹਰੇਕ ਮੁਲਾਜ਼ਮ ਦਾ ਬੁਨਿਆਦੀ ਹੱਕ ਹੈ । ਸਮੂਹ ਮੁਲਾਜ਼ਮਾਂ ਦੀ ਇਕ-ਇਕ ਜਾਇਜ਼ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਸਮੂਹ ਸੀ. ਪੀ. ਐੱਫ. ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਉਣਾ ਚਾਹੀਦਾ ਹੈ ।
ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਭੇਜਣ ਦਾ ਭਰੋਸਾ ਦਿਵਾਇਆ ਗਿਆ । ਇਸ ਮੌਕੇ ਹਰਜਿੰਦਰ ਸਿੰਘ ਕਲਰਕ ਤਹਿਸੀਲ ਦਫਤਰ ਧਰਮਕੋਟ, ਰਵਿੰਦਰ ਸਿੰਘ ਈ. ਟੀ. ਟੀ. ਯੂਨੀਅਨ, ਗੌਰਵ ਜਿੰਦਲ ਇੰਸਪੈਕਟਰ ਫੂਡ ਐਂਡ ਸਪਲਾਈ ਧਰਮਕੋਟ ਹਾਜ਼ਰ ਸਨ।
ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵੱਲੋਂ ਸਕੂਲ ਚੋਂ ਬੱਚਾ ਅਗਵਾ ਕਰਨ ਦੀ ਕੋਸ਼ਿਸ਼
NEXT STORY