ਲੁਧਿਆਣਾ (ਸੇਠੀ) : ਸਾਲ 2024-25 ਲਈ 22 ਮਾਰਚ ਨੂੰ ਹੋਣ ਜਾ ਰਹੀ ਡਰਾਅ ਪ੍ਰਕਿਰਿਆ ਚੋਣ ਕਮਿਸ਼ਨ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਹੋ ਗਈ। ਜ਼ਿਕਰਯੋਗ ਹੈ ਕਿ ਪੰਜਾਬ ’ਚ ਸਾਲ 2024-25 ਦੀ ਸ਼ਰਾਬ ਨੀਤੀ ਤਹਿਤ ਅੱਜ ਸ਼ਰਾਬ ਦੇ ਠੇਕਿਆਂ ਦਾ ਡਰਾਅ ਕੱਢਿਆ ਜਾਣਾ ਸੀ ਪਰ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਫਿਲਹਾਲ ਇਹ ਡਰਾਅ ਰੋਕ ਦਿੱਤਾ ਗਿਆ ਹੈ। ਦੱਸ ਦਈਏ ਕਿ 31 ਮਾਰਚ ਨੂੰ ਸ਼ਰਾਬ ਦੇ ਪੁਰਾਣੇ ਠੇਕਿਆਂ ਨੂੰ ਰੱਦ ਕਰ ਕੇ ਨਵੇਂ ਠੇਕਿਆਂ ਦੀ ਨਿਲਾਮੀ ਦੀ ਪ੍ਰਕਿਰਿਆ ਨੀਤੀ ਤਹਿਤ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ 1 ਅਪ੍ਰੈਲ ਤੋਂ ਬਦਲਿਆ, ਜਾਣੋ ਕੀ ਹੈ ਨਵੀਂ Timing
ਇਸ ਤਹਿਤ ਵਿਭਾਗ ਨੇ ਵਿੱਤੀ ਸਾਲ 2024-25 ਲਈ ਨਵੀਂ ਆਬਕਾਰੀ ਨੀਤੀ ਤਹਿਤ ਡਰਾਅ ਪ੍ਰਣਾਲੀ ਰਾਹੀਂ ਠੇਕਿਆਂ ਦੇ ਡਰਾਅ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਡਰਾਅ ਮੁਲਤਵੀ ਹੋਣ ਕਾਰਨ ਸ਼ਰਾਬ ਦੇ ਠੇਕਿਆਂ ’ਚ ਸਾਰਾ ਦਿਨ ਹਲਚਲ ਰਹੀ। ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਅਤੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇਕਰ ਪਾਲਿਸੀ ਨੂੰ 2 ਦਿਨਾਂ ਅੰਦਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਚੋਣ ਕਮਿਸ਼ਨ ਵੱਲੋਂ 2 ਦਿਨਾਂ ’ਚ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ, 'ਅਗਲਾ ਸ਼ਿਕਾਰ ਅਸੀਂ ਜਾਂ ਸਾਡੇ ਸਾਥੀ' (ਵੀਡੀਓ)
ਜੇਕਰ ਇਸ ’ਚ 100 ਦਿਨਾਂ ਤੋਂ ਵੱਧ ਦੇਰੀ ਹੁੰਦੀ ਹੈ ਤਾਂ ਹੋਲੀ ਦੀਆਂ ਛੁੱਟੀਆਂ ਕਾਰਨ ਪ੍ਰਕਿਰਿਆ ’ਚ ਹੋਰ ਦੇਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਗਲੇ 3 ਮਹੀਨਿਆਂ ਤੱਕ ਇਹ ਪ੍ਰਕਿਰਿਆ ਮੁਲਤਵੀ ਹੋ ਸਕਦੀ ਹੈ ਅਤੇ ਪੁਰਾਣੇ ਸ਼ਰਾਬ ਦੇ ਠੇਕੇਦਾਰ ਹੀ ਠੇਕੇ ਚਲਾਉਂਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ, 'ਅਗਲਾ ਸ਼ਿਕਾਰ ਅਸੀਂ ਜਾਂ ਸਾਡੇ ਸਾਥੀ' (ਵੀਡੀਓ)
NEXT STORY