ਸਪੋਰਟਸ ਡੈਸਕ : ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਚੈਂਪੀਅਨਸ ਟਰਾਫੀ 2025 ਤਹਿਤ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਦੇ ਤੌਰ 'ਤੇ 9000 ਦੌੜਾਂ ਬਣਾਉਣ 'ਚ ਸਫਲ ਰਹੇ। ਇਸ ਅਨੋਖੀ ਸੂਚੀ 'ਚ ਰੋਹਿਤ ਹੁਣ ਛੇਵੇਂ ਸਥਾਨ 'ਤੇ ਆ ਗਿਆ ਹੈ। ਸਚਿਨ ਤੇਂਦੁਲਕਰ ਪਹਿਲੇ ਨੰਬਰ 'ਤੇ ਹਨ, ਜਦਕਿ ਸੌਰਵ ਗਾਂਗੁਲੀ ਪੰਜਵੇਂ ਨੰਬਰ 'ਤੇ ਹਨ। ਮੈਚ ਤੋਂ ਪਹਿਲਾਂ ਰੋਹਿਤ ਨੂੰ ਇਹ ਉਪਲਬਧੀ ਹਾਸਲ ਕਰਨ ਲਈ ਸਿਰਫ਼ ਇੱਕ ਦੌੜ ਦੀ ਲੋੜ ਸੀ। ਬੰਗਲਾਦੇਸ਼ ਖਿਲਾਫ ਪਿਛਲੇ ਮੈਚ 'ਚ ਰੋਹਿਤ ਨੇ ਵਨਡੇ ਕ੍ਰਿਕਟ 'ਚ 11000 ਦੌੜਾਂ ਪੂਰੀਆਂ ਕੀਤੀਆਂ ਸਨ ਅਤੇ ਵਿਰਾਟ ਕੋਹਲੀ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਸਨ।
ਵਨਡੇ 'ਚ 9000 ਦੌੜਾਂ ਬਣਾਉਣ ਵਾਲੇ ਓਪਨਰ
1. ਸਚਿਨ ਤੇਂਦੁਲਕਰ - 340 ਪਾਰੀਆਂ ਵਿੱਚ 15310 ਦੌੜਾਂ
2. ਸਨਥ ਜੈਸੂਰੀਆ - 383 ਪਾਰੀਆਂ ਵਿੱਚ 12740 ਦੌੜਾਂ
3. ਕ੍ਰਿਸ ਗੇਲ - 274 ਪਾਰੀਆਂ 'ਚ 10179 ਦੌੜਾਂ
4. ਐਡਮ ਗਿਲਕ੍ਰਿਸਟ - 259 ਪਾਰੀਆਂ 'ਚ 9200 ਦੌੜਾਂ
5. ਸੌਰਵ ਗਾਂਗੁਲੀ - 236 ਪਾਰੀਆਂ ਵਿੱਚ 9146 ਦੌੜਾਂ
6. ਰੋਹਿਤ ਸ਼ਰਮਾ - 181 ਪਾਰੀਆਂ ਵਿੱਚ 9000 ਦੌੜਾਂ*
ਦੱਸਣਯੋਗ ਹੈ ਕਿ ਰੋਹਿਤ ਦੇ ਨਾਂ ਵਨਡੇ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ (264) ਦਾ ਰਿਕਾਰਡ ਹੈ। ਉਨ੍ਹਾਂ ਨੇ ਸਾਲ 2014 'ਚ ਸ਼੍ਰੀਲੰਕਾ ਖਿਲਾਫ 173 ਗੇਂਦਾਂ 'ਤੇ 264 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ 'ਚ ਰੋਹਿਤ ਨੇ 33 ਚੌਕੇ ਅਤੇ 9 ਛੱਕੇ ਲਗਾਏ। ਇੰਨਾ ਹੀ ਨਹੀਂ, ਰੋਹਿਤ ਦੇ ਨਾਂ ਤਿੰਨ ਵਨਡੇ ਦੋਹਰੇ ਸੈਂਕੜੇ ਵੀ ਹਨ- 209 ਬਨਾਮ ਆਸਟ੍ਰੇਲੀਆ (2013), 264 ਬਨਾਮ ਸ਼੍ਰੀਲੰਕਾ (2014) ਅਤੇ 208* ਬਨਾਮ ਸ਼੍ਰੀਲੰਕਾ (2017)।
ਇਸੇ ਤਰ੍ਹਾਂ ਆਈਸੀਸੀ ਵਿਸ਼ਵ ਕੱਪ 2019 ਵਿੱਚ ਰੋਹਿਤ ਨੇ ਸਿਰਫ 9 ਪਾਰੀਆਂ ਵਿੱਚ ਪੰਜ ਸੈਂਕੜੇ ਬਣਾਏ, ਜੋ ਇੱਕ ਟੂਰਨਾਮੈਂਟ ਦਾ ਰਿਕਾਰਡ ਹੈ। ਉਸ ਨੇ ਮੁਕਾਬਲੇ ਵਿੱਚ 81.00 ਦੀ ਔਸਤ ਨਾਲ 648 ਦੌੜਾਂ ਬਣਾਈਆਂ। ਇੰਨਾ ਹੀ ਨਹੀਂ ਉਸ ਨੇ ਵਨਡੇ 'ਚ ਅੱਠ ਵਾਰ 150 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। 2018 ਵਿੱਚ ਆਸਟ੍ਰੇਲੀਆ ਦੌਰੇ ਦੌਰਾਨ ਰੋਹਿਤ ਨੇ ਪੰਜ ਮੈਚਾਂ ਵਿੱਚ 491 ਦੌੜਾਂ ਬਣਾਈਆਂ ਸਨ ਜਿਸ ਵਿੱਚ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਇਹ ਕਿਸੇ ਵੀ ਖਿਡਾਰੀ ਵੱਲੋਂ ਦੁਵੱਲੀ ਵਨਡੇ ਸੀਰੀਜ਼ ਵਿੱਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ।
ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ।
ਪਾਕਿਸਤਾਨ: ਇਮਾਮ-ਉਲ-ਹੱਕ, ਬਾਬਰ ਆਜ਼ਮ, ਸੌਦ ਸ਼ਕੀਲ, ਮੁਹੰਮਦ ਰਿਜ਼ਵਾਨ (ਵਿਕਟਕੀਪਰ/ਕਪਤਾਨ), ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਰਿਸ ਰਾਊਫ, ਅਬਰਾਰ ਅਹਿਮਦ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਦੇ 'ਮਜ਼ੇ' ਲੈਣ 'ਚ ਦਿੱਲੀ ਪੁਲਸ ਵੀ ਨਹੀਂ ਰਹੀ ਪਿੱਛੇ, ਕਿਹਾ- ''ਗੁਆਂਢੀ ਦੇਸ਼ ਤੋਂ ਆ ਰਹੀਆਂ ਅਜੀਬ ਆਵਾਜ਼ਾਂ...''
NEXT STORY