Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:05:09 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੋਰੋਨਾ ਦੇ ਦੌਰ ’ਚ ਫਿਰਕੂ ਹੋਣ ਵਾਲੇ ‘ਗੁਲਜ਼ਾਰ’ ਦੇ ਗੀਤ ਸੁਣਿਆ ਕਰਨ

PUNJAB News Punjabi(ਪੰਜਾਬ)

ਕੋਰੋਨਾ ਦੇ ਦੌਰ ’ਚ ਫਿਰਕੂ ਹੋਣ ਵਾਲੇ ‘ਗੁਲਜ਼ਾਰ’ ਦੇ ਗੀਤ ਸੁਣਿਆ ਕਰਨ

  • Updated: 04 Apr, 2020 04:43 PM
Jalandhar
listen to the song gulzar which is being played during the corona era
  • Share
    • Facebook
    • Tumblr
    • Linkedin
    • Twitter
  • Comment

ਲੇਖਕ : ਹਰਪ੍ਰੀਤ ਸਿੰਘ ਕਾਹਲੋਂ

ਸੰਪੂਰਨ ਸਿੰਘ ਕਾਲੜਾ ਆਪਣੀ ਕਲਮ ਨਾਲ ਸਰਗਰਮ ਹੁੰਦਾ ਗੁਲਜ਼ਾਰ ਦੀਨਵੀ ਦੇ ਨਾਮ ਨਾਲ ਆਉਂਦੇ ਹਨ।ਫਿਰ ਉਹ ਦੀਨਵੀ ਤੱਖ਼ਲਸ ਵੀ ਤਿਆਗ ਦਿੰਦੇ ਹਨ ਅਤੇ ਸਿਰਫ ਗੁਲਜ਼ਾਰ ਹੋ ਜਾਂਦਾ ਹੈ।ਇੱਕਲਾ ਗੁਲਜ਼ਾਰ ਆਪਣੇ ਆਪ ‘ਚ ਪੂਰੀ ਬਹਾਰ ਹੀ ਤਾਂ ਹੈ।ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਦੇ  ਦੀਨਾ ਤੋਂ ਪੈਦਾਇਸ਼ ਲਈ ਗੁਲਜ਼ਾਰ ਵੀ ਉਹਨਾਂ ਪੰਜਾਬੀਆਂ ‘ਚੋਂ ਹਨ ਜੋ ਵੰਡ ਦੇ ਸੰਤਾਪ ਨੂੰ ਕਲੇਜੇ ਸੰਭਾਲੀ ਆਏ ਹਨ।ਇਹ ਦਰਦ ਕੋਈ ਆਮ ਦਰਦ ਨਹੀਂ ਹੈ।ਇਸ ਦਰਦ ‘ਚੋਂ ਬੰਦਾ ਆਪਣੇ ਅੱਜ ‘ਚ ਹੋਣ ਦੇ ਬਾਵਜੂਦ ਪੂਰਾ ਉਸ ਦੌਰ ਤੋਂ ਬਾਹਰ ਨਹੀਂ ਆਉਂਦਾ ਜੋ ਉਹ ਲਹਿੰਦੇ ਪੰਜਾਬ ‘ਚ ਛੱਡ ਆਇਆ ਹੈ।
ਚਿੱਟਾ ਪਜਾਮਾ ਕੁੜਤਾ,ਚਿੱਟੀ ਸ਼ਾਲ ਅਤੇ ਪੰਜਾਬੀ ਖੁਸਾ,ਇਸ ਪਹਿਰਾਵੇ ਨਾਲ ਗੁਲਜ਼ਾਰ ਬਾਹਰੋਂ ਜਿੰਨਾ ਸ਼ਾਂਤ ਨਜ਼ਰ ਆਉਂਦੇ ਹਨ ਉਹ ਆਪਣੀ ਰਚਨਾ ‘ਚ ਉਨੇਂ ਹੀ ਬਾਗੀ ਹਨ।ਗੁਲਜ਼ਾਰ ਨੂੰ ਮੈਂ ਜਦੋਂ ਸਮਝਦਾ ਹਾਂ ਤਾਂ ਉਹਨਾਂ ਦੇ ਗੀਤਾਂ ਤੋਂ ਬਿਨਾਂ ਸਮਝਣਾ ਔਖਾ ਹੈ।ਗੁਲਜ਼ਾਰ ਨੂੰ 1947 ਦੀ ਵੰਡ ਅਤੇ ਉਹਨਾਂ ਦੇ ਨਿਰਦੇਸ਼ਕੀ ਸਫਰ ਤੋਂ ਬਿਨਾਂ ਵੇਖਣਾ ਵੀ ਅੱਧਾ ਅਧੂਰਾ ਰਹੇਗਾ। ਹਿੰਦੀ ਸਿਨੇਮਾ ਅੰਦਰ ਬਿਮਲ ਰਾਏ ਨੇ ਸਿਨੇਮਾ ਨੂੰ ਖਾਸ ਹਿੱਸਾ ਦਿੱਤਾ।ਇਸ ਯੋਗਦਾਨ ‘ਚ ਗੁਲਜ਼ਾਰ ਦਾ ਉਹਨਾਂ ਦੀ ਫਿਲਮ ਬੰਦਿਨੀ ਨੇ ਨਾਲ ਬਤੌਰ ਗੀਤਕਾਰ ਆਉਣਾ ਖਾਸ ਰਿਹਾ। ਸੋ ਗੁਲਜ਼ਾਰ ਨੂੰ ਸਮਝਣ ਲਈ ਬਿਮਲ ਰਾਏ ਨੂੰ ਸਮਝਣਾ ਹੋਵੇਗਾ।
ਬਿਮਲ ਰਾਏ ਦਾ ਸਿਨੇਮਾ ਕੀ ਹੈ ਇਸ ਬਾਰੇ ਜੇ ਸੰਖੇਪ ‘ਚ ਜਾਨਣਾ ਹੋਵੇ ਤਾਂ ਰਿਸ਼ੀਕੇਸ਼ ਮੁਖਰਜੀ ਦੀ ਫ਼ਿਲਮ ‘ਗੁੱਡੀ’ ਵੇਖੀ ਜਾ ਸਕਦੀ ਹੈ।ਗੁੱਡੀ ਫਿਲਮ ਦੇ ਸੰਵਾਦ,ਗੀਤ,ਪਟਕਥਾ ਤੇ ਕਹਾਣੀ ਗੁਲਜ਼ਾਰ ਸਾਹਬ ਦੀ ਹੀ ਹੈ।ਉਹ ਆਪਣੇ ਬਿਮਲ ਰਾਏ ਅਤੇ ਸਿਨੇਮਾ ਦੀ ਦੁਨੀਆਂ ਨੂੰ ਇਸ ਫਿਲਮ ਦੀ ਕਹਾਣੀ ਰਾਹੀਂ ਬਾਖੂਬੀ ਰੱਖਦੇ ਹਨ।ਗੁੱਡੀ ਧਰਮਿੰਦਰ ਨਾਲ ਪਿਆਰ ਕਰਦੀ ਹੈ।ਉਹਨੂੰ ਧਰਮਿੰਦਰ ਦੀ ਫਿਲਮ ਅਨੁਪਮਾ ਬਾਰ ਬਾਰ ਵੇਖਣੀ ਪਸੰਦ ਹੈ।ਅੱਗੇ ਜਾਕੇ ਸਿਨੇਮਾ ਦਾ ਇਹ ਨਾਇਕ ਗੁੱਡੀ ਦੀ ਅਸਲ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।ਗੁੱਡੀ ਦਾ ਮਾਮਾ ਗੁੱਡੀ ਨੂੰ ਇਹ ਸਮਝਾਉਣ ਲਈ ਕਿ ਸਿਨੇਮਾ ਦੀ ਦੁਨੀਆਂ ਅਤੇ ਅਸਲ ਦੁਨੀਆਂ ‘ਚ ਕੀ ਫਰਕ ਹੈ,ਇਸ ਲਈ ਉਹਹ ਧਰਮਿੰਦਰ ਦਾ ਹੀ ਸਹਾਰਾ ਲੈਂਦਾ ਹੈ।
ਇਸ ਸੰਦਰਭ ‘ਚ ਧਰਮਿੰਦਰ ਬਿਮਲ ਰਾਏ ਦੇ ਸਟੂਡੀਓ ਨੂੰ ਵਿਖਾਉਂਦਾ ਦੱਸਦਾ ਹੈ ਕਿ ਕਿਸੇ ਵੇਲੇ ਆਹ ਖੰਡਰ ਲੱਗਣ ਵਾਲਾ ਸਟੂਡੀਓ ਬਿਮਲ ਰਾਏ ਕਰਕੇ ਚਹਿਲ ਪਹਿਲ ਦਾ ਕੇਂਦਰ ਸੀ।ਇਸ ਸਟੂਡੀਓ ‘ਚ ਬਿਮਲ ਰਾਏ ਨੇ ਕਿੰਨੀਆਂ ਹੀ ਫਿਲਮਾਂ ਦਾ ਨਿਰਮਾਣ ਕੀਤਾ।
ਸੱਚ ਤਾਂ ਹੈ ! ਬਿਮਲ ਰਾਏ ਦਾ ਸਿਨੇਮਾ ਇੱਕੋ ਵੇਲੇ ਯਥਾਰਥਵਾਦੀ ਅਤੇ ਵਪਾਰਕ ਪੱਖ ਲੈਕੇ ਚੱਲਦਾ ਹੈ।ਸਭ ਤੋਂ ਸ਼ਾਨਦਾਰ ਨੁਕਤਾ ਇਹ ਹੈ ਕਿ ਉਹ ਇੱਕੋ ਵੇਲੇ ਦੋ ਬੀਗਾ ਜ਼ਮੀਨ,ਬੰਧਿਨੀ,ਮਧੂਮਤੀ,ਦੇਵਦਾਸ,ਸੁਜਾਤਾ,ਯਹੂਦੀ,ਬਿਰਾਜ ਬਹੂ ਬਣਾ ਰਹੇ ਹਨ।ਦੋ ਬੀਗਾ ਜ਼ਮੀਨ ਉਹਨਾਂ ਬਾਈਸਾਈਕਲ ਥੀਵਸ ਤੋਂ ਪ੍ਰਭਾਵਿਤ ਹੋ ਬਣਾਈ ਸੀ ਅਤੇ ਭਾਰਤ ‘ਚ ਇਸ ਤਰ੍ਹਾਂ ਦੀ ਸ਼ੈਲੀ ਦਾ ਸਿਨੇਮਾ ਤੋਰ ਦਿੱਤਾ।ਇਸ ਸ਼ੈਲੀ ‘ਤੇ ਹੋਰ ਬਹੁਤ ਸਾਰੇ ਨਿਰਦੇਸ਼ਕਾਂ ਨੇ ਫਿਲਮਾਂ ਬਣਾਈਆਂ। ਬਿਮਲ ਰਾਏ ਦੇ ਸਿਨੇਮਾ ਦੀ ਇੱਕ ਖੂਬੀ ਮੈਨੂੰ ਇਹ ਲੱਗਦੀ ਹੈ ਕਿ ਉਹਨਾਂ ਦੀ ਫਿਲਮ ਅੰਦਰ ਜਨਾਨੀਆਂ ਦੇ ਕਿਰਦਾਰ ਨੂੰ ਲੈਕੇ ਖਾਸ ਮਿਹਨਤ ਕੀਤੀ ਹੁੰਦੀ ਹੈ।ਬਿਰਾਜ ਬਹੂ ਤੋਂ ਕਾਮਿਨੀ ਕੌਸ਼ਲ,ਬੰਧਿਨੀ ਅਤੇ ਸੁਜਾਤਾ ਤੋਂ ਨੂਤਨ ਨੂੰ ਸਰਵੋਤਮ ਅਦਾਕਾਰਾ ਦਾ ਫਿਲਮਫੇਅਰ ਤੱਕ ਮਿਲਦਾ ਹੈ।ਬਿਮਲ ਰਾਏ  ਦੇ ਸਿਨੇਮਾ ਦੀ ਔਰਤ ਉਸ ਦੌਰ ਦੇ ਖਾਸ ਢਾਂਚੇ ਤੋਂ ਬਾਹਰ ਵੇਖਣ ਦੀ ਕੌਸ਼ਿਸ਼ ਵੀ ਕਰਦੀ ਹੈ ਅਤੇ ਉਸ ਦੌਰ ਦੀ ਹੱਦਬੰਦੀ ਨੂੰ ਉਜਾਗਰ ਵੀ ਕਰਦੀ ਹੈ।ਦੇਵਦਾਸ ਦੀ ਪਾਰੋ ਅਤੇ ਚੰਦਰਮੁੱਖੀ ਔਰਤ ਦੇ ਰੂਪ ‘ਚ ਦੋ ਵਿਚਾਰ ਵੱਜੋਂ ਵੀ ਵੇਖੇ ਜਾ ਸਕਦੇ ਹਨ।ਬੰਧਿਨੀ ਦੀ ਅਸ਼ੋਕ ਕੁਮਾਰ ਅਤੇ ਧਰਮਿੰਦਰ ਦਰਮਿਆਨ ਚੋਣ ‘ਚ ਵੀ ਇਸੇ ਨਜ਼ਰੀਏ ਦੀ ਗੱਲ ਹੋ ਰਹੀ ਹੈ।
ਇਸੇ ਤਰ੍ਹਾਂ ਬਿਲਮ ਰਾਏ ਦੀ ਖਾਸ ਫਿਲਮ ਮਧੂਮਤੀ ਦਾ ਜ਼ਿਕਰ ਹੋ ਸਕਦਾ ਹੈ।ਬੰਬੇ ਟਾਕੀਜ਼ ( ਅਸ਼ੋਕ ਕੁਮਾਰ ਅਤੇ ਹਿੰਮਾਸ਼ੂ ਰਾਏ-ਦੇਵਿਕਾ ਰਾਣੀ ਦੀ ਪ੍ਰੋਡਕਸ਼ਨ) ਨੇ ਮਹਿਲ ਫਿਲਮ ਦਾ ਨਿਰਮਾਣ ਕੀਤਾ।ਕਮਾਲ ਦਾ ਥ੍ਰਿਲ ਅਤੇ ਮੁੜ ਜਨਮ ਦੀ ਕਹਾਣੀ ਨਾਲ ਇਹ ਫਿਲਮ ਗਜਬ ਦੇ  ਰੋਮਾਂਚ ਨੂੰ ਪੇਸ਼ ਕਰਦੀ ਹੈ।ਇਸ ਫਿਲਮ ਨੇ ਮਧੂਬਾਲਾ ਨੂੰ ਸਥਾਪਿਤ ਕੀਤਾ।ਆਏਗਾ ਆਏਗਾ ਆਣੇ ਵਾਲਾ…ਗੀਤ ਤੋਂ ਲਤਾ ਮੰਗੇਸ਼ਕਰ ਨੂੰ ਸਥਾਪਿਤ ਕੀਤਾ।ਕਮਾਲ ਅਮਰੋਹੀ (ਪਾਕੀਜ਼ਾ ਵਾਲਾ) ਦੀ ਇਹ ਪਲੇਠੀ ਫਿਲਮ ਸੀ।ਇਸ ਫਿਲਮ ਦਾ ਬਤੌਰ ਸਹਾਇਕ ਬਿਮਲ ਰਾਏ ਵੀ ਹਿੱਸਾ ਸੀ। ਬਿਮਲ ਰਾਏ ਨੇ ਇਸੇ ਤੋਂ ਮਧੂਮਤੀ ਫਿਲਮ ਨੂੰ ਕਹਿਣ ਦੀ ਪ੍ਰੇਰਣਾ ਲਈ।ਮਧੂਮਤੀ ਇੱਕ ਇੱਕ ਸਾਂਝਾ ਪ੍ਰੋਜੈਕਟ ਹੈ ਜਿਸ ਨੂੰ ਰਿਤਵਿਕ ਘਟਕ ਨੇ ਲਿਖਿਆ ਅਤੇ ਬਿਮਲ ਰਾਏ ਨੇ ਨਿਰਦੇਸ਼ਤ ਕੀਤਾ।
ਗੁਲਜ਼ਾਰ ਸਾਹਬ ਦੀ ਦੋਸਤੀ ਜਾਂ ਅਦਬੀ ਸਾਂਝ ‘ਚ ਸ਼ੈਲਿੰਦਰ ਹਨ,ਬਾਸੂ ਭੱਟਾਚਾਰੀਆ ਹਨ।ਰਾਜਿੰਦਰ ਸਿੰਘ ਬੇਦੀ ਅਤੇ ਕ੍ਰਿਸ਼ਨ ਚੰਦਰ,ਸਰਦਾਰ ਜਾਫ਼ਰੀ ਦੀਆਂ ਵੇਖੀਆਂ ਮਹਿਫਲਾਂ ਹਨ।ਗੁਲਜ਼ਾਰ ਨੇ ਅਜਿਹੇ ਸੱਜਣਾ ਨਾਲ ਕੰਮ ਕੀਤਾ ਅਤੇ ਅੱਗੇ ਜਾਕੇ ਰਿਸ਼ੀਕੇਸ਼ ਮੁਖਰਜੀ,ਸੰਗੀਤਕਾਰ ਸਚਿਨ ਦੇਵ ਬਰਮਨ ਤੋਂ ਲੈਕੇ ਹੁਣ ਦੇ ਏ.ਆਰ.ਰਹਿਮਾਨ ਅਤੇ ਵਿਸ਼ਾਲ ਭਰਦਵਾਜ ਦੇ ਨਾਲ ਕੰਮ ਕੀਤਾ।ਵਿਸ਼ਾਲ ਭਰਦਵਾਜ ਨਾਲ ਉਹ ਆਪਣੀ ਪਿਓ-ਪੁੱਤ ਦੀ ਤਰ੍ਹਾਂ ਜਜ਼ਬਾਤੀ ਸਾਂਝ ਮੰਨਦੇ ਹਨ।ਇਹ ਇੱਕਲਾ ਵਿਸ਼ਾਲ ਨਾਲ ਹੀ ਨਹੀਂ ਉਹਨਾਂ ਨੇ ਬਹੁਤ ਸਾਰੇ ਸੱਜਣਾਂ ਨਾਲ ਇੰਝ ਹੀ ਕੰਮ ਕੀਤਾ ਹੈ। ਇਹ ਵੀ ਦਿਲਚਸਪ ਹੈ ਕਿ ਜਿਵੇਂ ਬਿਮਲ ਰਾਏ ਅਤੇ ਰਿਤਵਿਕ ਗਟਕ ਨੇ ਸਿਰਫ ਇੱਕੋ ਵਾਰ ਇੱਕਠਿਆਂ ਮਧੂਮਤੀ ਫਿਲਮ ‘ਚ ਕੰਮ ਕੀਤਾ ਹੈ ਜਿਸ ਬਾਰੇ ਮੈਂ ਪਹਿਲਾਂ ਦੱਸ ਚੁੱਕਾ ਹਾਂ।ਗੁਲਜ਼ਾਰ ਸਾਹਬ ਅਤੇ ਹਿੰਦੀ ਸਿਨੇਮਾ ਦੇ ਦੌਰ ਦੇ ਯਾਦਗਾਰ ਹਦਾਇਤਕਾਰਾਂ ‘ਚੋਂ ਯਸ਼ ਚੋਪੜਾ ਨਾਲ ਵੀ ਉਹਨਾਂ ਸਿਰਫ ਇੱਕ ਵਾਰ ਕੰਮ ਕੀਤਾ ਹੈ।
ਹਿੰਦੀ ਫਿਲਮ ਇੰਡਸਟਰੀ ਅਜਿਹੇ ਇਤਫਾਕਣ ਜਾਂ ਦਿਲਚਸਪ ਕਿੱਸਿਆਂ ਨਾਲ ਭਰੀ ਹੋਈ ਹੈ।ਹਿੰਦੀ ਫਿਲਮ ਇਤਿਹਾਸ ‘ਚ ਸਭ ਤੋਂ ਸ਼ਾਨਦਾਰ ਨਿਰਦੇਸ਼ਕ ਯਸ਼ ਚੋਪੜਾ,ਲਾਜਵਾਬ ਗੁਲਜ਼ਾਰ ਸਾਹਬ ਬਤੌਰ ਗੀਤਕਾਰ ਅਤੇ ਆਸਕਰ ਵਿਜੇਤਾ ਸੰਗੀਤਕਾਰ ਏ.ਆਰ.ਰਹਿਮਾਨ ਨੇ ਇੱਕਠਿਆਂ ਸਿਰਫ ਇੱਕ ਵਾਰ ਕੰਮ ਕੀਤਾ।ਅਫਸੋਸ ਇਹ ਯਸ਼ ਚੋਪੜਾ ਦੀ ਆਖਰੀ ਫਿਲਮ ‘ਜਬ ਤੱਕ ਹੈ ਜਾਨ’ ਸੀ।ਇਸੇ ਤਰ੍ਹਾਂ ਸੰਗੀਤਕਾਰ ਓ.ਪੀ ਨਈਅਰ ਅਤੇ ਲਤਾ ਮੰਗੇਸ਼ਕਰ ਨੇ ਕਦੀ ਵੀ ਇੱਕਠਿਆਂ ਕੰਮ ਨਹੀਂ ਕੀਤਾ।ਓ.ਪੀ.ਨਈਅਰ,ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਦੀ ਇਸੇ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਜਾਂ ਮਿਲਦੀ ਜੁਲਦੀ ਫਿਲਮ ਸ਼ਬਾਨਾ ਆਜ਼ਮੀ,ਅਰੁਣਾ ਇਰਾਨੀ ਦੀ ‘ਸਾਜ਼’ ਹੈ।
ਸੋ ਇਸ ਅਧਾਰ ‘ਤੇ ਗੁਲਜ਼ਾਰ ਨੂੰ ਸਮਝਣਾ ਅਤੇ ਵੇਖਣਾ ਮੈਂ ਇਹਨਾਂ ਨੁਕਤਿਆਂ ਸੰਗ ਤੁਰਦੇ ਹੋਏ ਮਹਿਸੂਸ ਕਰਦਾ ਹਾਂ।ਗੀਤਕਾਰੀ ‘ਚ ਗੁਲਜ਼ਾਰ ਸਾਹਬ ਨੇ ਸਾਹਿਰ ਲੁਧਿਆਣਵੀ,ਸ਼ੈਲਿੰਦਰ,ਯੋਗੇਸ਼,ਮਜਰੂਹ ਸੁਲਤਾਨਪੁਰੀ,ਹਸਰਤ ਜੈਪੁਰੀ,ਸ਼ਕੀਲ ਬਦਾਯੂੰਨੀ ਤੋਂ ਥੌੜ੍ਹਾ ਵੱਖਰਾ ਰਾਹ ਫੜ੍ਹਿਆ।ਬਹੁਤ ਸਾਰੇ ਇਸ ਸੰਗੀਤ ਦੇ ਸੰਸਾਰ ‘ਚ ਗੁਲਜ਼ਾਰ ਸਾਹਬ ਨੂੰ ਆਨੰਦ ਬਖ਼ਸ਼ੀ ਦੀ ਅਗਲੇਰੀ ਵਿਰਾਸਤ ਵੀ ਮੰਨਦੇ ਹਨ।ਜਦੋਂ ਪੰਜਾਬੀ ਅਦਬ,ਉਰਦੂ ਤਹਿਜ਼ੀਬ ਅਤੇ ਹਿੰਦੀ ਦੀ ਜੁਗਲਬੰਦੀ ‘ਚ ਗੀਤਾਂ ਦੀ ਸਿਰਜਣਾ ਦੀ ਗੱਲ ਹੁੰਦੀ ਹੈ ਤਾਂ ਇਹ ਚਰਚਾ ਵੀ ਰਹਿੰਦੀ ਹੈ ਕਿ ਗੁਲਜ਼ਾਰ ਸਾਹਬ ਤੋਂ ਬਾਅਦ ਇਸ ਦੌਰ ਅੰਦਰ ਥੌੜ੍ਹੀ ਬਹੁਤ ਉਰਦੂ ਤਹਿਜ਼ੀਬ ਅਤੇ ਪੰਜਾਬੀ ਅਦਬ ਨੂੰ ਹਿੰਦੀ ਗੀਤਾਂ ‘ਚ ਜਿਓਂਦਾ ਰੱਖਣ ਵਾਲਾ ਮਲੇਰਕੋਟਲੇ ਦਾ ਗੀਤਕਾਰ ਇਰਸ਼ਾਦ ਕਾਮਿਲ ਹੀ ਬੱਚਦਾ ਹੈ।ਉਂਝ ਇਸ ਤੋਂ ਜ਼ਰਾ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਮਿਤਾਬ ਭੱਟਚਾਰੀਆ,ਪ੍ਰਸੂਨ ਜੋਸ਼ੀ,ਸਵਾਨੰਦ ਕਿਰਕਿਰੇ,ਇਰਸ਼ਾਦ ਕਾਮਿਲ ਵਰਗੇ ਨਵੇਂ ਗੀਤਕਾਰਾਂ ‘ਚ ਗੁਲਜ਼ਾਰ ਆਪਣੇ ਹੀ ਰੰਗ ‘ਚ ਖੜ੍ਹੇ ਨਜ਼ਰ ਆਉਂਦੇ ਹਨ।ਉਹਨਾਂ ਦੀ ਸਮਕਾਲੀ ਉਹਨਾਂ ਨਾਲ ਜਾਵੇਦ ਅਖ਼ਤਰ ਸਾਹਬ ਵੀ ਹੁਣ ਤੱਕ ਮਕਬੂਲ ਹਨ।
ਗੁਲਜ਼ਾਰ ਦੀ ਗੀਤਕਾਰੀ ਸਮਝਣ ਲਈ ਗੁਲਜ਼ਾਰ ਸਾਹਬ ਦੇ ਨਿਰਦੇਸ਼ਨ ‘ਚ ਆਈਆਂ ਫਿਲਮਾਂ ਨੂੰ ਵੀ ਸਮਝਣ ਦੀ ਲੋੜ ਹੈ।ਕਿਉਂ ਕਿ ਉਹਨਾਂ ਦੀ ਗੀਤਕਾਰੀ ਵਾਂਗੂ ਉਹਨਾਂ ਦੀਆਂ ਫਿਲਮਾਂ ਵੀ ਕਵਿਤਾ ਅਤੇ ਗੀਤਕਾਰੀ ਵਰਗੀਆਂ ਹਨ।ਮੈਂ ਉਹਨਾਂ ਦੀਆਂ ਸਾਰੀਆਂ ਫਿਲਮਾਂ ਦਾ ਜ਼ਿਕਰ ਤਾਂ ਨਹੀਂ ਕਰਾਂਗਾ ਪਰ ਜਿੰਨ੍ਹਾਂ ਮਾਰਫਤ ਮੈਨੂੰ ਗੁਲਜ਼ਾਰ ਸਾਹਬ ਜ਼ਿਆਦਾ ਸਮਝ ਆਉਂਦੇ ਹਨ ਜਾਂ ਜਿੰਨਾਂ ਬਦੌਲਤ ਮੈਂ ਉਹਨਾਂ ਨਾਲ ਜੁੜਦਾ ਹਾਂ ਉਹਨਾਂ ਫਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ।ਮੈਂ ਗੁਲਜ਼ਾਰ ਸਾਹਬ ਦੀਆਂ ਇਹ ਫਿਲਮਾਂ ਤਿੰਨ ਹਿੱਸਿਆਂ ‘ਚ ਵੰਡਦਾ ਹਾਂ।ਮਨੁੱਖੀ ਰਿਸ਼ਤੇ ਅਤੇ ਉਹਨਾਂ ਦੇ ਜਜ਼ਬਾਤ,ਆਪਣੇ ਦੌਰ ਦੇ ਭਖਦੇ ਵਿਸ਼ਿਆਂ ਨੂੰ ਫਿਲਮ ਦੇ ਰੂਪ ‘ਚ ਲਿਆਉਣਾ ਅਤੇ ਸਿਆਸਤ ਵਿਸ਼ੇ ਦੇ ਅਧਾਰ ਦਾ ਸਿਨੇਮਾ ਜੋ ਗੁਲਜ਼ਾਰ ਨੇ ਸਮੇਂ ਸਮੇਂ ‘ਤੇ ਬਣਾਇਆ ਹੈ।
ਕੌਸ਼ਿਸ਼-1972 ‘ਚ ਆਈ ਇਹ ਫਿਲਮ ਜਪਾਨੀ ਫਿਲਮ ‘ਹੈਪੀਨਸ ਓਫ ਅਸ ਅਲੋਨ’ ਤੋਂ ਪ੍ਰਭਾਵਿਤ ਸੀ।ਸੰਜੀਵ ਕੁਮਾਰ ਅਤੇ ਜੈ ਭਾਦੁੜੀ ਦੀ ਇਹ ਫਿਲਮ ਉਸ ਗੁੰਗੇ-ਬੋਲੇ ਮਾਪਿਆਂ ਦੀ ਕਹਾਣੀ ਸੀ ਜਿੰਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਹੈ ਅਤੇ ਆਪਣੀ ਬੇ-ਅਵਾਜ਼ ਦੁਨੀਆਂ ‘ਚ ਉਹ ਪਿਆਰ ਦੀ ਅਵਾਜ਼ ਨੂੰ ਸੁਣਦੇ ਹਨ।ਉਹਨਾਂ ਦਾ ਸੰਘਰਸ਼,ਉਹਨਾਂ ਦਾ ਪਿਆਰ ਅਤੇ ਉਹਨਾਂ ਦਾ ਆਪਣੇ ਬੱਚੇ ਲਈ ਸਿਰੜ ਕਮਾਲ ਦੀ ਕਹਾਣੀ ਕਹਿੰਦਾ ਹੈ।ਇਹ ਕਹਾਣੀ ਸਾਡੇ ਮਨਾਂ ਅੰਦਰ ਜਜ਼ਬਾਤ ਦੀ ਸੁੱਤੀ ਨਸ ਨੂੰ ਠਕੋਰਦੀ ਹੈ ਅਤੇ ਅਸੀ ਇਸ ਅਸਧਾਰਣ ਸੰਸਾਰ ਦੇ ਬਹੁਤ ਸਿਹਜ ਅਤੇ ਸਧਾਰਣ ਬੰਦਿਆਂ ਨਾਲ ਰੂਬਰੂ ਹੁੰਦੇ ਹਾਂ।ਇਹਨੂੰ ਕਹਿਣ ਲਈ ਗੁਲਜ਼ਾਰ ਜਿਹਾ ਨਿਰਦੇਸ਼ਕ ਹੀ ਚਾਹੀਦਾ ਸੀ।ਕਿਉਂ ਕਿ ਇਹ ਫਿਲਮ ਕਿਸੇ ਕਵਿਤਾ ਵਿਚਲੇ ਛੋਟੇ ਛੋਟੇ ਬਿੰਬ ਅਤੇ ਰੂਪਕਾਂ ਦੀ ਤਰ੍ਹਾਂ ਹੈ ਜਿੰਨ੍ਹਾਂ ਨੂੰ ਗੁਲਜ਼ਾਰ ਸਾਹਬ ਨੇ ਸਿਨੇਮੈਟਿਕ ਤਰਤੀਬ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ।
ਅਚਾਨਕ- 1973 ‘ਚ ਆਈ ਇਹ ਫਿਲਮ ਗੁਲਜ਼ਾਰ ਨੇ 1958 ਦੇ ਮਸ਼ਹੂਰ ਨਾਨਾਵਟੀ ਕੇਸ ‘ਤੇ ਅਧਾਰਿਤ ਬਣਾਈ ਸੀ।ਇਸ ਤੋਂ ਪਹਿਾਂ ਸੁਨੀਲ ਦੱਤ ਦੀ ਫਿਲਮ ‘ਯੇ ਰਾਸਤੇ ਹੈਂ ਪਿਆਰ ਕੇ’ ਇਸੇ ਵਿਸ਼ੇ ‘ਤੇ ਆ ਚੁੱਕੀ ਸੀ।ਪਰ ਸਫਲਤਾ ਗੁਲਜ਼ਾਰ ਦੀ ਫਿਲਮ ਨੂੰ ਹੀ ਮਿਲੀ।ਇਹ ਕੇਸ ਨਾਨਾਵਟੀ ਪਾਰਸੀ ਅਫਸਰ ਅਤੇ ਉਹਦੀ ਘਰਵਾਲੀ ਸਿਲੀਵੀਆ ਨੂੰ ਲੈਕੇ ਸੀ।ਸਿਲੀਵੀਆ ਦੇ ਨਜਾਇਜ਼ ਸਬੰਧ ਨਾਨਾਵਟੀ ਦੇ ਦੋਸਤ ਨਾਲ ਸਨ ਜੋ ਨਾਨਾਵਟੀ ਨੂੰ ਪਤਾ ਲੱਗ ਗਿਆ ਸੀ।ਉਸ ਦੌਰ ਅੰਦਰ ਇਹ ਭਾਰਤ ਦਾ ਪਹਿਲਾ ਮੀਡੀਆ ਟ੍ਰਾਇਲ ਕੇਸ ਸੀ।ਬੰਬੇ ਦਾ ਰਸਾਲਾ ‘ਬਲਿਟਸ’ ਅਤੇ ਇਹਦੇ ਮਾਲਕ ਆਰ.ਕੇ.ਕਰਾਨਜੀਆ ਨੇ ਇਸ ਕੇਸ ਦੌਰਾਨ ਨਾਨਾਵਟੀ ਦੇ ਹੱਕ ‘ਚ ਪੂਰੀ ਹਵਾ ਬਣਾਈ ਸੀ।ਇਹ ਅਦਾਲਤ ਦਾ ਜਿਊਰੀ ਟ੍ਰਾਇਲ ਢਾਂਚੇ ਦਾ ਆਖਰੀ ਕੇਸ ਸੀ।ਇਸ ਤੋਂ ਬਾਅਦ ਅਦਾਲਤ ਅੰਦਰ ਜਿਊਰੀ ਟ੍ਰਾਇਲ ਢਾਂਚੇ ਨੂੰ ਬੰਦ ਕਰ ਦਿੱਤਾ ਗਿਆ।
ਮੌਸਮ-1975 ‘ਚ ਆਈ ਫਿਲਮ ਏ.ਜੇ.ਕ੍ਰੋਨਿਨ ਦੇ ਨਾਵਲ ‘ਦੀ ਜੁਡਾਸ ਟ੍ਰੀ’ ‘ਤੇ ਅਧਾਰਤ ਹੈ।ਇਸ ਅੰਦਰ ਨਾਇਕ ਆਪਣੀ ਜਵਾਨੀ ‘ਚ ਪਹਾੜੀ ਪਿੰਡ ਦੇ ਗਰੀਬ ਹਕੀਮ ਦੀ ਕੁੜੀ ਨੂੰ ਪਿਆਰ ਕਰਦਾ ਹੈ ਅਤੇ ਵਿਆਹ ਕਰਵਾਉਣ ਤੋਂ ਬਾਅਦ ਸ਼ਹਿਰੋਂ ਵਾਪਸ ਨਹੀਂ ਆਉਂਦਾ।ਬਹੁਤ ਸਮੇਂ ਬਾਅਦ ਉਹ ਜਦੋਂ ਵਾਪਸ ਆਉਂਦਾ ਹੈ ਤਾਂ ਉਹਨੂੰ ਆਪਣੀ ਹੀ ਪ੍ਰੇਮਿਕਾ ਦੀ ਸ਼ਕਲ ਵਾਲੀ ਕੁੜੀ ਮਿਲਦੀ ਹੈ ਜੋ ਪੇਸ਼ੇ ਵਜੋਂ ਦੇਹ ਵਪਾਰ ‘ਚ ਹੈ ਅਤੇ ਨਾਇਕ ਹੀ ਉਹਦਾ ਗਾਹਕ ਬਣਕੇ ਉਹਦੇ ਸਾਹਮਣੇ ਆ ਗਿਆ ਹੈ।ਇੱਥੋਂ ਰਿਸ਼ਤਿਆਂ ਵਿਚਲੀ ਉਹ ਖਿਚੋਤਾਣ ਜਿਸ ‘ਚੋਂ ਨਾਇਕ ਆਪਣੀ ਇਸ ਧੀ ਨੂੰ ਇਸ ਕਾਰੋਬਾਰ ‘ਚੋਂ ਬਾਹਰ ਕਰ ਆਪਣੇ ਨਾਲ ਕਿਵੇਂ ਖੜ੍ਹੇ ਇਸ ਚੁਫੇਰੇ ਇਹ ਕਹਾਣੀ ਤੁਰਦੀ ਹੈ।ਰਿਸ਼ਤੇ ਦਰਮਿਆਨ ਜਜ਼ਬਾਤ ਦੀ ਅਜਿਹੀ ਮਹੀਨ ਬੁਣਕਾਰੀ ਕਰਨ ਲਈ ਸੰਵੇਦਨਾ ਦੀ ਸਿਖਰ ਚਾਹੀਦੀ ਹੈ।ਕਿਉਂ ਕਿ ਅਜਿਹੇ ਵਿਸ਼ੇ ਨੂੰ ਨਿਜੱਠਦੇ ਪਰਦੇ ‘ਤੇ ਕਦੋਂ ਪੇਸ਼ਕਾਰੀ ਅਸ਼ਲੀਲ ਹੋ ਜਾਵੇ ਇਹਦਾ ਧਿਆਨ ਉਹੋ ਰੱਖ ਸਕਦਾ ਹੈ ਜੋ ਅਜਿਹੇ ਕਿਰਦਾਰਾਂ ਦੀ ਕਸ਼ਮਕਸ਼ ਨੂੰ ਸਮਝਦਾ ਹੋਵੇਗਾ।
ਗੁਲਜ਼ਾਰ ਸਾਹਬ ਦੀ ਪਹਿਲੀ ਫਿਲਮ ਮੀਨਾ ਕੁਮਾਰੀ,ਵਿਨੋਦ ਖੰਨਾ ਅਤੇ ਸ਼ਤਰੂਗਨ ਸਿਨਹਾ ਨੂੰ ਲੈਕੇ ਬਣਾਈ ‘ਮੇਰੇ ਅਪਨੇ’ ਹੈ।ਉਸ ਦੌਰ ਦੀ ਬੇਰੁਜ਼ਗਾਰੀ ਅਤੇ ਬੇਰੁਜ਼ਗਾਰੀ ਦਾ ਸਿਆਸੀਕਰਨ ਅਤੇ ਉਸੇ ਆਬੋ ਹਵਾ ‘ਚ ਆਪਣਿਆਂ ਦਾ ਡੁੱਲਦਾ ਖੂਨ ਇਸ ਫਿਲਮ ਦੀ ਕਹਾਣੀ ਸੀ।ਜਿਸ ‘ਚ ਮੁੰਡਿਆਂ ਦੀ ਨਾਨੀ ਮੀਨਾ ਕੁਮਾਰੀ ਅਖੀਰ ਇਹਨਾਂ ਮੁੰਡਿਆਂ ਦੀ ਗੋਲੀ ਦਾ ਹੀ ਸ਼ਿਕਾਰ ਹੁੰਦੀ ਹੈ।ਗੁਲਜ਼ਾਰ ਸਾਹਬ ਦੀ ਇਹ ਖੂਬੀ ਹੈ ਕਿ ਸ਼ਾਇਰ ਹੁੰਦਿਆਂ ਅਤੇ ਹਦਾਇਤਕਾਰ ਹੁੰਦਿਆਂ ਉਹ ਦੋਵੇਂ ਰੂਪ ‘ਚ ਆਪਣੀ ਕਹਾਣੀ ਹੀ ਕਹਿ ਰਹੇ ਹੁੰਦੇ ਹਨ।ਇਸੇ ਫਿਲਮ ਦਾ ਇਹ ਗੀਤ ਵੇਖੋ-
ਹਾਲ ਚਾਲ ਠੀਕ ਠਾਕ ਹੈ
ਸਭ ਕੁਝ ਠੀਕ ਠਾਕ ਹੈ
ਬੀ.ਏ ਕੀਆ,ਐੱਮ.ਏ ਕੀਆ
ਲਗਤਾ ਹੈ ਵੋਹ ਭੀ ਐਵੇਂ ਕੀਆ
ਕਾਮ ਨਹੀਂ ਹੈ ਵਰਨਾ ਯਹਾਂ
ਆਪ ਕੀ ਦੁਆ ਸੇ ਸਭ ਠੀਕ ਠਾਕ ਹੈ…!
ਅਬੋ ਹਵਾ ਦੇਸ਼ ਕੀ ਬਹੁਤ ਸਾਫ ਹੈ
ਕਾਇਦਾ ਹੈ ਕਾਨੂੰਨ ਹੈ ਇਨਸਾਫ ਹੈ
ਅੱਲ੍ਹਾ ਮੀਆਂ ਜਾਣੇ ਕੋਈ ਜੀਏ ਜਾਂ ਮਰੇ
ਆਦਮੀ ਕੋ ਖੁਨ ਵੂਨ ਸਭ ਮਾਫ ਹੈ
ਔਰ ਕਿਆ ਕਹੂੰ
ਛੋਟੀ ਮੋਟੀ ਚੋਰੀ
ਰਿਸ਼ਵਤਖੋਰੀ,
ਦੇਤੀ ਹੈ ਅਪਨਾ ਗੁਜ਼ਾਰਾ ਯਹਾਂ
ਆਪਕੀ ਦੁਆ ਸੇ ਬਾਕੀ ਠੀਕ ਠਾਕ ਹੈ

ਗੁਲਜ਼ਾਰ ਨੇ ਬੰਦੇ ਜਨਾਨੀ ਦੇ ਰਿਸ਼ਤਿਆਂ ਨੂੰ ਲੈਕੇ ਆਪਣੇ ਸਿਨੇਮਾ ਅੰਦਰ ਕਈ ਕਹਾਣੀਆਂ ਕਹੀਆਂ ਹਨ।ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ।ਕੌਸ਼ਿਸ਼,ਮੌਸਮ,ਅਚਾਨਕ ਅਤੇ ਇਸੇ ਤਰ੍ਹਾਂ ਲੇਕਿਨ,ਇਜਾਜ਼ਤ ਅਤੇ ਫ਼ਿਲਮ ਲਿਬਾਸ ਵੀ ਹੈ।ਗੁਲਜ਼ਾਰ ਦੀਆਂ ਫਿਲਮਾਂ ਅੰਦਰ ਹਰ ਉੱਮਰ ਅਤੇ ਹਰ ਵਰਗ ਦੇ ਰਿਸ਼ਤੇ ਦਾ ਬਿਆਨ ਹੀ ਹੈ।ਜਿੰਨ੍ਹਾ ਫਿਲਮਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ ਇਹਨਾਂ ਫਿਲਮਾਂ ਵਿੱਚ ਤੁਹਾਨੂੰ ਇਹ ਖਾਸ ਸਾਂਝ ਨਜ਼ਰ ਆਵੇਗੀ।ਇਸੇ ਤਰ੍ਹਾਂ ਦੀ 1972 ਦੀ ਗੁਲਜ਼ਾਰ ਦੀ ਨਿਰਦੇਸ਼ਤ ਫ਼ਿਲਮ ‘ਪਰਿਚੈ’ (ਜਾਣ ਪਛਾਣ) ਹੈ।ਬੱਚਿਆਂ ਨੂੰ ਸਿਖਾਉਂਦੇ ਹੋਏ ਉਹਨਾਂ ਨਾਲ ਕਿੰਝ ਦਾ ਵਿਹਾਰ ਹੋਵੇ ਇਸ ਨੁਕਤੇ ਦੀ ਇਹ ਕਹਾਣੀ ਪਿਤਾ,ਪੁੱਤ ਤੇ ਪੋਤਰਿਆਂ ਦੇ ਰਿਸ਼ਤੇ ਦੀ ਤੰਦ ‘ਚ ਬੁਣੀ ਗਈ ਸੀ।ਜਤਿੰਦਰ ਦੀ ਇਸ ਫਿਲਮ ਦੇ ਸਦਾਬਹਾਰ ਗਾਣੇ ‘ਮੁਸਾਫਿਰ ਹੂੰ ਯਾਰੋ’ ਤੇ ‘ਬੀਤੀ ਨਾ ਬਿਤਾਈ ਰੈਣਾ’ ਅੱਜ ਵੀ ਸੁਣਨ ਨੂੰ ਖਾਸ ਅਹਿਸਾਸ ਦੇ ਹਨ।
ਇਸ ਤੋਂ ਇਲਾਵਾ ਗੁਲਜ਼ਾਰ ਦਾ ਇੱਕ ਸਿਨੇਮਾ ਉਹ ਹੈ ਜੋ ਆਪਣੇ ਦੌਰ ਦੇ ਮਹਾਨ ਸੰਤ ਅਤੇ ਸ਼ਾਇਰਾਂ ਨੂੰ ਟੁੰਬਦਾ ਹੈ।ਮੈਂ ਇਸ ਦੇ ਵਿਸਥਾਰ ‘ਚ ਨਹੀਂ ਜਾਣਾ ਚਾਹੁੰਦਾ ਪਰ ਚਾਹਵਾਂਗਾ ਕਿ ਤੁਸੀ ਗੁਲਜ਼ਾਰ ਦਾ ਨਸੀਰੂਦੀਨ ਸ਼ਾਹ ਨੂੰ ਲੈਕੇ ਬਣਾਇਆ ਸੋਪ ਓਪੇਰਾ ‘ਮਿਰਜ਼ਾ ਗ਼ਾਲਿਬ’ ਜ਼ਰੂਰ ਵੇਖੋ।ਇਸੇ ਤਰ੍ਹਾਂ ਗ਼ੁਲਜ਼ਾਰ ਸਾਹਬ ਦੀ ਫਿਲਮ ‘ਮੀਰਾ’ ਹੈ।
ਗੁਲਜ਼ਾਰ ਦਾ ਇੱਕ ਸਿਨੇਮਾ ਸਿਆਸਤ ਦੀ ਤੰਦ ਨੂੰ ਛੂੰਹਦਾ ਹੈ।ਇਹ ਸਿਰਫ ਸਿਨੇਮਾ ਦੀਆਂ ਮਹਿਜ਼ ਫਿਲਮਾਂ ਹੀ ਨਹੀਂ ਸਗੋਂ ਆਪਣੇ ਆਪ ‘ਚ ਬਿਆਨ ਹਨ।ਗੀਤਕਾਰ ਅਤੇ ਨਿਰਦੇਸ਼ਕ ਗੁਲਜ਼ਾਰ ਸਿਆਸਤ ਨੂੰ ਵੀ ਗੀਤਕਾਰੀ ਅਤੇ ਹਦਾਇਤਕਾਰ ਦੀ ਨਜ਼ਰ ਤੋਂ ਬਰਾਬਰ ਪੇਸ਼ ਕਰਦਾ ਹੈ।ਇਸ ਵਰਗ ‘ਚ ਮੈਨੂੰ ਗੁਲਜ਼ਾਰ ਦੀਆਂ ਤਿੰਨ ਫਿਲਮਾਂ ਟੁੰਬਦੀਆਂ ਹਨ।
ਆਂਧੀ-ਸਿਆਸਤ ਦੀ ਸਰਜ਼ਮੀਨ ‘ਤੇ ਖੜੋਤੀ ਇਹ ਫਿਲਮ ਸਿੱਧੇ ਤੌਰ ‘ਤੇ ਸਿਆਸਤ ਬਾਰੇ ਹੈ ਵੀ ਤੇ ਨਹੀਂ ਵੀ…ਕਾਰਨ ਕਿ ਇਹ ਸਿਆਸਤ ਨਾਲ ਜੁੜੇ ਕਿਰਦਾਰਾਂ ਦੇ ਆਪਸੀ ਜਜ਼ਬਾਤ ਦੀ ਕਹਾਣੀ ਹੈ।ਖੋਰੇ ਗੁਲਜ਼ਾਰ ਇਸ ਫਿਲਮ ਨੂੰ ਬਣਾਉਂਦੇ ਹੋਏ ਸਿਆਸਤ ‘ਚੋਂ ਨਿਰੋਲ ਅਹਿਸਾਸ ਨੂੰ ਫੜ੍ਹਕੇ ਬੈਠੇ ਕਿਰਦਾਰਾਂ ਨੂੰ ਲੱਭਣ ਦੀ ਕੌਸ਼ਿਸ਼ ਕਰਦੇ ਹਨ।
ਮਾਚਿਸ-ਇਸ ਫਿਲਮ ਨੂੰ ਕੋਣ ਭੁੱਲ ਸਕਦਾ ਹੈ।ਵੀਰਾ (ਤੱਬੂ) ਦਾ ਕਿਰਦਾਰ ਅਤੇ ਬਹੁਤ ਕੁਝ ਅਜਿਹਾ ਜੋ ਮੈਟਾਫਰ ਰੂਪ ‘ਚ ਕਿਹਾ ਜਾ ਰਿਹਾ ਹੈ।ਜਿਵੇਂ ਕਿ ਉਹ ਦ੍ਰਿਸ਼ ਬਹੁਤ ਬਗਾਵਤੀ ਅਤੇ ਤੜਪ ਦਾ ਲੱਗਦਾ ਹੈ ਜਦੋਂ ਚੰਦਰਚੂੜ ਸਿੰਘ ਅਤੇ ਓਮ ਪੁਰੀ ਰੇਲ ਦੀ ਪਟੜੀ ਦੇ ਕਿਨਾਰੇ ਬੈਠੇ ਪੰਜਾਬ,ਇਨਸਾਫ,ਸਟੇਟ,ਸਰਕਾਰ ਅਤੇ ਖਾੜਕੂ ਲਹਿਰ ਦੀਆਂ ਗੱਲਾਂ ਕਰ ਰਹੇ ਹਨ।ਉਹਨਾਂ ਦੀ ਗੱਲ ਹੋਈ ਜਾ ਰਹੀ ਹੈ ਅਤੇ ਪਟੜੀ ਤੋਂ ਸ਼ੂਕਦੀ ਚੀਕਾਂ ਪਾਉਂਦੀ ਰੇਲਗੱਡੀ ਲੰਘ ਜਾਂਦੀ ਹੈ।ਉਹਨਾਂ ਦਰਮਿਆਨ ਜੋ ਗੱਲਾਂ ਨੇ ਉਹ ਸਾਫ ਸੁਣਾਈ ਨਹੀਂ ਦੇ ਰਹੀਆਂ।ਇਹ ਗੱਲਾਂ ਰੌਲੇ ਗੌਲੇ ‘ਚ ਰੁਲ ਗਈਆਂ ਹਨ।
ਦਿਲ ਦਰਦ ਕਾ ਟੁਕੜਾ ਹੈ…
ਪੱਥਰ ਕੀ ਡਲੀ ਸੀ ਹੈ,
ਇੱਕ ਅੰਧਾਂ ਕੂਆਂ ਹੈ ਯਾਂ
ਇੱਕ ਬੰਦ ਗਲੀ ਸੀ ਹੈ

ਇੱਕ ਛੋਟਾ ਸਾ ਲੰਮ੍ਹਾ ਹੈ
ਜੋ ਖਤਮ ਨਹੀਂ ਹੋਤਾ
ਮੈਂ ਲਾਖ ਜਲਾਤਾ ਹੂੰ
ਯੇ ਭਸਮ ਨਹੀਂ ਹੋਤਾ
ਹੂ ਤੂ ਤੂ-1999
 ‘ਚ ਆਈ ਗੁਲਜ਼ਾਰ ਦੀ ਇਹ ਆਖਰੀ ਨਿਰਦੇਸ਼ਤ ਫਿਲਮ ਹੈ।ਇਹ ਫਿਲਮ ਅਸਫਲ ਰਹੀ।ਫਿਲਮ ਦਾ ਵਿਸ਼ਾ ਸਿਆਸੀ ਜ਼ਮੀਨ ਦਾ ਕਾਰਪੋਰੇਟ ਘੋਲ ਸੀ।ਇਸ ਘੋਲ ‘ਚੋਂ ਭ੍ਰਿਸ਼ਟਾਚਾਰ ਦੇਸ਼ ਨੂੰ ਹੌਲ਼ਾ ਕਰਦਾ ਹੈ।ਹੂ ਤੂ ਤੂ ਕੱਬਡੀ ਦਾ ਹੀ ਨਾਮ ਹੈ।ਗੁਲਜ਼ਾਰ ਨੇ ਇਸ ਫਿਲਮ ਰਾਹੀਂ ਦਰਸਾਇਆ ਹੈ ਕਿ ਦੇਸ਼ ਦੀ ਸਿਆਸਤ ਹੂ ਤੂ ਤੂ ਹੀ ਹੈ।ਸਾਹਮਣੇ ਕੱਬਡੀ ਵਾਂਗੂ ਪਾਰਲੀਮੈਂਟ ‘ਚ ਸਿਆਸਤਦਾਨ ਕੱਬਡੀ ਖੇਡਦੇ ਰਹਿੰਦੇ ਹਨ।ਉਹ ਕਦੀ ਸਾਹਮਣੇ ਵਾਲੀ ਪਾਰਟੀ ਦੇ ਆਗੂ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਕਦੀ ਇੱਧਰ ਵਾਲਾ ਸਾਹਮਣੇ ਵਾਲੀ ਪਾਰਟੀ ‘ਚੋਂ ਲੀਡਰ ਖਿੱਚ ਲਿਆਉਂਦਾ ਹੈ।ਇਸ ਖਿਚੋਤਾਣ ਦੇ ਤਮਾਸ਼ੇ ਨੂੰ ਅਸੀ ਭਾਰਤ ਦੇ ਲੋਕ ਤਮਾਸ਼ੇ ਦੀ ਤਰ੍ਹਾਂ ਵੇਖਦੇ ਹਾਂ।ਇਸੇ ਫਿਲਮ ਦਾ ਇੱਕ ਸੰਵਾਦ ਹੈ- “ਅਸੀ ਲੋਕ ਤਾਂ ਗੋਹੇ ਵਾਲੀਆਂ ਪਾਥੀਆਂ ਹਾਂ ਜੋ ਇਤਿਹਾਸ ਦੇ ਢੇਰ (ਗੀਰਿਆਂ ‘ਚ) ਥੱਲੇ ਕਿਤੇ ਦੱਬੀਆਂ ਰਹਿ ਜਾਂਦੀਆਂ ਹਾਂ।ਇੱਕ ਵਾਰ ਕੋਈ ਸਾਨੂੰ ਅੱਗ (ਚਿੰਗਾੜੀ) ਲਾਕੇ ਵੇਖੇ ਤਾਂ ਸਹੀ,ਫਿਰ ਦੱਸਾਂਗੇ ਕਿ ਪਾਥੀਆਂ ਹੁੰਦੀਆਂ ਕੀ ਨੇ।”
ਸੋ ਗੁਲਜ਼ਾਰ ਦਾ ਇਹ ਇੱਕ ਰੰਗ ਹੈ ਜਿਸ ਨਾਲ ਸਾਂਝ ਪਾਏ ਬਿਨਾਂ ਗੁਲਜ਼ਾਰ ਨੂੰ ਜਾਣਿਆਂ ਜਾ ਸਕਦਾ ਹੈ।ਬਾਕੀ ਗੁਲਜ਼ਾਰ ਦੇ ਬਹੁਤ ਸਾਰੇ ਗੀਤ ਹੋਣਗੇ ਜੋ ਸਾਨੂੰ ਅਚਨਚੇਤੀ ਯਾਦ ਹਨ ਅਤੇ ਸਾਡੇ ਮਨਾਂ ‘ਚ ਸਦਾਬਹਾਰ ਹਨ।ਪਰ ਮੈਂ ਗੁਲਜ਼ਾਰ ਦੇ ਸਿਰਫ ਦੋ ਗੀਤਾਂ ਦਾ ਜ਼ਿਕਰ ਕਰਾਂਗਾ।ਜਿਸ ਮਾਰਫਤ ਸਾਨੂੰ ਗੁਲਜ਼ਾਰ ਸਾਹਬ ਦੀ ਇਸ ਦੌਰ ਅੰਦਰ ਵੀ ਮਕਬੂਲੀਅਤ ਸਮਝ ਆਉਂਦੀ ਹੈ।ਗੁਲਜ਼ਾਰ ਸਾਹਬ ਨੌਜਵਾਨ ਅਤੇ ਆਸ਼ਕ ਮਨਾਂ ਦੇ ਗੀਤਕਾਰ ਵੀ ਹਨ।ਨੌਜਵਾਨ,ਮੈਟਰੋ ਸਿਟੀ,ਨਵਾਂ ਦੌਰ ਨਵਾਂ ਅੰਦਾਜ਼,ਲਿਵ ਇਨ ਰਿਲੇਸ਼ਨ ਸ਼ਿਪ,ਸੁਫਨੇ ਅਤੇ ਨੌਜਵਾਨ ਇਹਨਾਂ ਵਿਸ਼ਿਆਂ ਦੀ ਜ਼ੁਬਾਨ ਗੁਲਜ਼ਾਰ ਸਾਹਬ ਦੇ ਗੀਤ ਬਾਖੂਬੀ ਬਣੇ ਹਨ।
ਪਹਿਲਾਂ ਜ਼ਿਕਰ ਫਿਲਮ ਸਾਥੀਆ ਦਾ ਕਰਾਂਗਾ।ਇਸ ਫਿਲਮ ਦੀ ਕਹਾਣੀ ਨੇ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਦੇ ਰਾਹ ਖੋਲ੍ਹੇ ਸਨ।ਫਿਲਮ ਦਾ ਅੰਤ ਪਿਆਰ ਪੈਣ ਤੋਂ ਬਾਅਦ ਵਿਆਹ ਹੋ ਜਾਣਾ ਨਹੀਂ ਹੈ।ਫਿਲਮ ਦੀ ਸ਼ੁਰੂਆਤ ਵਿਆਹ ਹੋ ਜਾਣ ਤੋਂ ਬਾਅਦ ਦੀ ਕਹਾਣੀ ਹੈ।ਇਸ ਕਹਿੰਦੀ ਕਹਾਉਂਦੀ ਮੇਰੀ ਉੱਮਰ ਦੀ ਬਿੰਦਾਸ ਪੀੜ੍ਹੀ ਦਾ ਇਸੇ ਫਿਲਮ ਦਾ ਇੱਕ ਗੀਤ ‘ਓ ਹਮਦਮ ਸੁਣੀਓ ਰੇ’ ਗੁਲਜ਼ਾਰ ਸਾਹਬ ਦਾ ਲਿਖਿਆ ਹੈ।ਇਸ ਗੀਤ ਦੀ ਇੱਕ ਸਤਰ ਹੈ-
ਓ ਹਮਦਮ ਸੁਣੀਓ ਰੇ
ਓ ਜਾਣੀਆ ਸੁਣੀਓ ਰੇ
ਸ਼ਾਮ ਕੋ ਖਿੜਕੀ ਸੇ ਚੋਰੀ ਚੋਰੀ
ਨੰਗੇ ਪਾਂਵ ਚਾਂਦ ਆਏਗਾ

ਇਸ ਦੌਰ ਦੀ ਬੋਲਡ ਕਹਾਣੀਆਂ ਦੇ ਅੰਦਰ ਇਹ ਗੀਤ ਹੁਣ ਵੀ ਆਪਣੇ ਮੈਟਾਫਰ ਨੂੰ ਸੰਭਾਲਕੇ ਬੈਠਾ ਹੈ।ਇਹ ਗੀਤ ਆਪਣੀ ਕਾਵਿਕਤਾ ਨੂੰ ਸੰਭਾਲਕੇ ਬੈਠਾ ਹੈ ਤਾਂ ਸਿਰਫ ਗੁਲਜ਼ਾਰ ਦੇ ਸ਼ਬਦਾਂ ਬਦੌਲਤ ਹੈ।ਅਜਿਹਾ ਮੈਟਾਫਰ ਫਿਲਮ ‘ਜਾਲ’ ਦਾ ਹੇਮੰਤ ਕੁਮਾਰ ਦਾ ਗਾਇਆ ਗੀਤ ਸਾਹਿਰ ਲੁਧਿਆਣਵੀ ਦਾ ਲਿਖਿਆ ਸੀ।ਇਹ ਫਿਲਮ ਦੇਵ ਆਨੰਦ-ਗੀਤਾ ਬਾਲੀ ਦੀ ਹੈ ਅਤੇ ਇਹਦਾ ਸੰਗੀਤ ਸਚਿਨ ਦੇਵ ਬਰਮਨ ਨੇ ਦਿੱਤਾ ਸੀ।ਗੀਤ ਦੇ ਬੋਲ ਹਨ-
ਪੇੜੋਂ ਕੀ ਸ਼ਾਖੋਂ ਪੇ
ਸੋਈ ਸੋਈ ਚਾਂਦਨੀ
ਤੇਰੇ ਖਿਆਲੋਂ ਮੇਂ
ਖੋਈ ਖੋਈ ਚਾਂਦਨੀ
ਔਰ ਥੌੜ੍ਹੀ ਦੇਰ ਮੇਂ ਥੱਕਕੇ ਲੌਟ ਜਾਏਗੀ
ਰਾਤ ਯੇ ਬਹਾਰ ਕੀ ਫਿਰ ਕਭੀ ਨਾ ਆਏਗੀ
ਯੇ ਰਾਤ ਯੇ ਚਾਂਦ ਫਿਰ ਕਹਾਂ……

ਇਸੇ ਤਰ੍ਹਾਂ ਦਾ ਗੁਲਜ਼ਾਰ ਦਾ ਹੋਰ ਗੀਤ ਹੈ।ਇਹ ਬੰਟੀ ਔਰ ਬਬਲੀ ਫਿਲਮ ਦਾ ਹੈ।ਯਾਦ ਰਹੇ ਕਿ ਮੈਂ ਇਹਨਾਂ ਗੀਤਾਂ ਨਾਲ ਸਿਰਫ ਇਸ਼ਾਰਾ ਕਰ ਰਿਹਾ ਹਾਂ।ਬਾਕੀ ਤਾਂ ਗੁਲਜ਼ਾਰ ਦੇ ਬਹੁਤ ਸਾਰੇ ਗੀਤ ਯਾਦ ਰੱਖਣ ਵਾਲੇ ਹਨ।ਬੰਟੀ ਔਰ ਬਬਲੀ ਹਾਲੀਵੁੱਡ ਦੀਆਂ ਦੋ ਫਿਲਮਾਂ ਦਾ ਪ੍ਰਭਾਵ ਲਈ ਹੈ।ਕੈਚ ਮੀ ਇਫ ਯੂ ਕੈਨ ਅਤੇ ਬੋਨੀ ਐਂਡ ਕਲਾਈਡ।ਬੋਨੀ ਐਂਡ ਕਲਾਈਡ ਦਾ ਅਮਰੀਕਾ ਦੀ ਜ਼ੁਰਮ ਵਾਲੀ ਦੁਨੀਆਂ ‘ਚ ਅਜਿਹਾ ਜੋੜਾ ਸੀ ਜਿਹਦੀ ਬਹੁਤ ਚਰਚਾ ਰਹੀ ਹੈ।ਇਹਦਾ ਜਦੋਂ ਭਾਰਤੀ ਰੂਪ ਬੰਟੀ ਔਰ ਬਬਲੀ ਫਿਲਮ ਆਈ ਤਾਂ ਇਹ ਵੀ ਨੌਜਵਾਨਾਂ ਨੂੰ ਕੇਂਦਰਤ ਫਿਲਮ ਸੀ।ਇਹਨਾਂ ਨੌਜਵਾਨਾਂ ਦੇ ਸੁਫਨੇ,ਟੀਚਾ ਅਤੇ ਦੌੜ ਭੱਜ ਨੂੰ ਗੁਲਜ਼ਾਰ ਨੇ ਆਪਣੇ ਇੱਕ ਗੀਤ ਅੰਦਰ ਹੀ ਪ੍ਰਭਾਸ਼ਿਤ ਕਰ ਦਿੱਤਾ।ਇਹ ਗੀਤ ਹੈ-
ਛੋਟੇ ਛੋਟੇ ਸ਼ਹਿਰੋਂ ਸੇ
ਖਾਲੀ ਭੌਰ (ਸੁਸਤ) ਦੁਪਹਿਰੋਂ ਸੇ
ਹਮ ਤੋ ਝੋਲਾ ਉਠਾਕੇ ਚਲੇ
ਬਾਰਿਸ਼ ਕਮ ਕਮ ਲਗਤੀ ਹੈ
ਨਦੀਆਂ ਮੱਧਮ ਲੱਗਤੀ ਹੈ
ਹਮ ਤੋ ਸੰਮੁਦਰ ਕੇ ਅੰਦਰ ਚਲੇ
ਹਮ ਚਲੇ ਹਮ ਚਲੇ ਓ ਰਾਮ ਚੰਦਰ ਰੇ………

ਹੁਣ ਸਭ ਤੋਂ ਆਖਰ ‘ਤੇ ਮੈਂ ਉਸ ਗੁਲਜ਼ਾਰ ਨੂੰ ਵੇਖਦਾ ਹਾਂ ਜਿੰਨ੍ਹੇ ਲਹਿੰਦੇ ਪੰਜਾਬ ਤੋਂ ਆਪਣਾ ਡੇਰਾ ਚੁੱਕਿਆ ਅਤੇ ਰਿਫੂਜ਼ੀਆਂ ਦੀ ਤਰ੍ਹਾਂ ਜਦੋਂ ਭਾਰਤ ਆਇਆ ਤਾਂ ਵੰਡ ਦੀ ਟੀਸ ਨੂੰ ਮਨ ਦੀ ਚਾਦਰ ‘ਚ ਕਿਤੇ ਪਾਲਕੇ ਬੈਠਾ ਹੈ।ਗੁਲਜ਼ਾਰ ਦੇ ਵੰਡ ਨੂੰ ਲੈਕੇ ਜਾਂ ਵੰਡ ਦੇ ਬਹਾਨੇ ਆਪਣੇ ਵਿਛੜੇ ਡੇਰੇ ਨੂੰ ਯਾਦ ਕਰਨ ਦੇ ਬਹੁਤ ਹਵਾਲੇ ਹਨ।
“ਆਖੋਂ ਕੋ ਵੀਜ਼ਾ ਨਹੀਂ ਹੋਤਾ
ਸਪਨੋਂ ਕੀ ਸਰਹੱਦ ਨਹੀਂ ਹੋਤੀ
ਬੰਦ ਆਖੋਂ ਸੇ ਰੋਜ਼ ਮੈਂ
ਸਰਹੱਦ ਪਾਰ ਚਲੇ ਜਾਤਾ ਹੂੰ
ਮਿਲਨੇ ਮੇਹਦੀ ਹਸਨ ਸੇ।”

ਗੁਲਜ਼ਾਰ ਨੇ ਆਪਣੇ ਜ਼ਿਕਰ ‘ਚ ਅੱਧ ਸੜੀਆਂ ਲਾਸ਼ਾਂ ਦਾ,ਕਤਲੋਗਾਰਦ ਦਾ,ਬੇਘਰ ਹੁੰਦੇ ਲੋਕਾਂ ਦਾ ਅਤੇ ਇਸ ਸਿਆਸਤ ਦੀ ਭੇਂਟ ਚੜ੍ਹੇ ਧਰਤੀ ਦੇ ਦੋ ਟੁਕੜਿਆਂ ਦੀ ਗੱਲ ਹਮੇਸ਼ਾ ਤੋਰੀ ਹੈ।ਪੰਜਾਬੀ ਹੋਣ ਨਾਤੇ ਅਤੇ ਮੇਰੇ ਪੁਰਖਿਆਂ ਦੇ ਲਾਇਲਪੁਰੋਂ ਆਉਣ ਬਹਾਨੇ ਮੈਂ ਇਸ ਦਰਦ ਨੂੰ ਮਹਿਸੂਸ ਕਰਦਾ ਹਾਂ।ਗੁਲਜ਼ਾਰ ਨੇ ਕਦੀ ਕਿਹਾ ਸੀ-
 “ਦੇਸ਼ ਸਰਕਾਰ ਨਹੀਂ ਹੁੰਦਾ ਤੇ ਮੁਲਕ ਹਕੂਮਤ ਨਹੀਂ ਹੁੰਦੀ।ਹਕੂਮਤ ਤੇ ਸਰਕਾਰਾਂ ਤਾਂ ਬਦਲ ਜਾਂਦੀਆਂ ਨੇ ਪਰ ਮੁਲਕ ਤੇ ਵਤਨ ਨਹੀਂ ਬਦਲਦੇ।”
ਇਹਦਾ ਇਹ ਅਰਥ ਨਹੀਂ ਕਿ ਉਹ ਭਾਰਤ ਨੂੰ ਆਪਣਾ ਦੇਸ਼ ਨਹੀਂ ਮੰਨਦੇ ਪਰ ਉਹ ਅਜਿਹੇ ਬੰਦੇ ਦਾ ਬਿਆਨ ਕਰਦੇ ਹਨ ਜੋ ਦੋ ਮੁਲਕਾਂ ‘ਚ ਆਪਣੇ ਵਜੂਦ ਨੂੰ ਬਣਾਉਂਦਾ ਸਿਰਜਦਾ ਰਹਿੰਦਾ ਹੈ।ਜਿਵੇਂ ਕਿ ਉਹਨਾਂ ਕਦੀ ਕਿਹਾ ਸੀ-
“ਪਾਕਿਸਤਾਨ ਨੂੰ ਮੈਂ ਆਪਣਾ ਵਤਨ ਕਹਿੰਦਾ ਹਾਂ ਅਤੇ ਹਿੰਦੂਸਤਾਨ ਨੂੰ ਮੈਂ ਆਪਣਾ ਮੁਲਕ ਕਹਿੰਦਾ ਹਾਂ।”
ਗੁਲਜ਼ਾਰ ਦਾ ਫ਼ਿਲਮ ਪਿੰਜਰ ਦਾ ਉਹ ਗੀਤ ਸੁਣਨ ਵਾਲਾ ਹੈ।ਇਸ ਗੀਤ ਨੂੰ ਰੂਪ ਕੁਮਾਰ ਰਾਠੌੜ ਨੇ ਗਾਇਆ ਹੈ ਅਤੇ ਉੱਤਮ ਸਿੰਘ ਦਾ ਸੰਗੀਤ ਹੈ।ਇਹ ਫਿਲਮ ਡਾ. ਚੰਦਰ ਪ੍ਰਕਾਸ਼ ਦਿਵੇਦੀ ਨੇ ਅੰਮ੍ਰਿਤਾ ਪ੍ਰੀਤਮ ਦੇ ਨਾਵਲ ‘ਤੇ ਅਧਾਰਿਤ ਬਣਾਈ ਸੀ।ਇਹ ਗੀਤ ਹੈ-
ਵਤਨਾਂ ਵੇ…ਓ ਮੇਰਿਆ ਵਤਨਾਂ ਵੇ
ਬਟ ਗਏ ਤੇਰੇ ਆਂਗਣ,ਬੁੱਝ ਗਏ ਚੁੱਲ੍ਹੇ ਸਾਂਝੇ
ਲੁੱਟ ਗਈ ਤੇਰੀ ਹੀਰਾਂ,ਮਰ ਗਏ ਤੇਰੇ ਰਾਂਝੇ
ਵਤਨਾਂ ਵੇ…ਓ ਮੇਰਿਆ ਵਤਨਾਂ ਵੇ
ਕੋਣ ਤੁਝੇ ਪਾਣੀ ਪੂਛੇਗਾ,ਫਸਲੇਂ ਸੀਂਚੇਗਾ
ਕੋਣ ਤੇਰੀ ਮਾਟੀ ਮੇਂ ਠੰਡੀ ਛਾਂਵ ਬੀਜੇਗਾ
ਬੈਰੀ ਕਾਂਚ ਕੇ ਲੈ ਗਏ ਤੇਰੀ ਠੰਡੀਆਂ ਛਾਵਾਂ ਵੇ
ਵਤਨਾਂ ਵੇ…ਓ ਮੇਰਿਆ ਵਤਨਾਂ ਵੇ
ਹਮ ਨਾ ਰਹੇਂ ਤੋ ਕੋਣ ਬਸਾਏਗਾ ਤੇਰਾ ਵੀਰਾਣਾ
ਮੁੜਕੇ ਹਮ ਨਾ ਦੇਖੇਂਗੇ ਤੂੰ ਭੀ ਯਾਦ ਨਾ ਆਣਾ

ਗੁਲਜ਼ਾਰ ਸਾਹਬ ਦੀ ਇਹ ਖੂਬੀ ਹੈ ਕਿ ਉਹਨਾਂ ਦੇ ਗੀਤ ਵੀ ਕਹਾਣੀ ਦੀ ਤਰ੍ਹਾਂ ਤੁਰਦੇ ਹਨ ਅਤੇ ਉਹਨਾਂ ਦੀਆਂ ਕਹਾਣੀਆਂ ਵੀ ਗੀਤਾਂ ਵਾਂਗੂ ਹੁੰਦੀਆਂ ਹਨ।ਗੁਲਜ਼ਾਰ ਸਾਹਬ ਦੀ ਇੱਕ ਕਿਤਾਬ ‘ਰਾਵੀ ਪਾਰ’ ਪੜ੍ਹਣ ਵਾਲੀ ਹੈ।ਇਸ ਦੀ  ਸਿਰਲੇਖ ਕਹਾਣੀ ‘ਰਾਵੀ ਪਾਰ’ ਤੁਹਾਨੂੰ ਝੰਝੋੜਦੀ ਹੈ,ਰਵਾਉਂਦੀ ਹੈ ਅਤੇ ਇਸ ਕਹਾਣੀ ਦਾ ਅਸਰ ਖਤਮ ਨਹੀਂ ਹੁੰਦਾ।ਕਹਾਣੀ ਤਾਂ ਕਹਾਣੀ ਹੈ ਹੀ ਪਰ ਇਹ ਇੱਕ ਮੈਟਾਫਰ ਦੀ ਤਰ੍ਹਾਂ ਹੈ।ਕਹਾਣੀ ਹੈ-
ਦਰਸ਼ਨ ਸਿੰਘ ਵੰਡੇ ਪੰਜਾਬ ‘ਚ ਆਪਣੇ ਮਰੇ ਪਿਓ ਅਤੇ ਪਿੱਛੇ ਗੁਰਦੁਆਰੇ ‘ਚ ਆਪਣੀ ਮਾਂ ਨੂੰ ਛੱਡ ਆਪਣੇ ਨਵਜੰਮੇ ਜੁੜਵਾਂ ਬੱਚਿਆਂ ਤੇ ਘਰਵਾਲੀ ਨਾਲ ਪਾਕਿਸਤਾਨ ਤੋਂ ਭਾਰਤ ਅੰਮ੍ਰਿਤਸਰ ਆ ਰਿਹਾ ਹੈ।ਰਾਹ ‘ਚ ਹੀ ਇੱਕ ਬੱਚਾ ਮਰ ਗਿਆ ਹੈ ਅਤੇ ਮਾਂ ਆਪਣੇ ਮਰੇ ਪੁੱਤ ਦੇ ਵਿਯੋਗ ‘ਚ ਹੈ।ਇੱਕ ਵੰਡ,ਦੂਜਾ ਪਿਓ ਦੀ ਮੌਤ,ਪਿੱਛੇ ਰਹਿ ਗਈ ਮਾਂ ਜੋ ਹੋਰ ਕਾਫਲੇ ਨਾਲ ਅੰਮ੍ਰਿਤਸਰ ਪਹੁੰਚੇਗੀ ਦੇ ਦਰਮਿਆਨ ਆਈ ਤਾਜ਼ਾ ਛੋਟੀ ਜਿਹੀ ਉਮੀਦ ਉਹਦੇ ਜੁੜਵੇਂ ਬੱਚਿਆਂ ‘ਚੋਂ ਇੱਕ ਮਰ ਗਿਆ ਹੈ।ਰਾਵੀ ਪਾਰ ਕਰਨ ਲੱਗਿਆ ਰੇਲਗੱਡੀ ਦੀ ਛੱਤ ‘ਤੇ ਬੈਠਾ ਕੋਈ ਸੱਜਣ ਸਲਾਹ ਦਿੰਦਾ ਹੈ ਕਿ ਮਰੇ ਬੱਚੇ ਨੂੰ ਰਾਵੀ ‘ਚ ਸੁੱਟ ਦੇ ਇਹੋ ਉਹਦਾ ਕਲਿਆਣ ਹੋਵੇਗਾ।ਬੱਚਾ ਸੁੱਟ ਦਿੱਤਾ ਗਿਆ ਹੈ।ਪਰ ਦਰਸ਼ਨ ਸਿੰਘ ਵੇਖਦਾ ਹੈ ਕਿ ਮੁਰਦਾ ਬੱਚੇ ਨੂੰ ਤਾਂ ਉਹਦੀ ਘਰਵਾਲੀ ਸ਼ਾਹਨੀ ਆਪਣੀ ਛਾਤੀ ਨਾਲ ਲਾਕੇ ਪੱਥਰ ਹੋਈ ਪਈ ਹੈ।ਦਰਸ਼ਨ ਸਿੰਘ ਨੇ ਜਿਹੜਾ ਬੱਚਾ ਰਾਵੀ ਦਰਿਆ ‘ਚ ਸੁੱਟਿਆ ਉਹ ਜਿਓਂਦਾ ਸੀ……………
ਇਹ ਕਹਾਣੀ ਪੜ੍ਹਦੇ ਕਿੰਨੇ ਸਵਾਲ ਉੱਠਦੇ ਨੇ ? ਜਾਂ ਤੁਸੀ ਪੱਥਰ ਹੋ ਜਾਂਦੇ ਹੋ ? ਗੁਲਜ਼ਾਰ ਨੇ ਇਸ ਕਹਾਣੀ ਰਾਹੀਂ ਰਫਿਊਜ਼ੀ ਦੀ ਹੋਣੀ ਹੀ ਤਾਂ ਦੱਸੀ ਹੈ।ਦੋਵਾਂ ਪਾਸਿਆਂ ਤੋਂ ਬੇਘਰ ਹੋਏ ਲੋਕ ਇੰਝ ਹੀ ਆਪਣੀ ਖੁਸ਼ੀਆਂ ਰਾਵੀ ‘ਚ ਸੁੱਟ ਆ ਗਏ ਹਨ ਅਤੇ ਮੁਰਦਾ ਯਾਦਾਂ ਲੱਧੀ ਸਾਰੀ ਜ਼ਿੰਦਗੀ ਦੇ ਰੁਦਣ ‘ਚ ਸੁੰਨ ਹੋ ਗਏ ਹਨ।ਤ੍ਰਾਸਦੀਆਂ ਬੰਦੇ ਤੋਂ ਬਹੁਤ ਕੁਝ ਖੋਹ ਲੈਂਦੀਆਂ ਹਨ।ਜੋ ਗੁਲਜ਼ਾਰ ਸਾਹਬ ਕਹਿ ਰਹੇ ਹਨ ਉਹ ਤ੍ਰਾਸਦੀ ਦੀ ਲਪੇਟ ‘ਚ ਆਏ ਹਰ ਬੰਦੇ ਦੀ ਹੋਣੀ ਹੈ।ਸਾਡੇ ਬੁਜ਼ਰਗਾਂ ਦੀ ਖੜੋਤ 1947 ਦੇ ਲਾਹੌਰ ‘ਚ ਹੀ ਹੈ।ਉਸ ਤੋਂ ਬਾਅਦ ਚਾਹੇ ਲਾਇਲਪੁਰ ਫੈਸਲਾਬਾਦ ਬਣ ਗਿਆ ਹੈ ਪਰ ਮੇਰੇ ਬੁਜ਼ਰਗਾਂ ਲਈ ਉਹ ਲਾਇਲਪੁਰ ਹੀ ਰਿਹਾ ਹੈ।
ਇਹ ਹਨ ਗੁਲਜ਼ਾਰ ਸਾਹਬ…! ਸਾਡੇ ਆਪਣੇ,ਮੇਰੇ ਆਪਣੇ ਜਿੰਨ੍ਹਾ ਦੀ ਰਚਨਾ ਮੈਨੂੰ ਮੇਰੇ ਸਾਹਮਣੇ ਖੜ੍ਹਾ ਕਰਦੀ ਹੈ।ਗੁਲਜ਼ਾਰ ਸਾਹਬ ਇਸ ਸਿਆਸਤ ਦੀ ਪੇਚੀਦਗੀ ਨੂੰ ਕਿਆ ਦਿੱਲੀ ਕਿਆ ਲਾਹੌਰ ਦੇ ਗਾਣਿਆਂ ਰਾਹੀਂ ਖੂਬ ਕਹਿੰਦੇ ਹਨ-
ਕਿੱਸੇ ਲੰਮੇ ਨੇ ਲਕੀਰਾਂ ਦੇ
ਗੋਲੀ ਨਾ ਗੱਲ ਕਰਦੇ
ਬੋਲ ਚੁੱਭਦੇ ਨੇ ਵੀਰਾਂ ਦੇ

ਇਸੇ ਫਿਲਮ ਦਾ ਇੱਕ ਹੋਰ ਗੀਤ ਹੈ।ਜੋ ਗੁਲਜ਼ਾਰ ਦਾ ਸੁਫਨਾ ਜਾਂ ਹਰ ਉਸ ਅਜ਼ਾਦ ਮਨ ਦਾ ਸੁਫਨਾ ਹੋ ਸਕਦਾ ਹੈ ਜੋ ਸਰਹੱਦਾਂ ਦੀ ਸਿਆਸਤ ਨੂੰ ਰੱਦ ਕਰਦਾ ਹੈ।
ਲਕੀਰੇਂ ਹੈ  ਤੋ ਰਹਿਣੇ ਦੋ
ਕਿਸੀ ਨੇ ਰੂਠ ਕਰ ਗੁੱਸੇ ਮੇਂ ਸ਼ਾਇਦ ਖੀਂਚ ਦੀ ਥੀ
ਉਨਹੀ ਕੋ ਬਣਾਓ ਅਬ ਪਾਲਾ ਔਰ ਕੱਬਡੀ ਖੇਲਤੇ ਹੈਂ
ਲਕੀਰੇਂ ਹੈ ਤੋ ਰਹਿਣੇ ਦੋ
ਮੇਰੇ ਪਾਲੇ ਮੇਂ ਤੁਮ ਆਓ,ਮੁਝੇ ਲਲਕਾਰੋ
ਮੇਰੇ ਹਾਥ ਪਰ ਤੁਮ ਹਾਥ ਮਾਰੋ,ਔਰ ਭਾਗੋ (ਦੋੜੋ)
ਤੁਮਹੇ ਪਕੜੂ ਲਿਪਟੂ
ਔਰ ਤੁਮਹੇ ਵਾਪਸ ਨਾ ਜਾਣੇ ਦੂੰ
ਲਕੀਰੇਂ ਹੈ ਤੋ ਰਹਿਣੇ ਦੋ…………
ਤੁਮਾਹਰੇ ਪਾਲੇ ਮੇਂ
ਜਬ ਕੋਡੀ ਕੋਡੀ ਕਰਤਾ ਜਾਊਂ ਮੈਂ
ਮੁਝੇ ਤੁਮ ਭੀ ਪਕੜ ਲੇਨਾ
ਮੁਝੇ ਛੂਨੇ ਨਹੀਂ ਦੇਨਾ
ਮੁਝੇ ਤੁਮ ਭੀ ਪਕੜ ਲੇਨਾ
ਛੂਨੇ ਨਹੀਂ ਦੇਨਾ
ਓ ਸਰਹੱਦ ਲਕੀਰੇਂ….!

  • Listen
  • song
  • Gulzar
  • Corona era

ਬਟਾਲਾ 'ਚ ਬਣਾਈ ਗਈ ਅਸਥਾਈ ਜੇਲ, ਪੁਲਸ ਕਰ ਰਹੀ ਸਖਤ ਕਾਰਵਾਈ

NEXT STORY

Stories You May Like

  • tarun chugh in sangrur
    ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਰਾਜ ਸਭਾ ਮੈਂਬਰ ਤਰੁਣ ਚੁੱਘ
  • incident involving gulzar singh is condemnable
    ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਗੁਲਜ਼ਾਰ ਸਿੰਘ ਨਾਲ ਵਾਪਰੀ ਘਟਨਾ ਬੇਹੱਦ ਦੁਖਦਾਈ ਤੇ ਨਿੰਦਣਯੋਗ: ਢਿੱਲੋਂ
  • kishor makwana in sangrur
    ਗੁਲਜ਼ਾਰ ਸਿੰਘ ਦੇ ਘਰ ਪਹੁੰਚੇ ਕੌਮੀ SC ਕਮਿਸ਼ਨ ਦੇ ਚੇਅਰਮੈਨ, ਪਰਿਵਾਰ ਨਾਲ ਵੰਡਾਇਆ ਦੁੱਖ
  • cases of enforced disappearances of civilians in balochistan have risen
    ਬਲੋਚਿਸਤਾਨ ਵਿੱਚ ਨਾਗਰਿਕਾਂ ਨੂੰ ਜਬਰਨ ਲਾਪਤਾ ਕਰਨ ਦੇ ਮਾਮਲੇ ਵਧੇ, ਪਰਿਵਾਰਾਂ ਵਿੱਚ ਭਾਰੀ ਚਿੰਤਾ
  • sfj announces financial aid of 5 lakh for gulzar singh  s family
    SFJ ਵਲੋਂ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਦਾ ਐਲਾਨ
  • orders issued to stop the salaries of employees showing negligence in sir
    SIR ’ਚ ਲਾਪ੍ਰਵਾਹੀ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਬੰਦ ਕਰਨ ਦੇ ਹੁਕਮ
  • big revelation in gulzar singh murder case in tanda
    ਟਾਂਡਾ 'ਚ ਹੋਏ ਗੁਲਜ਼ਾਰ ਸਿੰਘ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ! 46 ਸਾਲ ਪਹਿਲਾਂ ਹੋਏ ਭਰਾ ਦੇ ਕਤਲ ਦਾ ਲਿਆ ਬਦਲਾ
  • religious event  sp mp  song controversy
    ਧਾਰਮਿਕ ਸਮਾਗਮ 'ਚ ਸਪਾ ਸੰਸਦ ਮੈਂਬਰ ਦੇ ਸਮਰਥਨ 'ਚ ਗੀਤ ਵਜਾਉਣ ਨੂੰ ਲੈ ਕੇ ਵਿਵਾਦ, ਮਾਮਲਾ ਦਰਜ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • fire in machiwara
      ਗਰੀਬ ਦੇ ਘਰ ਨੂੰ ਲੱਗੀ ਅੱਗ; ਦੀਵਾਲੀ 'ਤੇ ਮੋਟਰਸਾਈਕਲ ਲੈਣ ਲਈ ਇਕੱਠੇ ਕੀਤੇ ਪੈਸੇ...
    • assembly elections akali dal candidate
      ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ
    • punjab government withdraws petition from high court
      GMADA 'ਚ ED ਦੀ ਰੇਡ: ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਵਾਪਸ ਲਈ ਪਟੀਸ਼ਨ
    • police personnel asi police custody
      ਵੱਡੀ ਖ਼ਬਰ : ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਪੁਲਸ ਹਿਰਾਸਤ 'ਚ...
    • teachers notice teachers of punjab
      ਪੰਜਾਬ ਦੇ ਇਨ੍ਹਾਂ ਅਧਿਆਪਕਾਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ, ਜਾਰੀ ਹੋਏ ਨੋਟਿਸ
    • punjab police asi controversy video viral on social media
      ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
    • dhanaula police station video
      ਮੁੰਡੇ ਨੇ ਥਾਣੇ ਅੰਦਰ ਵੀਡੀਓ ਬਣਾ ਕੇ ਖਾ ਲਿਆ ਜ਼ਹਿਰ! ਪੁਲਸ 'ਤੇ ਲਾਏ ਗੰਭੀਰ ਦੋਸ਼
    • money shocker update
      ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
    • shri sidh baba sodal mela
      ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
    • drug free punjab yatra bjp former chief minister jairam thakur statement
      ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨੀ ਹੋਵੇਗੀ ਲੜਾਈ, ਨੌਜਵਾਨਾਂ ਦੀ ਜ਼ਿੰਦਗੀ ਬਚਾਉਣਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +