ਪਠਾਨਕੋਟ, (ਸ਼ਾਰਦਾ, ਮਨਿੰਦਰ)- ਨਗਰ ਨਾਲ ਲੱਗਦੇ ਭਦਰੋਆ ਟੋਲ ਬੈਰੀਅਰ ਨਜ਼ਦੀਕ ਦੇਰ ਰਾਤ 11 ਵਜੇ ਦੇ ਕਰੀਬ ਬੱਜਰੀ ਨਾਲ ਭਰਿਆ ਟਰੱਕ ਪਲਟ ਗਿਆ।
ਇਸ ਸਬੰਧੀ ਟਰੱਕ ਚਾਲਕ ਨੇ ਦੱਸਿਆ ਕਿ ਟਰੱਕ ਦੀ ਬਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਸ ਅਨੁਸਾਰ ਉਹ ਬੱਜਰੀ ਦਾ ਟਰੱਕ ਭਰ ਕੇ ਜਲੰਧਰ ਵੱਲ ਜਾ ਰਿਹਾ ਸੀ, ਉਥੇ ਹੀ ਕੁਝ ਦੇਰ ਬਾਅਦ ਮੋਟਰਸਾਈਕਲ 'ਤੇ ਸਵਾਰ ਸੋਨੂੰ ਜੋ ਕਿ ਪਠਾਨਕੋਟ ਤੋਂ ਘਰ ਡੈਕਵਾਂ ਵੱਲ ਜਾ ਰਿਹਾ ਸੀ ਕਿ ਹਨੇਰਾ ਹੋਣ ਕਾਰਨ ਉਕਤ ਟਰੱਕ ਨਾਲ ਟਕਰਾ ਗਿਆ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਠਾਨਕੋਟ 'ਚ ਇਲਾਜ ਲਈ ਭੇਜਿਆ ਗਿਆ, ਉਸ ਦੇ ਸਿਰ 'ਤੇ ਸੱਟਾਂ ਵੱਜੀਆਂ ਹਨ। ਨੂਰਪੁਰ ਦੇ ਡੀ. ਐੱਸ. ਪੀ. ਮੇਘਨਾਥ ਚੌਹਾਨ ਨੇ ਕਿਹਾ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ-ਪਤਨੀ ਨੂੰ 3 ਸਾਲ ਕੈਦ ਤੇ ਜੁਰਮਾਨਾ
NEXT STORY