ਲਹਿਰਾਗਾਗਾ (ਗਰਗ) : ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਬੇਟੇ ਰਾਹੁਲ ਇੰਦਰ ਸਿੰਘ ਸਿੱਧੂ ਅਤੇ ਨੂੰਹ ਨੇਹਾ ਸਿੱਧੂ ਨਾਲ ਲਹਿਰਾਗਾਗਾ ਦੇ ਵਾਰਡ ਨੰਬਰ ਇਕ ਦੇ ਬੂਥ ਨੰਬਰ 27 ਵਿਖੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਉਪਰੰਤ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 4 ਜੂਨ ਦੇ ਚੋਣ ਨਤੀਜਿਆਂ ਵਿਚ ਗਠਜੋੜ ਇੰਡੀਆ ਸੱਤਾ ਵਿਚ ਆਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਦੀਆਂ ਫਿਰਕੂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਜਿਸਦੇ ਚੱਲਦੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਜਨਤਾ ਭਾਜਪਾ ਨੂੰ ਲੋਕ ਸਭਾ ਵਿਚੋਂ ਬਾਹਰ ਕਰ ਦੇਵੇਗੀ।
ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਜਿਹੀਆਂ ਫਿਰਕਾਪ੍ਰਸਤ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰਨਾ ਸਮੇਂ ਦੀ ਜ਼ਰੂਰਤ ਹੈ, ਲੋਕਾਂ ਵਿਚ ਵੋਟਾਂ ਪ੍ਰਤੀ ਦਿਖ ਰਿਹਾ ਉਤਸ਼ਾਹ ਸਾਬਤ ਕਰਦਾ ਹੈ ਕਿ ਕੇਂਦਰ ਦੀ ਸੱਤਾ ਵਿਚ ਗਠਬੰਧਨ ਇੰਡੀਆ ਆਏਗਾ। ਇਸ ਮੌਕੇ ਓ. ਐੱਸ. ਡੀ. ਰਵਿੰਦਰ ਸਿੰਘ ਟੁਰਨਾ, ਸੀਨੀਅਰ ਆਗੂ ਸੁਰੇਸ਼ ਕੁਮਾਰ ਠੇਕੇਦਾਰ, ਰਜੇਸ਼ ਭੋਲਾ, ਪ੍ਰਵੀਨ ਕੁਮਾਰ ਰੋਡਾ, ਐਡਵੋਕੇਟ ਰੁਪਿੰਦਰ ਰੂਪੀ, ਸੁਰਿੰਦਰ ਕੁਮਾਰ ਵਾਲੇ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਪੰਜਾਬ 'ਚ ਵੋਟਾਂ ਵਾਲੇ ਦਿਨ ਵਿਗੜਿਆ ਮਾਹੌਲ, ਪੋਲਿੰਗ ਬੂਥਾਂ 'ਤੇ ਕੁੱਟਮਾਰ, ਜਾਣੋ ਕਿੱਥੇ-ਕਿੱਥੇ ਹੋਈ ਝੜਪ (ਵੀਡੀਓ)
NEXT STORY