ਅੰਮ੍ਰਿਤਸਰ (ਵੈੱਬ ਡੈਸਕ) : ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਐਲਾਨ ਹੁੰਦਿਆਂ ਹੀ ਜੱਸੀ ਜਸਰਾਜ ਨੇ ਭਗਵੰਤ ਮਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਦੀਆਂ ਗਲਤੀਆਂ ਕਰਕੇ ਹੀ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਪਤਨ ਹੋ ਚੁੱਕਾ ਹੈ। ਜਸਰਾਜ ਨੇ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਨੂੰ ਪਹਿਲਾਂ ਵੀ ਆਖ ਦਿੱਤਾ ਸੀ ਕਿ ਉਹ ਆਪਣੀਆਂ ਗਲਤੀਆਂ ਸੁਧਾਰ ਲੈਣ ਤੇ ਜੇਕਰ ਉਨ੍ਹਾਂ ਗਲਤੀਆਂ ਨਾ ਸੁਧਾਰੀਆਂ ਤਾਂ ਉਹ ਖੁਦ ਸੰਗਰੂਰ ਤੋਂ ਉਨ੍ਹਾਂ (ਭਗਵੰਤ ਮਾਨ) ਖਿਲਾਫ ਚੋਣ ਲੜਣਗੇ।
ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਅਜਿਹਾ ਵਿਅਕਤੀ ਹੈ ਜਿਸ ਨੇ ਆਪਣੇ ਸਾਥੀਆਂ ਦੀ ਹੀ ਬਲੀ ਲਈ ਹੈ। ਇਕ-ਇਕ ਕਰਕੇ ਈਮਾਨਦਾਰ ਅਤੇ ਚੰਗੇ ਅਕਸ ਵਾਲੇ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਪਰ ਭਗਵੰਤ ਮਾਨ ਨੇ ਆਵਾਜ਼ ਤਕ ਨਹੀਂ ਚੁੱਕੀ। ਭਗਵੰਤ ਮਾਨ ਨੇ ਦਿੱਲੀ ਦੇ ਲੀਡਰਾਂ ਦੀ ਚਾਕਰੀ ਕਰਕੇ ਆਪਣੀ ਪੁਜੀਸ਼ਨ ਬਚਾਉਂਦਾ ਰਿਹਾ ਹੈ। ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਕੋਲੋਂ ਪਹਿਲਾਂ ਜਿਹੜੇ ਵੀ ਗੁਨਾਹ ਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀਆਂ ਹੋਈਆਂ ਹਨ, ਇਸ ਲਈ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ। ਦਿੱਲੀ ਕਦੇ ਪੰਜਾਬ ਦੀ ਸਕੀ ਨਹੀਂ ਹੋਈ, ਇਸ ਲਈ ਪਹਿਲਾਂ ਪੰਜਾਬੀਆਂ ਦਾ ਸੋਚਣਾ ਚਾਹੀਦਾ ਹੈ।
ਇਸ ਦੇ ਨਾਲ ਜੱਸੀ ਨੇ ਕਿਹਾ ਕਿ ਉਨ੍ਹਾਂ ਨੂੰ ਸੰਗਰੂਰ ਵਿਚ ਕੋਈ ਚੁਣੌਤੀ ਨਹੀਂ ਹੈ, ਜੇਕਰ ਉਹ ਬਾਦਲਾਂ ਦੇ ਗੜ੍ਹ ਬਠਿੰਡਾ ਵਿਚ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜ ਸਕਦੇ ਹਨ ਤਾਂ ਭਗਵੰਤ ਮਾਨ ਕੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਕਿਸੇ ਮੋਰਚੇ ਵਿਚ ਕੋਈ ਕੁਰਬਾਨੀ ਨਹੀਂ ਦਿੱਤੀ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਅੱਜ ਤਕ ਪੰਜਾਬ ਵਿਚੋਂ ਨਸ਼ਾ ਖਤਮ ਨਹੀਂ ਹੋ ਸਕਿਆ। ਜੱਸੀ ਨੇ ਕਿਹਾ ਕਿ ਪੰਜਾਬ 'ਚ ਤਾਂ ਸਹੁੰ ਖਾਣ ਦਾ ਰਿਵਾਜ਼ ਹੀ ਤੁਰ ਪਿਆ ਹੈ। ਕੈਪਟਨ ਸਾਬ੍ਹ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਹਨ, ਕੇਜਰੀਵਾਲ ਨੇ ਬੱਚਿਆਂ ਦੀ ਅਤੇ ਭਗਵੰਤ ਮਾਨ ਮਾਂ ਦੀ ਸਹੁੰ ਖਾਹ ਕੇ ਸ਼ਰਾਬ ਛੱਡ ਰਿਹਾ ਹੈ ਪਰ ਅਜਿਹੀ ਨੌਬਤ ਹੀ ਕਿਉਂ ਆਉਂਦੀ ਹੈ ਕਿ ਲੀਡਰਾਂ ਨੂੰ ਸਹੁੰ ਚੁੱਕਣੀ ਪਵੇ।
ਮਾਲਵੇ ਦੀ ਧਰਤੀ 'ਤੇ ਪਹਿਲੀ ਵਾਰ ਹੋਈ ਕੇਸਰ ਦੀ ਖੇਤੀ, ਕਿਸਾਨ ਨੇ ਕਮਾਏ ਲੱਖਾਂ ਰੁਪਏ
NEXT STORY