ਬਠਿੰਡਾ (ਅਮਿਤ)— ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸ਼ਰਨ ਸਿੰਘ ਨੇ ਆਪਣੇ ਅੱਧੇ ਏਕੜ ਖੇਤ 'ਚ ਕੇਸਰ ਦੀ ਖੇਤੀ ਕੀਤੀ ਹੈ, ਜਿਸ ਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ। ਮਾਲਵੇ ਦੀ ਧਰਤੀ 'ਤੇ ਪਹਿਲੀ ਵਾਰ ਕੇਸਰ ਦੀ ਖੇਤੀ ਕੀਤੀ ਗਈ ਹੈ। ਇਸ ਸਬੰਧੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੋਂ ਪਤਾ ਲਗਾ ਸੀ ਕਿ ਕੇਸਰ ਦੀ ਖੇਤੀ ਵੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ 50,000 ਦੇ ਕੇਸਰ ਦਾ ਬੀਜ ਮੰਗਵਾ ਕੇ ਆਪਣੇ ਖੇਤ ਵਿਚ ਬੀਜੇ। ਕਿਸਾਨ ਨੇ ਦੱਸਿਆ ਕਿ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਬਿਜਾਈ ਕੀਤੀ ਗਈ ਸੀ ਅਤੇ ਮਾਰਚ ਦੇ ਅਖੀਰ ਤੱਕ ਕੇਸਰ ਦੇ ਫੁੱਲ ਤਿਆਰ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਕੇਸਰ ਦੀ ਖੇਤੀ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲਿਆ ਹੈ, ਇਸ ਲਈ ਦੂਜੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਖੇਤਾਂ ਵਿਚ ਕੇਸਰ ਦੀ ਬਿਜਾਈ ਕਰਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਚੰਗੀ ਆਮਦਨੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਫਸਲ ਨੂੰ ਤੇਜ ਮੀਂਹ ਹਨ੍ਹੇਰੀ ਤੋਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ। ਇਸ ਬਿਜਾਈ ਤੋਂ ਬਾਅਦ ਸਿਰਫ ਪਾਣੀ ਹੀ ਦਿੱਤਾ ਅਤੇ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਨਹੀਂ ਕੀਤੀ ਗਈ। ਇਸ 'ਤੇ ਸਿਰਫ ਖੱਟੀ ਲੱਸੀ ਦਾ ਛਿੜਕਾਓ ਕੀਤਾ ਗਿਆ ਹੈ ਅਤੇ ਹੁਣ ਕੇਸਰ ਦੇ ਫੁੱਲ ਲੱਗਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਤੋੜ ਕੇ ਉਨ੍ਹਾਂ ਦੀ ਮਾਰਕੇਟਿੰਗ ਕੀਤੀ ਜਾਵੇਗੀ।

ਮਾਨਸਿਕ ਤੌਰ ਤੋਂ ਪਰੇਸ਼ਾਨ ਗੁਰਵਿੰਦਰ ਸਿੰਘ ਸ਼ੱਕੀ ਹਾਲਾਤ 'ਚ ਲਾਪਤਾ
NEXT STORY