ਜਲੰਧਰ (ਪੁਨੀਤ)— ਭਾਰਤ 'ਚ ਵੂਮੈਨ ਇੰਪਾਵਰਮੈਂਟ ਤੇਜ਼ੀ ਨਾਲ ਹੋ ਰਿਹਾ ਹੈ, ਹਰ ਫੀਲਡ 'ਚ ਔਰਤਾ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੋ ਰਹੀ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਕਰਵਾਉਣ 'ਚ ਔਰਤਾਂ ਦੀ ਅਹਿਮ ਭੂਮਿਕਾ ਰਹੇਗੀ। ਚੋਣਾਂ ਕਰਵਾਉਣ ਲਈ 18 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀ ਡਿਊਟੀ ਲਗਾਈ ਹੈ। ਇਸ 'ਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜਿਸ ਨਾਲ ਸਾਬਤ ਹੁੰਦਾ ਹੈ ਕਿ ਮਹਿਲਾ ਸਸ਼ਕਤੀਕਰਨ ਵੱਡੇ ਪੱਧਰ 'ਤੇ ਹੋ ਰਿਹਾ ਹੈ। ਜ਼ਿਲੇ 'ਚ 10 ਹਜ਼ਾਰ ਔਰਤਾਂ ਦੇ ਹੱਥਾਂ 'ਚ ਚੋਣ ਕਰਵਾਉਣ ਦੀ ਕਮਾਨ ਰਹੇਗੀ ਜਦਕਿ 8 ਹਜ਼ਾਰ ਦੇ ਕਰੀਬ ਮਰਦ ਚੋਣ ਡਿਊਟੀ ਨਿਭਾਉਣਗੇ।
ਵੋਟਰਾਂ ਨੂੰ ਜਾਗਰੂਕ ਕਰਨ ਲਈ ਔਰਤਾਂ ਨੂੰ ਅਹਿਮ ਜ਼ਿੰਮੇਦਾਰੀ ਸੌਂਪੀ ਗਈ ਹੈ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸਿਪੇਸ਼ਨ) ਸਕੀਮ ਦੇ ਤਹਿਤ ਆਰ. ਟੀ. ਏ. ਨਇਨ ਜੱਸਲ ਨੂੰ ਕੈਂਟ ਜਦਕਿ ਈ. ਓ. ਸੁਰਿੰਦਰ ਕੁਮਾਰੀ ਨੂੰ ਜਲੰਧਰ ਨਾਰਥ ਹਲਕੇ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜ਼ਿਲੇ ਵਿਚ ਕੁੱਲ 15.74 ਲੱਖ ਵੋਟਰ ਹਨ ਜਿਨ੍ਹਾਂ ਵਿਚੋਂ 8.22 ਲੱਖ ਮਰਦ ਜਦਕਿ 7.52 ਲੱਖ ਔਰਤਾਂ ਵੋਟਰ ਹਨ। 22 ਅਪ੍ਰੈਲ ਤੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ ਜਾ ਰਹੇ ਹਨ ਜੋ ਕਿ 29 ਅਪ੍ਰੈਲ ਤੱਕ ਸਵੀਕਾਰ ਕੀਤੇ ਜਾਣਗੇ। ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ 6531 ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਜ਼ਰੀਏ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਲਈ ਜ਼ਿਲੇ ਵਿਚ 1863 ਪੋਲਿੰਗ ਬੂਥ ਬਣਾਏ ਗਏ ਹਨ।
ਡਿਊਟੀ ਕਟਵਾਉਣ ਲਈ ਹੋ ਰਹੀ ਜੱਦੋਜਹਿਦ
ਵੋਟਿੰਗ ਲਈ ਸਰਕਾਰੀ ਕਰਮਚਾਰੀ, ਬੈਂਕ ਅਧਿਕਾਰੀਆਂ, ਸਰਕਾਰੀ ਸਕੂਲਾਂ-ਕਾਲਜਾਂ ਦੇ ਸਟਾਫ ਦੀ ਡਿਊਟੀ ਲਗਾਈ ਜਾਂਦੀ ਹੈ। ਇਸ 'ਚ ਵੱਡੀ ਗਿਣਤੀ 'ਚ ਅਜਿਹੇ ਕਰਮਚਾਰੀ ਹਨ ਜੋ ਕਿ ਆਪਣੀ ਡਿਊਟੀ ਕਟਵਾਉਣਾ ਚਾਹੁੰਦੇ ਹਨ। ਲੋਕ ਇਸ ਲਈ ਕਈ ਤਰ੍ਹਾਂ ਦੇ ਬਹਾਨੇ ਮਾਰਦੇ ਹਨ ਪਰ ਪ੍ਰਸ਼ਾਸਨ ਨੇ ਇਸ ਵਾਰ ਸਖਤੀ ਬਣਾਈ ਹੋਈ ਹੈ ਜੋ ਲੋਕ ਮੈਡੀਕਲ ਦਾ ਬਹਾਨਾ ਬਣਾ ਕੇ ਛੁੱਟੀ ਕਟਵਾਉਣਾ ਚਾਹੁੰਦਾ ਹੈ ਉਸ ਦੀ ਜਾਂਚ ਲਈ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਹੈ। ਅਧਿਕਾਰੀਆਂ ਦਾ ਸਾਫ ਕਹਿਣਾ ਹੈ ਕਿ ਜੇਕਰ ਝੂਠਾ ਮੈਡੀਕਲ ਦੇ ਕੇ ਡਿਊਟੀ ਕਟਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਰਮਚਾਰੀਆਂ 'ਤੇ ਨਿਯਮਾਂ ਮੁਤਾਬਕ ਕਰਵਾਈ ਕੀਤੀ ਜਾਵੇਗੀ।
19 ਮਈ ਨੂੰ ਹੋਵੇਗੀ ਪੇਡ ਛੁੱਟੀ
ਲੋਕਤੰਤਰ ਦੀ ਮਜ਼ਬੂਤੀ ਲਈ 19 ਮਈ ਨੂੰ ਵੋਟਿੰਗ ਵਾਲੇ ਦਿਨ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀ. ਸੀ. ਨੇ ਇਸ ਸਬੰਧ 'ਚ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਐਕਟ 1951 ਦੀ ਧਾਰਾ 135-ਬੀ ਦੇ ਤਹਿਤ ਪੇਡ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਅਦਾਰੇ, ਸ਼ਾਪਿੰਗ ਮਾਲ, ਦੁਕਾਨਾਂ ਆਦਿ ਬੰਦ ਰਹਿਣਗੀਆਂ। ਇਸ ਛੁੱਟੀ ਵਾਲੇ ਦਿਨ ਦੀ ਤਨਖਾਹ ਨਹੀਂ ਕੱਟੀ ਜਾਵੇਗੀ। ਜੇਕਰ ਕੋਈ ਕਰਮਚਾਰੀ ਦੀ ਤਨਖਾਹ ਕੱਟਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਸਾਊਦੀ ਅਰਬ 'ਚ 2 ਪੰਜਾਬੀਆਂ ਦਾ ਸਿਰ ਕਲਮ, ਵਿਦੇਸ਼ ਮੰਤਰਾਲੇ 'ਤੇ ਭੜਕੇ ਕੈਪਟਨ
NEXT STORY