ਡੇਰਾਬੱਸੀ (ਵਿਕਰਮਜੀਤ) : ਡੇਰਾਬੱਸੀ ਪੁੱਲ ਥੱਲੇ ਐਕਸਿਸ ਬੈਂਕ ਸਾਹਮਣੇ ਬਣੇ ਦਫ਼ਤਰ ’ਚ ਵੜ੍ਹ ਕੇ ਬਦਮਾਸ਼ਾਂ ਨੇ ਮੱਝਾਂ ਦੇ ਵਪਾਰੀਆਂ ਨੂੰ ਬੰਦੂਕ ਦਿਖਾ ਕੇ 5 ਲੱਖ 80 ਹਜ਼ਾਰ ਰੁਪਏ ਲੁੱਟ ਲਏ ਤੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਸਾਰੇ ਹੀ ਵਪਾਰੀ ਡਰੇ ਹੋਏ ਹਨ। ਇਨ੍ਹਾਂ ’ਚੋਂ ਇਕ ਵਪਾਰੀ ਸ਼ਹਿਜ਼ਾਦ ਇਨ੍ਹਾਂ ਡਰ ਗਿਆ ਕਿ ਉਸ ਦੀ ਹਾਲਤ ਵਿਗੜ ਗਈ ਤੇ ਉਹ ਵਾਪਸ ਆਪਣੇ ਘਰ ਯੂ. ਪੀ. ਚਲਾ ਗਿਆ। ਫਿਲਹਾਲ ਮਾਮਲੇ ’ਚ ਪੁਲਸ ਨੇ ਪਰਚਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਤੋਂ ਵਾਰਦਾਤ ’ਚ ਇਸਤੇਮਾਲ ਕਾਰ ਬਰਾਮਦ ਕਰ ਲਈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਨੇੜੇ 3-4 ਵੱਡੇ ਮੀਟ ਪਲਾਂਟ ਹਨ, ਜਿੱਥੇ ਵੱਖ-ਵੱਖ ਮੰਡੀਆਂ ’ਚੋਂ ਆ ਕੇ ਵਪਾਰੀ ਮੱਝਾਂ ਸਪਲਾਈ ਕਰਦੇ ਹਨ।
ਵਪਾਰੀਆਂ ਨੇ ਕਈ ਥਾਵਾਂ ’ਤੇ ਦਫ਼ਤਰ ਬਣਾਏ ਹਨ, ਜਿੱਥੇ ਵਪਾਰੀ ਅਦਾਇਗੀ ਲੈ ਕੇ ਜਾਂਦੇ ਹਨ। ਜ਼ਿਆਦਾਤਰ ਲੈਣ-ਦੇਣ ਨਕਦ ਹੁੰਦਾ ਹੈ, ਜਿਸ ਕਰ ਕੇ ਵਪਾਰੀਆਂ ਨੂੰ ਕੈਸ਼ ਰੱਖਣਾ ਪੈਂਦਾ ਹੈ। ਡੇਰਾਬੱਸੀ ਪੁੱਲ ਥੱਲੇ ਐਕਸਿਸ ਬੈਂਕ ਦੇ ਸਾਹਮਣੇ ਚੁਬਾਰੇ ’ਚ ਕੁਝ ਵਾਪਰੀਆਂ ਦਾ ਦਫ਼ਤਰ ਹੈ, ਜਿੱਥੇ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 5 ਬਦਮਾਸ਼ਾਂ ’ਚੋਂ ਇਕ ਥੱਲੇ ਖੜ੍ਹਾ ਹੋ ਗਿਆ ਤੇ ਬਾਕੀ 4 ਚੁਬਾਰੇ ’ਚ ਚਲੇ ਗਏ। ਉਨ੍ਹਾਂ ਦਫ਼ਤਰ ’ਚ ਬੈਠੇ ਵਪਾਰੀਆਂ ਨੂੰ ਬੰਦੂਕ ਦਿਖਾ ਉਨ੍ਹਾਂ ਤੋਂ ਅਲਮਾਰੀ ਦੀ ਚਾਬੀ ਮੰਗੀ ਤੇ 5 ਲੱਖ 80 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।
ਬਾਕੀ ਮੁਲਜ਼ਮਾਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰ : ਥਾਣਾ ਮੁਖੀ
ਥਾਣਾ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਲੁੱਟ ’ਚ ਇਸਤੇਮਾਲ ਕਾਰ ਵੀ ਬਰਾਮਦ ਹੋਈ ਹੈ। ਫਿਲਹਾਲ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਉਨ੍ਹਾਂ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਤੇਰਾ ਪੁੱਤ ਸਿੱਧਾ ਡੀ. ਐੱਸ. ਪੀ. ਭਰਤੀ ਕਰਾਵਾਂਗੇ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗੀ ਯਕੀਨ
NEXT STORY