ਮਨੀਮਾਜਰਾ : ਚੰਡੀਗੜ੍ਹ 'ਚ ਪੈਂਦੇ ਮਨੀਮਾਜਰਾ 'ਚ ਮੰਗਲਵਾਰ ਰਾਤ ਸ਼ੋਅਰੂਮ ਨੂੰ ਲੁੱਟਣ ਆਏ ਲੁਟੇਰਿਆਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਅਤੇ ਸੁਨਿਆਰੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਚੰਗੀ ਗੱਲ ਇਹ ਰਹੀ ਕਿ ਸੁਨਿਆਰਾ ਲੁਟੇਰਿਆਂ ਦੇ ਨਿਸ਼ਾਨੇ ਤੋਂ ਬਚ ਗਿਆ। ਜਾਣਕਾਰੀ ਮੁਤਾਬਕ 4 ਨੌਜਵਾਨ ਬੀਤੀ ਸ਼ਾਮ ਸ਼ੋਅਰੂਮ 'ਚ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਸ਼ੋਅਰੂਮ ਨੂੰ ਲੁੱਟਣ ਲਈ ਉਸ ਦੇ ਮਾਲਕ ਨਾਲ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਦੋਂ ਸੁਨਿਆਰੇ ਨੇ ਆਪਣਾ ਬਚਾਅ ਕੀਤਾ ਤਾਂ ਇਕ ਲੁਟੇਰੇ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜੋ ਕਿ ਸ਼ੀਸ਼ੇ 'ਚ ਜਾ ਲੱਗੀਆਂ। ਗੋਲੀ ਦੀ ਆਵਾਜ਼ ਸੁਣ ਕੇ ਦੁਕਾਨ ਹੇਠਾਂ ਖੜ੍ਹਾ ਹੋਇਆ ਕਰਮਚਾਰੀ ਉੱਪਰ ਆਇਆ ਤਾਂ ਲੁਟੇਰਿਆਂ ਨੇ ਉਸ ਨੂੰ ਵੀ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਫਿਲਹਾਲ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ 'ਚ ਕੈਦ ਹੋ ਗਈ ਹੈ। ਫੁਟੇਜ ਮੁਤਾਬਕ ਲੁਟੇਰਿਆਂ ਨੇ 2 ਵਾਰ ਦੁਕਾਨ ਦੇ ਬਾਹਰ ਰੇਕੀ ਕੀਤੀ ਅਤੇ ਸਾਢੇ 7 ਵਜੇ ਵੀ ਉਹ ਦੁਕਾਨ ਦੇ ਅੰਦਰ ਗਏ। ਉਸ ਤੋਂ ਕਰੀਬ 14 ਮਿੰਟਾਂ ਬਾਅਦ ਰਾਤ ਨੂੰ 7 ਵਜ ਕੇ 44 ਮਿੰਟ 'ਤੇ ਲੁਟੇਰੇ ਸ਼ੋਅਰੂਮ 'ਚ ਦਾਖਲ ਹੋਏ ਅਤੇ ਗੋਲੀਆਂ ਚਲਾ ਕੇ ਸ਼ੋਅਰੂਮ ਲੁੱੱਟਣ ਦੀ ਕੋਸ਼ਿਸ਼ ਕੀਤੀ।
ਦੋਸਤੀ ਨਾ ਕਰਨ 'ਤੇ ਜਨਮਦਿਨ ਮਨਾਉਣ ਆਈ ਲੜਕੀ ਨੂੰ ਅਗਵਾ ਕਰਕੇ ਕੁੱਟਿਆ
NEXT STORY