ਜਲੰਧਰ (ਜਸਪ੍ਰੀਤ) : ਦੇਸ਼ਭਰ 'ਚ ਲੋਕਸਭਾ ਚੋਣਾਂ ਦੇ ਚੱਲਦੇ ਚੋਣ ਜ਼ਾਬਤਾ ਲਾਗੂ ਹੋਈ ਹੈ ਅਤੇ ਪੰਜਾਬ 'ਚ ਚੋਣ ਦੀ ਮਿਤੀ 19 ਮਈ ਹੈ, ਜਿਸ ਦੇ ਚੱਲਦੇ ਪੁਲਸ ਪ੍ਰਸ਼ਾਸਨ ਨੇ ਦੇ ਮਹੀਨੇ ਪਹਿਲੇ ਹੀ ਲਾਇਸੈਂਸ ਹਥਿਆਰ ਜਮ੍ਹਾ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਸਨ। ਇਸ ਦੇ ਬਾਵਜੂਦ ਕਰਤਾਰਪੁਰ ਦੇ ਮਨਪ੍ਰੀਤ ਵਲੋਂ ਜਲੰਧਰ ਦੀ ਲੜਕੀ ਸਿੰਮੀ ਨੂੰ ਪਿਸਤੌਲ ਨਾਲ ਦੋ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿ ਸਥਾਨਕ ਪੁਲਸ 'ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਕਿ ਆਖਰ ਚੋਣ ਜ਼ਾਬਤਾ 'ਚ ਮਨਪ੍ਰੀਤ ਕੋਲ ਪਿਸਤੌਲ ਕਿੱਥੋਂ ਆਈ। ਪੁਲਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਜੇਕਰ ਇਹ ਲਾਇਸੈਂਸ ਹਥਿਆਰ ਮਨਪ੍ਰੀਤ ਦਾ ਹੀ ਹੈ ਤਾਂ ਅਜੇ ਤੱਕ ਥਾਣੇ 'ਚ ਜਮ੍ਹਾ ਕਿਉਂ ਨਹੀਂ ਹੋ ਪਾਇਆ ਅਤੇ ਕਰਤਾਰਪੁਰ ਥਾਣੇ ਦੀ ਪੁਲਸ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਸੀ। ਜੇਕਰ ਇਹ ਹਥਿਆਰ ਥਾਣੇ 'ਚ ਜਮ੍ਹਾ ਹੋਇਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਚੋਣ ਜ਼ਾਬਤਾ 'ਚ ਪੁਲਸ ਵਲੋਂ ਹਥਿਆਰ ਥਾਣੇ 'ਚ ਨਾ ਜਮ੍ਹਾ ਕਰਵਾਉਣਾ ਇਕ ਵੱਡੀ ਲਾਪਰਵਾਹੀ ਸਾਬਤ ਹੋਈ ਹੈ ਅਤੇ ਚੋਣ ਕਮਿਸ਼ਨ ਇਸ 'ਤੇ ਜ਼ਰੂਰ ਕਾਰਵਾਈ ਕਰੇਗਾ।
ਕਰਤਾਰਪੁਰ ਤੋਂ ਜਲੰਧਰ ਤੱਕ ਨਾਕੇ
ਉਂਝ ਤਾਂ ਚੋਣ ਜ਼ਾਬਤਾ 'ਚ ਸ਼ਹਿਰਵਾਸੀ ਚੈਕਿੰਗ ਤੋਂ ਪਰੇਸ਼ਾਨ ਹਨ ਪਰ ਇਸ ਨੌਜਵਾਨ ਕੋਲ ਲਾਇਸੈਂਸ ਹਥਿਆਰ ਨਾਕਿਆਂ 'ਚੋਂ ਨਿਕਲ ਕੇ ਸ਼ਹਿਰ 'ਚ ਰੋਜ਼ਾਨਾ ਪਹੁੰਚਣਾ ਇਕ ਵੱਡਾ ਸਵਾਲ ਪੁਲਸ ਦੀ ਚੈਕਿੰਗ 'ਚ ਨਜ਼ਰ ਆ ਰਿਹਾ ਹੈ।
ਰਾਜੋਆਣਾ ਦਾ ਪੱਤਰ ਅਕਾਲੀ-ਭਾਜਪਾ ਦੀ ਸਾਜਿਸ਼ ਦਾ ਹਿੱਸਾ : ਗੁਰਕੀਰਤ
NEXT STORY