ਅੰਮ੍ਰਿਤਸਰ/ਲੁਧਿਆਣਾ (ਨਰਿੰਦਰ ਕੁਮਾਰ) : ਲੁਧਿਆਣਾ ਦੇ ਪਿੰਡ ਖਾਨਪੁਰ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਡੇਰੇ 'ਚ ਸਿੱਖ ਨੌਜਵਾਨ ਨੂੰ ਕੁਝ ਵਿਅਕਤੀਆਂ ਨੇ ਬੰਧਕ ਬਣਾ ਕੇ ਕੁੱਟਿਆ ਗਿਆ।

ਇਸ ਕੁੱਟਮਾਰ ਦੌਰਾਨ ਨਾ ਸਿਰਫ ਸਿੱਖ ਨੌਜਵਾਨ ਦੀ ਪੱਗ ਲਾਹ ਦਿੱਤੀ ਗਈ ਸਗੋਂ ਡੇਰੇ ਦੇ ਇਕ ਸਾਧੂ ਨੇ ਉਸਦੀ ਦਾੜ੍ਹੀ ਖੋਹੀ ਤੇ ਉਸਨੂੰ ਵਾਲਾਂ ਤੋਂ ਫੜ ਕੇ ਖਿੱਚ-ਧੂਹ ਵੀ ਕੀਤੀ। ਇਸ ਸਾਰੀ ਘਟਨਾ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼
ਦਰਅਸਲ, ਕੁੱਟਮਾਰ ਦਾ ਸ਼ਿਕਾਰ ਹੋਇਆ ਨੌਜਵਾਨ ਮਸਤਾਨ ਸਿੰਘ ਮਲਟੀਪਰਪਜ਼ ਹੈਲਥ ਵਰਕਰ ਹੈ। ਹਸਪਾਤਲ 'ਚ ਜ਼ੇਰੇ ਇਲਾਜ਼ ਮਸਤਾਨ ਸਿੰਘ ਨੇ ਦੱਸਿਆ ਕਿ ਡਾ. ਅੰਮ੍ਰਿਤ ਅਰੋੜਾ ਦੇ ਕਹਿਣ 'ਤੇ ਉਹ ਡੇਰੇ 'ਚ ਸ਼ੱਕੀ ਕੋਰੋਨਾ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਕਹਿਣ ਗਿਆ ਸੀ ਪਰ ਉਥੇ ਮੌਜੂਦ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮਸਤਾਨ ਸਿੰਘ ਨੇ ਦੱਸਿਆ ਕਿ ਉਹ ਮੇਰੀ ਬਲੀ ਦੇਣ ਦੀਆਂ ਗੱਲਾਂ ਕਰ ਰਹੇ ਸਨ।
ਇਹ ਵੀ ਪੜ੍ਹੋਂ : ਸਿਹਤ ਵਿਭਾਗ ਦੀ ਟੀਮ ਨਾਲ ਬਦਸਲੂਕੀ, ਬੰਧਕ ਬਣਾ ਕੇ ਢਾਹਿਆ ਤਸ਼ੱਦਦ

ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੋਗਾ ਦੇ ਡੀ. ਸੀ. ਦਫ਼ਤਰ 'ਤੇ ਲਹਿਰਾਇਆ ਖਾਲਿਸਤਾਨ ਦਾ ਝੰਡਾ
NEXT STORY