ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਪਿਛਲੇ ਇਕ ਸਾਲ ਤੋਂ ਹਰਿਆਣੇ ’ਚ ਚੋਣਾਂ ਲਡ਼ਨ ਲਈ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦਡ਼ ਮੈਂਬਰ ਰਾਜ ਸਭਾ ਦੀ ਅਗਵਾਈ ਵਿਚ ਅਕਾਲੀ ਦਲ ਦੀ ਟੀਮ ਬਣਾ ਕੇ ਕਸਰਤ ਕਰਦਾ ਆ ਰਿਹਾ ਸੀ ਅਤੇ ਹਰਿਆਣੇ ਦੇ ਚੱਪੇ ਚੱਪੇ ’ਤੇ ਜਿੱਥੇ ਸਿੱਖ ਭਾਈਚਾਰਾ ਬੈਠਾ ਸੀ, ਉਥੇ ਚੋਣ ਲਡ਼ਨ ਦੀ ਤਿਆਰੀ ’ਚ ਰੁੱਝਿਆ ਸੀ। ਇੱਥੇ ਹੀ ਬਸ ਨਹੀਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਜਨ ਤੋਂ ਵੱਧ ਥਾਵਾਂ ’ਤੇ ਰੈਲੀਆਂ ਕਰ ਕੇ 15-20 ਹਲਕਿਆਂ ’ਚ ਚੋਣ ਲਡ਼ਨ ਲਈ ਲੰਗਰ ਲੰਗੋਟੇ ਕੱਸ ਲਏ ਸਨ ਪਰ ਹੁਣ ਜੋ ਹਰਿਆਣੇ ਤੋਂ ਖਬਰਾਂ ਆ ਰਹੀਆਂ ਹਨ, ਉਸ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਹਰਿਆਣੇ ਬੈਠੀ ਭਾਜਪਾ ਅਕਾਲੀ ਦਲ ਨੂੰ ਤਿੰਨ-ਚਾਰ ਸੀਟਾਂ ਤੋਂ ਵੱਧ ਨਹੀਂ ਦੇਵੇਗੀ ਕਿਉਂਕਿ ਹਰਿਆਣੇ ’ਚ ਭਾਜਪਾ ਨੂੰ ਇਹ ਦਿਸ ਰਿਹਾ ਹੈ ਕਿ ਹਰਿਆਣੇ ’ਚ ਕਾਂਗਰਸ, ਆਪ ਅਤੇ ਚੌਟਾਲਾ ਇਨੈਲੋ ਦੇ ਹਾਲਾਤ ਚੰਗੇ ਨਹੀਂ। ਇਸ ਲਈ ਉਹ ਹੁਣ ਕਿਸੇ ਤਰ੍ਹਾਂ ਦਾ ਫੈਸਲਾ ਲੈ ਸਕਦੇ ਹਨ।
ਹਰਿਆਣੇ ਤੋਂ ਆ ਰਹੀਆਂ ਖ਼ਬਰਾਂ ’ਤੇ ਇਕ ਬਜ਼ੁਰਗ ਸਿਆਸੀ ਆਗੂ ਨੇ ਕਿਹਾ ਕਿ ਜੇਕਰ ਭਾਜਪਾ ਨੇ ਹਰਿਆਣੇ ’ਚ ਅਕਾਲੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਤਾਂ ਉਸ ਦਾ ਅਗਲਾ ਨਿਸ਼ਾਨਾ ਪੰਜਾਬ ਹੋਵੇਗਾ। ਇਸ ਲਈ ਹੁਣ ਅੱਧੀ ਦਰਜਨ ਤੋਂ ਵੱਧ ਜੇਕਰ ਟਿਕਟਾਂ ਹਾਸਲ ਕਰਨ ’ਚ ਸੁਖਬੀਰ ਸਿੰਘ ਬਾਦਲ ਸਫਲ ਹੋ ਗਏ ਤਾਂ ਮੰਨਿਆ ਜਾਵੇਗਾ ਕਿ ਭਾਜਪਾ ਅਕਾਲੀ ਦਲ ਦੀ ਗੱਲ ਮੰਨਦੀ ਹੈ। ਜੇਕਰ ਪਿਛਲੀ ਤਨਖਾਹ ’ਤੇ ਹੀ ਕੰਮ ਕਰਨ ਲਈ ਆਖੇਗੀ ਤਾਂ ਸਮਝਿਆ ਜਾਵੇਗਾ ਕਿ ਭਾਜਪਾ ਹੁਣ ਅੱਖਾਂ ਫੇਰ ਰਹੀ ਹੈ।
ਭਰਾਵਾਂ ਨੇ ਮਿਲ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
NEXT STORY