ਲੁਧਿਆਣਾ (ਪਾਲੀ)-ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਾਰੀ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਲਈ ਜੋ ਵੱਡਮੁੱਲੇ ਯਤਨ ਅੰਮ੍ਰਿਤ ਸਾਗਰ ਕੰਪਨੀ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ,. ਉਹ ਸਮੁੱਚੀਆਂ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ । ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ 7 ਫਰਵਰੀ ਨੂੰ ਸ਼ਾਮ 6 ਵਜੇ ਤੋਂ 11 ਵਜੇ ਤੱਕ ਅੰਮ੍ਰਿਤ ਸਾਗਰ ਕੰਪਨੀ ਵਲੋਂ ਵਿਸ਼ੇਸ਼ ਤੌਰ ’ਤੇ ਆਯੋਜਿਤ ਕੀਤੇ ਜਾ ਰਹੇ 13ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦੇ ਸੱਦਾ-ਪੱਤਰ ਨੂੰ ਉਚੇਚੇ ਤੌਰ ’ਤੇ ਰਿਲੀਜ਼ ਕਰਨ ਲਈ ਪੁੱਜੇ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਕਿਹਾ ਕਿ ਗੁਰਬਾਣੀ ਕੀਰਤਨ ਸਿੱਖੀ ਜੀਵਨ ਦਾ ਮੂਲ ਸਰੋਤ ਹੈ । ਜਿਸ ਵਿਚੋਂ ਸਿੱਖੀ, ਸਿੱਖੀ ਸਿਧਾਂਤਾਂ ਅਤੇ ਸਿੱਖੀ ਪਿਆਰ ਦਾ ਜਨਮ ਹੁੰਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੇ ਨਿੱਘੇ ਸਹਿਯੋਗ ਨਾਲੇ ਅੰਮ੍ਰਿਤ ਸਾਗਰ ਕੰਪਨੀ ਵਲੋਂ ਕਰਵਾਏ ਜਾ ਰਿਹਾ ਉਕਤ ਸਮਾਗਮ ਇਕ ਯਾਦਗਾਰੀ ਸਮਾਗਮ ਹੋਵੇਗਾ। ਇਸ ਦੌਰਾਨ ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜੋਗਿੰਦਰ ਸਿੰਘ ਰਿਆਡ਼, ਭਾਈ ਹਰਜੋਤ ਸਿੰਘ ਜੀ ਜ਼ਖ਼ਮੀ ਜਲੰਧਰ ਵਾਲੇ, ਭਾਈ ਰਜਿੰਦਰ ਸਿੰਘ, ਭਾਈ ਕਿਰਨਦੀਪ ਸਿੰਘ (ਸਾਬਕਾ ਹਜ਼ੂਰੀ ਰਾਗੀ ਤਖ਼ਤ ਸ੍ਰੀ ਪਟਨਾ ਸਾਹਿਬ), ਭਾਈ ਸੰਤੋਖ ਸਿੰਘ ਜੀ ਜਲੰਧਰ ਵਾਲੇ, ਭਾਈ ਅਰਵਿੰਦਰ ਸਿੰਘ ਜੀ ਨੂਰ ਲੁਧਿਆਣੇ ਵਾਲੇ ਤੇ ਭਾਈ ਗੁਰਪ੍ਰੀਤ ਸਿੰਘ ਜੀ ਰਾਜਪੁਰਾਂ ਵਾਲਿਆ ਦੇ ਜਥੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕਰਨਗੇ । ਇਸ ਦੌਰਾਨ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਬਲਬੀਰ ਸਿੰਘ ਭਾਟੀਆ ਨੇ ਦੱਸਿਆ ਕਿ ਉਕਤ ਸਮਾਗਮ ਅੰਦਰ ਵਿਸ਼ੇਸ਼ ਤੌਰ ’ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਤੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਉਚੇਚੇ ਤੌਰ ’ਤੇ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ 13ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦਾ ਸਮੁੱਚਾ ਲਾਈਵ ਪ੍ਰਸਾਰਨ ਫਾਸਟਵੇਅ, ਯੂ-ਟਿਊਬ ਅੰਮ੍ਰਿਤ ਸਾਗਰ, 24×7 ਅੰਮ੍ਰਿਤ ਸਾਗਰ ’ਤੇ ਹੋਵੇਗਾ । ਇਸ ਮੌਕੇ ਇੰਦਰਜੀਤ ਸਿੰਘ ਮੱਕਡ਼, ਭੁਪਿੰਦਰ ਸਿੰਘ, ਕਿਰਨਪ੍ਰੀਤ ਸਿੰਘ ਭਾਟੀਆ, ਜਗਜੀਤ ਸਿੰਘ ਆਹੂਜਾ, ਬਲਜੀਤ ਸਿੰਘ ਬਾਵਾ, ਕ੍ਰਿਪਾਲ ਸਿੰਘ ਚੌਹਾਨ, ਸੇਵਾ ਸਿੰਘ ਭੱਟੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ ।
ਲੋਕ ਸਭਾ ਚੋਣਾਂ ’ਚ ਵਕੀਲ ਭਾਈਚਾਰਾ ਅਕਾਲੀ ਦਲ ਨੂੰ ਦੇਵੇਗਾ ਸਮਰਥਨ : ਰਣਜੀਤ ਢਿੱਲੋਂ
NEXT STORY