ਲੁਧਿਆਣਾ (ਵਿੱਕੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਟੀਮ ਨੇ ਲੁਧਿਆਣਾ ਸਹੋਦਿਯਾ ਸਕੂਲਜ਼ ਕੰਪਲੈਕਸ ਕ੍ਰਿਕਟ ਟੂਰਨਾਮੈਂਟ ਅੰਡਰ-19 ਤਹਿਤ ਅੱਜ ਖੇਡੇ ਗਏ ਇਕ ਮੈਚ ਵਿਚ ਬੀ.ਸੀ.ਐੱਮ. ਸੈਕਟਰ-32 ਨੂੰ 132 ਦੌਡ਼ਾਂ ਨਾਲ ਹਰਾਇਆ। ਨਨਕਾਣਾ ਸਾਹਿਬ ਸਕੂਲ ਦੇ ਮੈਦਾਨ ਵਿਚ ਖੇਡੇ ਗਏ ਮੈਚ ਵਿਚ ਮੇਜ਼ਬਾਨ ਐੱਨ.ਐੱਸ.ਪੀ.ਐੱਸ. ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਓਵਰਾਂ ਵਿਚ 192 ਦੌਡ਼ਾਂ ਬਣਾਈਆਂ। ਮਨਜੋਤ ਸਿੰਘ 70 ਦੌਡ਼ਾਂ ਬਣਾ ਕੇ ਰਿਟਾਇਰਡ ਹਰਟ ਹੋਇਆ। ਇਸ ਤੋਂ ਇਲਾਵਾ ਭਾਵਿਸ਼ਾ ਸੇਠੀ ਨੇ 78 ਅਤੇ ਵਿਕਰਾਂਤ ਨੇ 14 ਦੌਡ਼ਾਂ ਬਣਾਈਆਂ। ਜਵਾਬੀ ਪਾਰੀ ਖੇਡਣ ਉੱਤਰੀ ਬੀ. ਸੀ. ਐੱਮ. ਦੀ ਟੀਮ 9.4 ਓਵਰਾਂ ਵਿਚ 60 ਦੌਡ਼ਾਂ ’ਤੇ ਆਲ ਆਊਟ ਹੋ ਗਈ। ਵਿਯੋਨ ਨੇ 14, ਪ੍ਰਣਵ ਨੇ 5 ਅਤੇ ਤੁਸ਼ਾਰ ਨੇ 9 ਦੌਡ਼ਾਂ ਬਣਾਈਆਂ। ਨਨਕਾਣਾ ਸਾਹਿਬ ਸਕੂਲ ਵੱਲੋਂ ਗੁਰਮੇਹਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਦੌਡ਼ਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਅਨਮੋਲ ਨੇ 6 ਅਤੇ ਕਨਿਸ਼ਕ ਨੇ ਲਡ਼ੀਵਾਰ 1 ਅਤੇ 2 ਵਿਕਟਾਂ ਹਾਸਲ ਕੀਤੀਆਂ।
ਵਿਧਾਇਕ ਡਾਬਰ ਨੂੰ ਕੈਂਪੇਨ ਕਮੇਟੀ ਦਾ ਮੈਂਬਰ ਨਿਯੁਕਤ ਕਰਨ ’ਤੇ ਕਾਂਗਰਸੀਆਂ ’ਚ ਖੁਸ਼ੀ ਦੀ ਲਹਿਰ
NEXT STORY