ਲੁਧਿਆਣਾ (ਵਿੱਕੀ)-ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵੱਲੋਂ ਐਲਾਨੇ ਗਏ ਬੀ. ਏ. ਤੀਜਾ ਸਮੈਸਟਰ ਦੇ ਪ੍ਰੀਖਿਆ ਨਤੀਜਿਆਂ ਵਿਚ ਆਰਿਆ ਕਾਲਜ ਗਰਲਜ਼ ਸੈਕਸ਼ਨ ਦੀ ਵਿਦਿਆਰਥੀ ਆਂਚਲ ਨੇ 84.76 ਫੀਸਦੀ ਨੰਬਰ ਲੈਂਦੇ ਹੋਏ ਲੁਧਿਆਣਾ ਵਿਚ ਪਹਿਲਾ ਤੇ ਪੰਜਾਬ ਯੂਨੀਵਰਸਿਟੀ ਵਿਚ 6ਵਾਂ ਸਥਾਨ ਪ੍ਰਾਪਤ ਕੀਤਾ। ਅੰਜੂ ਗੁਪਤਾ ਨੇ 81.75 ਫੀਸਦੀ, ਸਿਮਰਨ ਵਰਮਾ ਨੇ 78.25 ਫੀਸਦੀ ਨੰਬਰ ਲੈਂਦੇ ਹੋਏ ਕਾਲਜ ਵਿਚੋਂ ਲਡ਼ੀਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਆਰਿਆ ਕਾਲਜ ਪ੍ਰਬੰਧਕੀ ਸਮਿਤੀ ਦੀ ਸਕੱਤਰ ਸਤੀਸ਼ਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਪ੍ਰਬੰਧਕੀ ਸਮਿਤੀ ਦੀ ਸਕੱਤਰ ਸਤੀਸ਼ਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਪ੍ਰਬੰਧਕੀ ਸਮਿਤੀ ਵੱਲੋਂ ਆਂਚਲ ਭਾਰਦਵਾਜ ਨੂੰ 2100 ਰੁਪਏ ਦੀ ਰਾਸ਼ੀ ਇਲਾਮ ਵਜੋਂ ਦੇਣ ਦੀ ਐਲਾਨ ਕੀਤੀ। ਪ੍ਰਿੰ. ਡਾ. ਸਵਿਤਾ ਉੱਪਲ ਅਤੇ ਕਾਲਜ ਮੁਖੀ ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਅਤੇ ਪ੍ਰਾਧਿਆਪਕ ਵਰਗ ਦੇ ਇਸ ਨਤੀਜੇ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿਚ ਹੋਰ ਯਤਨ ਕਰਨ ਲਈ ਪ੍ਰੇਰਿਤ ਕੀਤਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਣਗੇ 100 ਕਰੋਡ਼ ਦੇ ਨਵੇਂ ਵਿਕਾਸ ਕਾਰਜ
NEXT STORY