ਲੁਧਿਆਣਾ (ਸਲੂਜਾ)-ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਨੇ ਬੀ. ਐੱਸ. ਐੱਨ. ਐੱਲ. ਮੁਲਾਜ਼ਮ ਯੂਨੀਅਨ ਜ਼ਿਲਾ ਇਕਾਈ ਦਾ ਸਥਾਪਨਾ ਦਿਵਸ ਅੱਜ ਖੂਨ-ਦਾਨ ਕਰ ਕੇ ਮਨਾਇਆ। ਯੂਨੀਅਨ ਦੇ ਸਰਕਲ ਸਕੱਤਰ ਕਾ. ਬਲਬੀਰ ਸਿੰਘ ਨੇ ਯੂਨੀਅਨ ਦਾ ਝੰਡਾ ਲਹਿਰਾ ਕੇ 12ਵੇਂ ਖੂਨ ਦਾਨ ਕੈਂਪ ਦੇ ਆਯੋਜਨ ਸਬੰਧੀ ਜਾਣਕਾਰੀ ਦਿੱਤੀ। ਜੀ. ਐੱਮ. ਟੀ. ਲੁਧਿਆਣਾ ਰਿਦੇਸ਼ ਕੁਮਾਰ ਮਿਸ਼ਰਾ ਨੇ ਉਦਘਾਟਨ ਕਰਦੇ ਹੋਏ ਕਿਹਾ ਕਿ ਖੂਨ ਦਾਨ ਕਰਨਾ ਇਕ ਨੋਬਲ ਕਾਰਜ ਹੈ, ਇਸ ਨਾਲ ਕਈ ਜ਼ਿੰਦਗੀਆਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਜਾ ਸਕਦਾ ਹੈ। ਕਾ. ਬਲਵਿੰਦਰ ਸਿੰਘ ਸਰਕਲ ਸਕੱਤਰ ਏ. ਆਈ. ਬੀ. ਡੀ. ਪੀ. ਏ. ਪੰਜਾਬ ਬੀ. ਐੱਸ. ਐੱਨ. ਐੱਲ. ਇੰਪਲਾਈਜ਼ ਯੂਨੀਅਨ ਦੀ ਜ਼ਿਲਾ ਇਕਾਈ ਦੇ ਸਕੱਤਰ ਕਾ. ਅਵਤਾਰ ਸਿੰਘ ਝਾਂਡੇ ਨੇ ਜੀ. ਐੱਮ. ਟੀ. ਲੁਧਿਆਣਾ ਰਿਦੇਸ਼ ਕੁਮਾਰ ਮਿਸ਼ਰਾ ਦਾ ਸਵਾਗਤ ਕੀਤਾ। ਸੀਟੂ ਪੰਜਾਬ ਦੇ ਉਪ ਪ੍ਰਧਾਨ ਕਾ. ਜਤਿੰਦਰਪਾਲ ਸਿੰਘ ਅਤੇ ਦਲਜੀਤ ਸਿੰਘ ਗੋਰਾ ਨੇ ਯੂਨੀਅਨ ਵੱਲੋਂ ਪਿਛਲੇ 12 ਸਾਲਾਂ ਤੋਂ ਲਗਾਤਾਰ ਖੂਨ-ਦਾਨ ਕੈਂਪ ਦਾ ਆਯੋਜਨ ਕਰਨਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਦਰਸ਼ਨ ਸਿੰਘ ਗਿੱਲ, ਰਜਿੰਦਰ ਸਿੰਘ, ਐੱਸ. ਪੀ. ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਸਿਕੰਦਰ ਸਿੰਘ, ਡੀ. ਜੀ. ਐੱਮ. ਅਡਮਿਨ ਏ. ਕੇ. ਅਰੋਡ਼ਾ ਆਦਿ ਮੌਜੂਦ ਸਨ।
ਯੋਗ ਨਾਲ ਅਸੀਂ ਸਿਹਤਮੰਦ ਜੀਵਨ ਜੀਅ ਸਕਦੇ ਹਾਂ : ਸਵਾਮੀ ਗੁਰਬਖਸ਼
NEXT STORY