ਲੁਧਿਆਣਾ (ਰਾਜਪਾਲ)-ਸ਼੍ਰੀ ਹਰਮਿਲਾਪੀ ਮਿਸ਼ਨ ਵੱਲੋਂ ਅਪ੍ਰੈਲ ਮਹੀਨੇ ’ਚ ਸ਼ੁਰੂ ਹੋ ਰਹੇ ਨਰਾਤੇ, ਸ਼੍ਰੀ ਰਾਮ ਨੌਵੀਂ ਆਦਿ ਧਾਰਮਕ ਤਿਉਹਾਰਾਂ ਸਬੰਧੀ ਸ਼੍ਰੀ ਹਰਮਿਲਾਪ ਭਵਨ ਹਰਿਦੁਆਰ ’ਚ ਹੋਈ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਹਰਮਿਲਾਪ ਮਿਸ਼ਨ ਦੇ 12ਵੇਂ ਸਤਿਗੁਰੂ ਦੇਵ ਸ਼੍ਰੀ ਮਦਨ ਮੋਹਨ ਹਰਮਿਲਾਪੀ ਜੀ ਮਹਾਰਾਜ ਨੇ ਕਿਹਾ ਕਿ ਧਾਰਮਕ ਤਿਉਹਾਰ ਸਨਾਤਨ ਧਰਮ ਦੀਆਂ ਮਾਣ-ਮਰਿਆਦਾਵਾਂ ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦੇ ਹਨ। ਦੇਸ਼ ਦੇ ਰਿਸ਼ੀਆਂ-ਮੁਨੀਆਂ ਨੇ ਲੋਕਾਂ ਨੂੰ ਧਰਮ ਨਾਲ ਜੋਡ਼ਨ ਲਈ ਇਨ੍ਹਾਂ ਤਿਉਹਾਰਾਂ ਦੀਆਂ ਰਿਵਾਇਤਾਂ ਸ਼ੁਰੂ ਕੀਤੀਆਂ। ਸ਼੍ਰੀ ਹਰਮਿਲਾਪੀ ਜੀ ਨੇ ਕਿਹਾ ਕਿ ਧਾਰਮਕ ਤਿਉਹਾਰ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।
ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ ਸਨਮਾਨਤ
NEXT STORY