ਲੁਧਿਆਣਾ (ਰਾਜ) : ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਕ ਕਾਂਸਟੇਬਲ ਔਰਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਕਤ ਕਾਂਸਟੇਬਲ ਔਰਤ ਮ੍ਰਿਤਕ ਗਗਨਦੀਪ ਦੀ ਦੋਸਤ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਾਂਸਟੇਬਲ ਔਰਤ ਲੁਧਿਆਣਾ ਦੇ ਇਕ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀ ਦੇ ਦਫ਼ਤਰ 'ਚ ਤਾਇਨਾਤ ਸੀ।
ਇਹ ਵੀ ਪੜ੍ਹੋ : ਲੁਧਿਆਣਾ ਧਮਾਕਾ : ਬੰਬਰ ਗੱਗੀ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼, ਧਮਾਕੇ ਵਾਲੀ ਸਮੱਗਰੀ ਬਾਰੇ ਕੀਤਾ ਖ਼ੁਲਾਸਾ
ਉਸ ਦੇ ਗਗਨਦੀਪ ਦੇ ਨਾਲ ਲਿੰਕ ਸਨ ਅਤੇ ਵਾਰਦਾਤ ਤੋਂ ਪਹਿਲਾਂ ਉਸ ਨੇ ਗਗਨਦੀਪ ਨਾਲ ਗੱਲ ਵੀ ਕੀਤੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਵੱਲੋਂ ਗਗਨਦੀਪ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਦੇ ਖ਼ਾਲਿਸਤਾਨ ਨਾਲ ਜੁੜੇ ਤਾਰ, ਬੱਬਰ ਖ਼ਾਲਸਾ ਨੇ ਗੈਂਗਸਟਰ ਰਿੰਦਾ ਨਾਲ ਮਿਲ ਕੇ ਕੀਤਾ ਬਲਾਸਟ
ਸੈਂਟਰਲ ਜੇਲ੍ਹ ਤੋਂ 2 ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਪੁਲਸ
ਬੰਬ ਧਮਾਕਾ ਮਾਮਲੇ 'ਚ ਏਜੰਸੀਆਂ ਅਤੇ ਪੁਲਸ ਵੱਲੋਂ ਸੈਂਟਰਲ ਜੇਲ੍ਹ ਤੋਂ 2 ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ। ਪਤਾ ਲੱਗਿਆ ਹੈ ਕਿ ਬੰਬ ਧਮਾਕੇ ਦੀ ਪਲਾਨਿੰਗ ਜੇਲ੍ਹ ਅੰਦਰ ਤਿਆਰ ਹੋਈ ਸੀ, ਜਿਸ ਨੂੰ ਗਗਨਦੀਪ ਨੇ ਜੇਲ੍ਹ 'ਚੋਂ ਬਾਹਰ ਆ ਕੇ ਅੰਜਾਮ ਦਿੱਤਾ।
ਇਹ ਵੀ ਪੜ੍ਹੋ : 'ਲੁਧਿਆਣਾ ਬੰਬ ਧਮਾਕੇ' ਨੂੰ ਲੈ ਕੇ ਪੰਜਾਬ DGP ਦੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਖ਼ੁਲਾਸੇ
ਹੁਣ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਰਣਜੀਤ ਬਾਬਾ ਅਤੇ ਇਕ ਹੋਰ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਹ ਦੋਵੇ ਦੋਸ਼ੀ ਗਗਨਦੀਪ ਦੇ ਕਾਫੀ ਨਜ਼ਦੀਕੀ ਸਨ ਅਤੇ ਉਨ੍ਹਾਂ ਦੇ ਪਾਕਿਸਤਾਨ ਨਾਲ ਵੀ ਲਿੰਕ ਹਨ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਨਸ਼ਾ ਤਸਕਰੀ ਦਾ ਵੱਡਾ ਰੈਕਟ ਚਲਾ ਰਹੇ ਸਨ। ਗਗਨਦੀਪ ਦੇ ਜੇਲ੍ਹ ਜਾਣ 'ਤੇ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਨਾਲ ਸੰਵਾਦ, ਦਿੱਤੀਆਂ ਦੋ ਵੱਡੀਆਂ ਗਾਰੰਟੀਆਂ
NEXT STORY