ਲੁਧਿਆਣਾ (ਗੌਤਮ/ਰਿਸ਼ੀ): ਪੁਲਸ ਨੇ ਆਖਿਰਕਾਰ ਸ਼ਾਮ ਨੂੰ ਬੀਤੇ ਕੱਲ ਸ਼ੇਰਪੁਰ ਇਲਾਕੇ ਦੇ ਇਕ ਖਾਲੀ ਪਲਾਟ ’ਚੋਂ ਮਿਲੀ ਲਾਸ਼, ਜਿਸ ਨੂੰ ਬੋਰੀ ’ਚ ਲਪੇਟ ਕੇ ਨੀਲੇ ਡਰੰਮ ’ਚ ਰੱਖਿਆ ਹੋਇਆ ਸੀ, ਦੀ ਪਛਾਣ ਕਰ ਲਈ ਹੈ। ਪੁਲਸ ਲਾਸ਼ ਦੀ ਪਛਾਣ ਲਈ ਦਿਨ ਭਰ ਇਲਾਕੇ ਦੀ ਤਲਾਸ਼ੀ ਲੈਂਦੀ ਰਹੀ, ਨਾਲ ਹੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਵੀ ਕਰਦੀ ਰਹੀ। ਡਰੰਮ ਵੇਚਣ ਵਾਲਿਆਂ ਤੋਂ ਪੁੱਛਗਿੱਛ ਵੀ ਕਰਦੀ ਰਹੀ। ਪੁਲਸ ਨੇ ਦੇਰ ਸ਼ਾਮ ਆਖਿਰਕਾਰ ਇਸ ਕਤਲ ਕਾਂਡ ’ਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਨੀਲੇ ਡਰੰਮ ’ਚ ਲਾਸ਼ ਮਿਲਣ ਦੀ ਘਟਨਾ ਤੋਂ ਬਾਅਦ ਇਲਾਕੇ ’ਚ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਸੀ, ਕਿਉਂਕਿ ਲਗਭਗ 1 ਸਾਲ ਪਹਿਲਾਂ ਵੀ ਇਸੇ ਇਲਾਕੇ ਤੋਂ ਇਕ ਸੂਟਕੇਸ ’ਚੋਂ ਲਾਸ਼ ਦੇ ਟੁਕੜੇ ਮਿਲੇ ਸਨ ਅਤੇ ਸਿਰ ਅਤੇ ਸਰੀਰ ਦੇ ਕੁਝ ਹੋਰ ਅੰਗ ਰੇਲਵੇ ਟਰੈਕ ’ਤੇ ਸੁੱਟ ਦਿੱਤੇ ਗਏ ਸਨ। ਪੁਲਸ ਜਲਦੀ ਹੀ ਇਕ ਪ੍ਰੈੱਸ ਕਾਨਫਰੰਸ ’ਚ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਇਸ ਦੇ ਲਈ ਇੰਸਪੈਕਟਰ ਕੁਲਵੰਤ ਕੌਰ ਦੀ ਅਗਵਾਈ ਹੇਠ ਪੁਲਸ ਵਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਨੌਜਵਾਨ ਪ੍ਰਵਾਸੀ ਸੀ ਅਤੇ ਉਸ ਦੇ ਉਨ੍ਹਾਂ ਲੋਕਾਂ ਨਾਲ ਨੇੜਲੇ ਸਬੰਧ ਸਨ, ਜਿਨ੍ਹਾਂ ਨੇ ਉਸ ਨੂੰ ਮਾਰਿਆ ਸੀ। ਕਾਤਲ ਵੀ ਇਕ-ਦੂਜੇ ਨਾਲ ਸਬੰਧਤ ਹਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਪ੍ਰਵਾਸੀ ਨੂੰ ਇੰਨੀ ਬੇਰਹਿਮੀ ਨਾਲ ਕਿਉਂ ਮਾਰਿਆ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਅਜੇ ਵੀ ਇਸ ਮਾਮਲੇ ’ਚ ਕਾਰਵਾਈ ਕਰ ਰਹੀ ਹੈ। ਧਿਆਨ ਦੇਣ ਯੋਗ ਹੈ ਕਿ ਪੁਲਸ ਨੂੰ ਸ਼ੇਰਪੁਰ ਚੌਕ ’ਚ ਇਕ ਖਾਲੀ ਪਲਾਟ ’ਚ ਇਕ ਨੀਲੇ ਡਰੰਮ ’ਚ ਬੋਰੀ ’ਚੋਂ ਬੰਨ੍ਹੀ ਇਕ ਲਾਸ਼ ਮਿਲੀ ਸੀ। ਇਸ ਬਾਰੇ ਪੁਲਸ ਨੂੰ ਉਥੇ ਕੂੜਾ ਚੁੱਕਣ ਵਾਲਿਆਂ ਨੇ ਸੂਚਿਤ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ
ਜਦੋਂ ਇੰਸਪੈਕਟਰ ਕੁਲਵੰਤ ਕੌਰ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਤਾਂ ਉਥੇ ਬਹੁਤ ਬਦਬੂ ਆ ਰਹੀ ਸੀ। ਜਦੋਂ ਪੁਲਸ ਪਾਰਟੀ ਨੇ ਡਰੰਮ ਖੋਲ੍ਹਿਆ ਅਤੇ ਉਸ ’ਚ ਰੱਖੀ ਪਲਾਸਟਿਕ ਦੀ ਬੋਰੀ ਨੂੰ ਬਾਹਰ ਕੱਢਿਆ ਤਾਂ ਇਕ ਨੌਜਵਾਨ ਦੀ ਲਾਸ਼ ਇਕ ਚਾਦਰ ’ਚ ਲਪੇਟ ਕੇ ਉਸ ’ਚ ਰੱਖੀ ਹੋਈ ਸੀ। ਉਸ ਦੇ ਹੱਥ ਅਤੇ ਲੱਤਾਂ ਵੀ ਬੰਨ੍ਹੀਆਂ ਹੋਈਆਂ ਸਨ। ਲਾਸ਼ 2-3 ਦਿਨ ਪੁਰਾਣੀ ਹੋਣ ਕਾਰਨ ਬਹੁਤ ਸੜੀ ਹੋਈ ਸੀ ਅਤੇ ਉਸ ’ਚ ਕੀੜੇ ਚੱਲ ਰਹੇ ਸਨ।
ਸ਼ੱਕ ਹੈ ਕਿ ਕਾਤਲਾਂ ਨੇ ਪਹਿਲਾਂ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਸ਼ੁੱਕਰਵਾਰ ਨੂੰ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਰਿਪੋਰਟਾਂ ਤੋਂ ਮੌਤ ਦਾ ਕਾਰਨ ਪਤਾ ਲੱਗੇਗਾ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਜਾਂਚ ਵੱਖ-ਵੱਖ ਐਗਲਾਂ ਤੋਂ ਕੀਤੀ ਜਾ ਰਹੀ ਹੈ। ਪ੍ਰਵਾਸੀ ਦੇ ਕਤਲ ਪਿੱਛੇ ਕੀ ਮਨੋਰਥ ਸੀ? ਕੀ ਪ੍ਰਵਾਸੀ ਅਤੇ ਕਾਤਲਾਂ ਵਿਚਕਾਰ ਕੋਈ ਦੁਸ਼ਮਣੀ ਸੀ, ਕੀ ਕੋਈ ਪੈਸੇ ਦਾ ਲੈਣ-ਦੇਣ ਸੀ ਜਾਂ ਕਤਲ ਕਿਸੇ ਤਰ੍ਹਾਂ ਦੇ ਰਿਸ਼ਤੇ ਕਾਰਨ ਹੋਇਆ ਸੀ? ਸੂਤਰਾਂ ਦੀ ਮੰਨੀਏ ਤਾਂ ਜਾਂਚ ਦੌਰਾਨ ਪੁਲਸ ਨੂੰ ਸਿਰਫ ਇਕ ਹੀ ਸੁਰਾਗ ਮਿਲਿਆ, ਜਿਸ ਦੇ ਆਧਾਰ ’ਤੇ ਪੁਲਸ ਆਖਿਰਕਾਰ ਮੁਲਜ਼ਮਾਂ ਤੱਕ ਪਹੁੰਚੀ।
ਚਲਾਕੀ ਨਾਲ ਸੁੱਟਿਆ ਗਿਆ ਸੀ ਡਰੰਮ
ਪੁਲਸ ਅਨੁਸਾਰ, ਕਾਤਲਾਂ ਨੇ ਚਲਾਕੀ ਨਾਲ ਡਰੰਮ ਸੁੱਟਿਆ ਸੀ। ਕਾਤਲਾਂ ਨੂੰ ਪਤਾ ਸੀ ਕਿ ਰੇਲਵੇ ਟਰੈਕ ਨੇੜੇ ਜਿਸ ਥਾਂ ’ਤੇ ਡਰੰਮ ਸੁੱਟਿਆ ਗਿਆ ਸੀ, ਉਥੇ ਕੋਈ ਸੀ. ਸੀ. ਟੀ. ਵੀ. ਕੈਮਰੇ ਨਹੀਂ ਸਨ। ਦੋਸ਼ੀਆਂ ਨੂੰ ਇਲਾਕੇ ਬਾਰੇ ਜਾਣਕਾਰੀ ਸੀ, ਇਸ ਲਈ ਉਨ੍ਹਾਂ ਨੇ ਸੁਰੱਖਿਅਤ ਜਗ੍ਹਾ ਦੀ ਭਾਲ ਕੀਤੀ। ਇਹ ਵੀ ਸੰਭਵ ਹੈ ਕਿ ਕਾਤਲ ਲਾਸ਼ ਨੂੰ ਡਰੰਮ ’ਚੋਂ ਕੱਢ ਕੇ ਰੇਲਵੇ ਟਰੈਕ ’ਤੇ ਸੁੱਟਣਾ ਚਾਹੁੰਦੇ ਸਨ ਅਤੇ ਕਿਸੇ ਡਰ ਕਾਰਨ ਉਨ੍ਹਾਂ ਨੇ ਇਸ ਪਲਾਟ ’ਚ ਸੁੱਟ ਦਿੱਤਾ ਅਤੇ ਭੱਜ ਗਏ। ਫਿਲਹਾਲ, ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਸ਼ਹਿਰ ਛੱਡਣ ਦੀ ਤਿਆਰੀ ਕਰ ਰਹੇ ਸਨ ਪਰ ਪੁਲਸ ਨੇ ਮੁਲਜ਼ਮਾਂ ਨੂੰ ਫੜ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਦੀ 11 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਸੀਲ
NEXT STORY