ਜਲੰਧਰ, (ਪ੍ਰੀਤ)- ਟ੍ਰਿਪਲ ਮਰਡਰ ਕਰ ਕੇ ਲੱਖਾਂ ਦੇ ਸੇਬ ਲੁੱਟ ਲੈਣ ਦਾ ਮਾਮਲਾ ਪੁਲਸ ਦੇ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਸਨਸਨੀਖੇਜ਼ ਵਾਰਦਾਤ ਨੂੰ ਵਾਪਰੇ 4 ਦਿਨ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ ਹੈ। ਪੁਲਸ ਵਾਰਦਾਤ ਟਰੇਸ ਕਰਨ ਲਈ ਵੱਖ-ਵੱਖ ਥਿਊਰੀਆਂ 'ਤੇ ਲਗਾਤਾਰ ਕੰਮ ਕਰ ਰਹੀ ਹੈ। ਉਧਰ, ਦੇਰ ਰਾਤ ਸੂਚਨਾ ਮਿਲੀ ਹੈ ਕਿ ਪੁਲਸ ਨੇ ਲੁਧਿਆਣਾ ਤੋਂ ਇਕ ਫਰੂਟ ਕਾਰੋਬਾਰੀ ਨੂੰ ਹਿਰਾਸਤ 'ਚ ਲਿਆ ਹੈ ਪਰ ਇਸ ਦੀ ਪੁਸ਼ਟੀ ਵਿਭਾਗ ਨੇ ਅਜੇ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਭੋਗਪੁਰ ਨੇੜੇ ਦੋ ਤੇ ਅਗਲੇ ਦਿਨ ਮੁਕੇਰੀਆਂ 'ਤੋਂ ਇਕ ਹੋਰ ਲਾਸ਼ ਮਿਲੀ। ਘਟਨਾ ਦੀਆਂ ਕੜੀਆਂ ਜੁੜਦਿਆਂ ਹੀ ਪੁਲਸ ਦੇ ਹੋਸ਼ ਉਡ ਗਏ ਕਿਉਂਕਿ ਜਦੋਂ ਲਾਸ਼ਾਂ ਦੀ ਪਛਾਣ ਹੋਈ ਤਾਂ ਮ੍ਰਿਤਕ ਟਰੱਕ ਚਾਲਕ, ਉਸਦਾ ਬੇਟਾ ਤੇ ਕਲੀਨਰ ਨਿਕਲੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਹਤਿਆਰੇ ਟ੍ਰਿਪਲ ਮਰਡਰ ਕਰ ਕੇ ਸੇਬ ਨਾਲ ਲੱਦਿਆ ਟਰੱਕ ਲੁੱਟ ਕੇ ਲੈ ਗਏ। ਬੀਤੇ ਦਿਨ ਟਰੱਕ ਲੁਧਿਆਣਾ ਦੇ ਜੀਵਨ ਨਗਰ ਇਲਾਕੇ ਤੋਂ ਮਿਲਿਆ, ਜਿਸ 'ਚ ਕਰੀਬ ਸੇਬਾਂ ਦੀਆਂ 1150 ਪੇਟੀਆਂ 'ਚੋਂ 100 ਪੇਟੀਆਂ ਹੀ ਮਿਲੀਆਂ। ਇਸ ਦੇ ਬਾਅਦ ਜਲੰਧਰ ਦਿਹਾਤ ਦੀ ਪੁਲਸ ਟੀਮ ਨੇ ਲੁਧਿਆਣਾ ਤੇ ਆਲੇ-ਦੁਆਲੇ ਦੇ ਫਰੂਟ ਵਿਕ੍ਰੇਤਾਵਾਂ 'ਤੇ ਨਜ਼ਰ ਰੱਖੀ ਕਿਉਂਕਿ ਸ਼ੱਕ ਸੀ ਕਿ 1050 ਪੇਟੀਆਂ ਸੇਬ ਲੁਟੇਰਿਆਂ ਨੇ ਵੇਚ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪੁਲਸ ਇਸ ਐਂਗਲ 'ਤੇ ਵੀ ਜਾਂਚ ਕਰ ਰਹੀ ਹੈ ਕਿ ਹੱਤਿਆ ਤੇ ਲੁੱਟ ਦੀ ਵਾਰਦਾਤ ਅਚਾਨਕ ਨਹੀਂ ਬਲਕਿ ਸੋਚ ਸਮਝ ਕੇ ਬਣਾਈ ਯੋਜਨਾ ਹੈ। ਮੰਨਿਆ ਜਾ ਰਿਹਾ ਹੈ ਕਿ ਹੱਤਿਆਰਿਆਂ ਦਾ ਕੋਈ ਸਾਥੀ ਮ੍ਰਿਤਕਾਂ ਦੇ ਨਾਲ ਵੀ ਟੱਚ 'ਚ ਰਿਹਾ, ਜਿਸ ਕਾਰਨ ਬੇਹੱਦ ਹੀ ਪਲਾਨਿੰਗ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਲੁਧਿਆਣਾ ਦੇ ਨੇੜੇ ਸਥਿਤ ਮੰਡੀ ਦੇ ਇਕ ਫਰੂਟ ਵਿਕ੍ਰੇਤਾ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਇਸ ਸਬੰਧੀ ਜਲੰਧਰ ਦਿਹਾਤ ਦੇ ਪੁਲਸ ਅਧਿਕਾਰੀ ਚੁੱਪੀ ਸਾਧੇ ਹੋਏ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜੁਆਇੰਟ ਟੀਮ ਕਰ ਰਹੀ ਹੈ। ਫਿਲਹਾਲ ਕੁਝ ਕਹਿਣਾ ਮੁਸ਼ਕਲ ਹੈ।
ਥਾਣੇਦਾਰ 'ਤੇ ਇਕ ਵਿਅਕਤੀ ਨੇ ਨਾਜਾਇਜ਼ ਕਬਜ਼ਾ ਕਰਨ ਦੇ ਲਾਏ ਦੋਸ਼
NEXT STORY