ਫ਼ਤਿਹਗੜ੍ਹ ਸਾਹਿਬ (ਜਗਦੇਵ) : ਪੰਜਾਬ ਪੁਲਸ ਨੇ ਇਕ ਸਾਂਝੀ ਕਾਰਵਾਈ ਕਰਦਿਆਂ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਤੋਂ ਫ਼ਰਾਰ ਅਪਰਾਧੀ ਅਤੇ ਮਾਸਟਰ ਮਾਈਂਡ ਨੀਰਜ ਸ਼ਰਮਾ ਉਰਫ਼ ਆਸ਼ੂ ਨਾਲ ਇਕ ਜਨਾਨੀ ਸਣੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਲੁਧਿਆਣਾ ਦੇ ਜੂਆ ਘਰ ’ਚ 14.5 ਲੱਖ ਰੁਪਏ ਦੀ ਡਕੈਤੀ ਦਾ ਕੇਸ ਹੱਲ ਕੀਤਾ ਹੈ। ਐੱਸ. ਐੱਸ. ਪੀ. ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਦੀ ਅਗਵਾਈ ’ਚ ਐੱਸ. ਪੀ. ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਦੀ ਟੀਮ ਦੇ ਤਾਲਮੇਲ ਨਾਲ ਸਫਲ ਹੋਏ ਆਪ੍ਰੇਸ਼ਨ ਦੌਰਾਨ ਪੁਲਸ ਨੇ ਇਸ ਗੈਂਗ ਕੋਲੋਂ ਇਕ ਆਈ-20 ਕਾਰ ਸਣੇ ਇਕ 32 ਬੋਰ ਦਾ ਪਿਸਤੌਲ ਤੇ 15 ਜ਼ਿੰਦਾ ਕਾਰਤੂਸ ਵੀ ਬਰਾਮਦ ਵੀ ਕੀਤੇ ਹਨ।
ਇਹ ਵੀ ਪੜ੍ਹੋ : ਹੁਣ ਨਹੀਂ ਬਦਲਣਗੀਆਂ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ; 'ਕੋਵਿਡ' ਦੇ ਦਿਸ਼ਾ-ਨਿਰਦੇਸ਼ਾਂ 'ਚ ਹੋਵੇਗਾ ਇਹ ਬਦਲਾਅ
ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਨੀਰਜ ਸ਼ਰਮਾ ਖਿਲਾਫ ਪਿਛਲੇ 10 ਸਾਲਾਂ ਦੌਰਾਨ ਡਕੈਤੀ, ਲੁੱਟਾਂ-ਖੋਹਾਂ, ਕਤਲ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਉਹ ਜੂਨ, 2020 ’ਚ ਸ਼ਿੰਗਾਰ ਸਿਨੇਮਾ, ਲੁਧਿਆਣਾ ਨੇੜੇ ਇਕ ਕਤਲ ਦੀ ਕੋਸ਼ਿਸ਼ ਕਰਨ ਦੇ ਕੇਸ ’ਚ ਫ਼ਰਾਰ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਇਹ ਗਿਰੋਹ ਮੰਡੀ ਗੋਬਿੰਦਗੜ੍ਹ ਤੇ ਹੁਸ਼ਿਆਰਪੁਰ ’ਚ ਇਸੇ ਤਰ੍ਹਾਂ ਦੀਆਂ ਡਕੈਤੀਆਂ/ਲੁੱਟਾਂ-ਖੋਹਾਂ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਅਜਿਹੀਆਂ ਘਟਨਾਵਾਂ ਉਪਰ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਅਰੂਸਾ ਆਲਮ ਨੂੰ ਲੈ ਕੇ ਕੈਪਟਨ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ, ਕੀਤੀ ਇਹ ਮੰਗ
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਹੁਸ਼ਿਆਰਪੁਰ ’ਚ ਇਕ ਸੁਨਿਆਰੇ ਤੋਂ 4 ਕਿੱਲੋ ਸੋਨਾ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨੀਰਜ ਸ਼ਰਮਾ ਉਰਫ ਆਸ਼ੂ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਦੀ ਪਛਾਣ ਮਨਦੀਪ ਉਰਫ਼ ਮੰਨਾ ਵਾਸੀ ਜਲੰਧਰ, ਦੀਪਕ ਉਰਫ਼ ਮੰਨਾ ਵਾਸੀ ਲੁਧਿਆਣਾ, ਗੁਰਵਿੰਦਰ ਸਿੰਘ ਉਰਫ਼ ਗਿੰਦੀ ਵਾਸੀ ਜਲੰਧਰ ਤੇ ਨਵਦੀਪ ਕੌਰ ਉਰਫ਼ ਪੂਜਾ ਵਾਸੀ ਜਲੰਧਰ ਵੱਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
ਇਨ੍ਹਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 399, 402 ਤੇ 25 ਅਸਲਾ ਕਾਨੂੰਨ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਵੱਖਰੇ ਕੇਸ ’ਚ ਪੰਜਾਬ ਪੁਲਸ ਨੇ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਚੋਪੜਾ ਵਾਸੀ ਫਿਰੋਜ਼ਪੁਰ ਨੂੰ ਯਮੁਨਾਨਗਰ, ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਕੋਲੋਂ ਇਕ 32 ਬੋਰ ਪਿਸਤੌਲ ਸਮੇਤ 12 ਕਾਰਤੂਸ ਬਰਾਮਦ ਕੀਤੇ ਗਏ ਹਨ।
ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ
NEXT STORY