ਲੁਧਿਆਣਾ (ਰਾਜ) : ਹੰਬੜਾਂ ਰੋਡ ਸਥਿਤ ਮਿਊਰ ਵਿਹਾਰ ’ਚ ਹੋਏ ਕਤਲਕਾਂਡ ਦੇ ਮਾਮਲੇ ’ਚ ਬੁੱਧਵਾਰ ਨੂੰ ਸਿਵਲ ਹਸਪਤਾਲ 'ਚ ਸੰਗੀਤਾ, ਅਸੀਸ਼, ਗਰਿਮਾ ਅਤੇ ਸੰਕੇਤ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ। ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ, ਜਿਸ 'ਚ ਡਾ. ਬਿੰਦੂ, ਡਾ. ਅਨਮੋਲ ਰਤਨ ਅਤੇ ਡਾ. ਸ਼ੀਤਲ ਸ਼ਾਮਲ ਸੀ। ਪੋਸਟਮਾਰਟਮ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਚਾਰਾਂ ਦੇ ਸਿਰ ’ਤੇ ਡੂੰਘੇ ਜ਼ਖ਼ਮ ਸਨ। ਸਿਰ ਦੇ ਅੱਗੇ ਅਤੇ ਪਿੱਛੇ ਦੀ ਹੱਡੀ ਫਰੈਕਚਰ ਸੀ ਅਤੇ ਗਲੇ ਵੱਢੇ ਗਏ ਸੀ। ਸਰੀਰ ’ਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਰਾਜੀਵ ਨੇ ਪਹਿਲਾਂ ਸਭ ਦੇ ਸਿਰ ’ਤੇ ਵਾਰ ਕੀਤੇ ਹੋਣਗੇ, ਜਦ ਬੇਹੋਸ਼ੀ ਛਾਈ ਹੋਵੇਗੀ ਤਾਂ ਉਸ ਨੇ ਸਾਰਿਆਂ ਦੇ ਗਲ ਕੁਹਾੜੀ ਨਾਲ ਵੱਢ ਦਿੱਤੇ। ਵਾਰਦਾਤ ਤੋਂ ਪਹਿਲਾਂ ਮ੍ਰਿਤਕਾਂ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾਈ ਹੋਵੇਗੀ, ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਫਿਲਹਾਲ, ਚਾਰਾਂ ਦਾ ਵਿਸਰਾ ਜਾਂਚ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਦਾ ਜ਼ਾਲਮ ਸਹੁਰਿਆਂ ਨਾਲ ਪਿਆ ਵਾਹ, ਅਸ਼ਲੀਲ ਵੀਡੀਓ ਬਣਾਉਣ ਤੱਕ ਪੁੱਜੀਆਂ ਗੱਲਾਂ
ਕੋਈ ਪੈਸੇ ਨਹੀਂ ਮੰਗੇ, ਨਾ ਹੀ ਧਮਕਾਇਆ ਗਿਆ
ਮ੍ਰਿਤਕ ਗਰਿਮਾ ਦੇ ਪਿਤਾ ਅਸ਼ੋਕ ਗੁਲਾਟੀ ਦਾ ਕਹਿਣਾ ਹੈ ਕਿ ਉਸ ਦਾ ਰਾਜੀਵ ਨਾਲ ਕੋਈ ਪੈਸਿਆਂ ਦਾ ਲੈਣ-ਦੇਣ ਨਹੀਂ ਸੀ ਅਤੇ ਨਾ ਹੀ ਉਸ ਨੇ ਜਾਂ ਉਸ ਦੇ ਪੁੱਤਰ ਨੇ ਰਾਜੀਵ ਤੋਂ ਪੈਸੇ ਮੰਗੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਧਮਕੀ ਦਿੱਤੀ ਸੀ। ਉਸ ਦੀ ਧੀ ਵੀ ਕਦੇ-ਕਦੇ ਹੀ ਉਨ੍ਹਾਂ ਨੂੰ ਮਿਲਣ ਆਉਂਦੀ ਸੀ ਕਿਉਂਕਿ ਰਾਜੀਵ ਉਸ ਨੂੰ ਜ਼ਿਆਦਾ ਕਿਤੇ ਜਾਣ ਨਹੀਂ ਦਿੰਦਾ ਸੀ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼
ਸੋਮਵਾਰ ਦੀ ਰਾਤ ਗਰਿਮਾ ਨਾਲ ਹੋਈ ਗੱਲ, ਮੰਗਲਵਾਰ ਸਵੇਰੇ ਹੋਈ ਵਾਰਦਾਤ
ਅਸ਼ੋਕ ਗੁਲਾਟੀ ਦਾ ਕਹਿਣਾ ਹੈ ਕਿ 13 ਅਕਤੂਬਰ ਨੂੰ ਉਸ ਦੀ ਪਤਨੀ ਅਨੀਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ। ਉਸ ਤੋਂ ਬਾਅਦ ਗਰਿਮਾ ਉਸ ਦੇ ਘਰ ਆਈ ਸੀ। ਬੀਤੇ ਸ਼ਨੀਵਾਰ ਨੂੰ ਵੀ ਗਰਿਮਾ ਘਰ 'ਚ ਆਈ ਸੀ। ਦੁਪਹਿਰ ਨੂੰ ਉਹ ਉਸ ਨੂੰ ਵਾਪਸ ਘਰ ਤੱਕ ਛੱਡਣ ਲਈ ਗਿਆ ਸੀ। ਇਸ ਤੋਂ ਬਾਅਦ ਸੋਮਵਾਰ ਦੀ ਰਾਤ ਨੂੰ ਉਸ ਦੀ ਗਰਿਮਾ ਨਾਲ ਗੱਲ ਹੋਈ ਸੀ ਪਰ ਉਸ ਸਮੇਂ ਸਭ ਕੁੱਝ ਠੀਕ ਸੀ ਪਰ ਮੰਗਲਵਾਰ ਸਵੇਰੇ ਇਹ ਵਾਰਦਾਤ ਹੋ ਗਈ। ਉੱਥੇ ਹੀ ਮ੍ਰਿਤਕ ਸੰਗੀਤਾ ਦੇ ਭਰਾ ਰਾਜੇਸ਼ ਸੂਦ ਦਾ ਕਹਿਣਾ ਹੈ ਕਿ ਉਸ ਦਾ ਆਪਣੀ ਭੈਣ ਦੇ ਘਰ ਘੱਟ ਆਉਣਾ-ਜਾਣਾ ਸੀ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਰਾਜੀਵ ਇੰਨੀ ਵੱਡੀ ਵਾਰਦਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਹੀਂ ਲੱਗੇਗਾ 'ਨਾਈਟ ਕਰਫ਼ਿਊ', ਜਾਣੋ ਕੀ ਬੋਲੇ ਸਲਾਹਕਾਰ
ਘਰੋਂ ਮਿਲੇ ਚਾਰ ਮੋਬਾਇਲ, ਰਾਜੀਵ ਦਾ ਮੋਬਾਇਲ ਵੀ ਲਿਆ ਕਬਜ਼ੇ ’ਚ
ਘਰੋਂ ਪੁਲਸ ਨੂੰ ਚਾਰ ਮੋਬਾਇਲ ਮਿਲੇ ਹਨ, ਜਿਨ੍ਹਾਂ 'ਚੋਂ ਇਕ ਮੋਬਾਇਲ ਰਾਜੀਵ ਦਾ ਹੈ। ਸੂਤਰਾਂ ਮੁਤਾਬਕ ਰਾਜੀਵ ਨੇ ਕੁੱਝ ਵਟਸਐਪ ਮੈਸੇਜ ਵੀ ਡਿਲੀਟ ਕੀਤੇ ਹੋਏ ਸੀ। ਇਸ ਤੋਂ ਇਲਾਵਾ ਰਾਜੀਵ ਨੇ ਸੋਮਵਾਰ ਦੀ ਦੇਰ ਰਾਤ ਆਪਣੀ ਪਤਨੀ ਸੰਗੀਤਾ ਦੇ ਮੋਬਾਇਲ ’ਤੇ ਖ਼ੁਦਕੁਸ਼ੀ ਨੋਟ ਵਟਸਐਪ ਕੀਤਾ ਹੋਇਆ ਸੀ। ਫਿਲਹਾਲ ਪੁਲਸ ਨੇ ਚਾਰੇ ਮੋਬਾਇਲਾਂ ਨੂੰ ਫਾਰੈਂਸਿਕ ਜਾਂਚ ਲਈ ਫਿਲੌਰ ਭੇਜ ਦਿੱਤਾ ਹੈ।
ਵਾਰਦਾਤ ਤੋਂ 12 ਘੰਟੇ ਪਹਿਲਾਂ ਨਹੀਂ ਕੀਤੀ ਕਿਸੇ ਨਾਲ ਗੱਲ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਪਹਿਲਾਂ ਰਾਜੀਵ ਦੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਸੀ। ਫੋਨ ਰਿਕਾਰਡ ਮੁਤਾਬਕ ਵਾਰਦਾਤ ਤੋਂ 12 ਘੰਟੇ ਪਹਿਲਾਂ ਹੀ ਉਸ ਦੀ ਗੱਲ ਆਪਣੇ ਇਕ ਦੋਸਤ ਨਾਲ ਹੋਈ ਸੀ ਪਰ ਪੁਲਸ ਪੁੱਛਗਿੱਛ 'ਚ ਕੁੱਝ ਸਾਹਮਣੇ ਨਹੀਂ ਆਇਆ ਹੈ।
ਇਕੱਠਿਆਂ ਹੋਇਆ ਪਰਿਵਾਰ ਦੇ ਚਾਰ ਮੈਂਬਰਾਂ ਦਾ ਸਸਕਾਰ
ਪੋਸਟਮਾਰਟਮ ਹੋਣ ਤੋਂ ਬਾਅਦ ਪੁਲਸ ਨੇ ਸੰਗੀਤਾ ਅਤੇ ਅਸ਼ੀਸ਼ ਦੀ ਲਾਸ਼ ਸੰਗੀਤਾ ਦੇ ਭਰਾ ਰਾਜੇਸ਼ ਸੂਦ ਦੇ ਹਵਾਲੇ ਕੀਤੀ, ਜਦੋਂ ਕਿ ਗਰਿਮਾ ਅਤੇ ਸੰਕੇਤ ਦੀ ਲਾਸ਼ ਗਰਿਮਾ ਦੇ ਪਿਤਾ ਅਸ਼ੋਕ ਦੇ ਹਵਾਲੇ ਕੀਤੀ ਪਰ ਸਸਕਾਰ ਲਈ ਚਾਰਾਂ ਦੀਆਂ ਲਾਸ਼ਾਂ ਸਿਵਲ ਲਾਈਨਜ਼ ਸਥਿਤ ਸ਼ਮਸ਼ਾਨਘਾਟ ਪੁੱਜੀਆਂ, ਜਿੱਥੇ ਬੀਤੀ ਦੇਰ ਸ਼ਾਮ ਨੂੰ ਚਾਰਾਂ ਦਾ ਸਸਕਾਰ ਕੀਤਾ ਗਿਆ। ਪਰਿਵਾਰ ਦੇ ਚਾਰੇ ਮੈਂਬਰਾਂ ਦਾ ਸਸਕਾਰ ਇੱਕੋ ਸਮੇਂ ਹੋਇਆ, ਜਿੱਥੇ ਸਾਰਿਆਂ ਦੀਆਂ ਅੱਖਾਂ ਨਮ ਸਨ।
ਮੁਲਜ਼ਮ ਰਾਜੀਵ ਨੂੰ ਫੜ੍ਹਨ ਲਈ ਟੀਮਾਂ ਕਰ ਰਹੀਆਂ ਛਾਪੇਮਾਰੀ
ਐੱਸ. ਐੱਚ. ਓ. ਪਰਮਦੀਪ ਸਿੰਘ ਦਾ ਕਹਿਣਾ ਹੈ ਕਿ ਹਾਲੇ ਮੁਲਜ਼ਮ ਰਾਜੀਵ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਫੜ੍ਹਨ ਲਈ ਪੁਲਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਉਹ ਜਿਸ ਪਾਸੇ ਗਿਆ, ਉਸ ਪਾਸੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਗਏ ਪਰ ਕੁਝ ਪਤਾ ਨਹੀਂ ਲੱਗ ਸਕਿਆ। ਉਸ ਨੂੰ ਫੜ੍ਹੇ ਜਾਣ ਤੋਂ ਬਾਅਦ ਹੀ ਕੁੱਝ ਸਪੱਸ਼ਟ ਹੋ ਸਕੇਗਾ।
ਚੰਡੀਗੜ੍ਹ 'ਚ ਨਹੀਂ ਲੱਗੇਗਾ 'ਨਾਈਟ ਕਰਫ਼ਿਊ', ਜਾਣੋ ਕੀ ਬੋਲੇ ਸਲਾਹਕਾਰ
NEXT STORY