ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਸਾਂਸਦ ਗੁਰਜੀਤ ਸਿੰਘ ਔਜਲਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਹੜਤਾਲ ਦਾ ਐਲਾਨ ਕਰਦੇ ਹੋਏ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਬਾਈਕਾਟ ਕਰ ਦਿੱਤਾ ਹੈ। ਡਾਕਟਰਾਂ ਦਾ ਦੋਸ਼ ਹੈ ਕਿ ਔਜਲਾ ਵਾਰ-ਵਾਰ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਡਾਕਟਰਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਐੱਮ. ਪੀ. ਔਜਲਾ ਦਾ ਕਹਿਣਾ ਹੈ ਉਨ੍ਹਾਂ ਕੋਲ ਹਸਪਤਾਲ ਦੇ ਖਿਲਾਫ ਕਾਫੀ ਸ਼ਿਕਾਇਤਾਂ ਆਈਆਂ ਸਨ ਜਦਕਿ ਮੈਡੀਕਲ ਸੁਪਰਡੈਂਟ ਦਾ ਕਹਿਣਾ ਹੈ ਕਿ ਹਸਪਤਾਲ ਨੂੰ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਦਿਨ-ਰਾਤ ਮਿਹਨਤ ਕਰ ਰਹੇ ਡਾਕਟਰਾਂ 'ਤੇ ਪਰਚੇ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸਰਕਾਰ ਤੇ ਡਾਕਟਰਾਂ ਦਰਮਿਆਨ ਜਿੱਥੇ ਹਸਪਤਾਲ ਦੀਆਂ ਸ਼ਿਕਾਇਤਾਂ ਅਤੇ ਕਮੀਆਂ ਨੂੰ ਲੈ ਕੇ ਜੰਗ ਛਿੜ ਗਈ ਹੈ, ਉੱਥੇ ਹੀ ਇਸ ਸਾਰੇ ਮਾਮਲੇ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਆਮ ਜਨਤਾ ਦਾ ਜਿਹੜੀ ਰੋਜ਼ਾਨਾ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਂਦੀ ਆਉਂਦੀ ਹੈ।
ਹਾਲਾਂਕਿ ਮਰੀਜ਼ਾਂ ਨੇ ਐੱਮ. ਪੀ. ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ। ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਹਸਪਤਾਲ 'ਚ ਸਹੂਲਤਾਂ ਲਿਆ ਰਹੇ ਹਨ ਪਰ ਸਰਕਾਰੀ ਲੋਕ ਆਪਣਾ ਕੰਮ ਕਰਨ ਦੀ ਥਾਂ 'ਤੇ ਸਿਰਫ ਛਾਪੇਮਾਰੀ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ।
ਕੁੜੀਆਂ ਨੂੰ ਵਧੇਰੇ ਉਮਰ ਦੇ ਟੀਚਰਾਂ ਵਲੋਂ ਪੜ੍ਹਾਉਣ 'ਤੇ ਅਰੁਣਾ ਚੌਧਰੀ ਨੇ ਬਦਲਿਆ ਪੈਂਤੜਾ
NEXT STORY