ਬੁਢਲਾਡਾ (ਬਾਂਸਲ) : ਮਹਾਤਮਾ ਗਾਧੀ ਸਰਬਤ ਵਿਕਾਸ ਯੋਜਨਾ ਅਧੀਨ ਆਮ ਲੋਕਾਂ ਨੂੰ ਜੋੜਨ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਿਹਾ ਹੈ ਉੱਥੇ ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਦੀ ਯੋਗ ਅਗਵਾਈ ਹੇਠ ਜ਼ਿਲਾ ਪ੍ਰੀਸ਼ਦ ਮੈਂਬਰ ਖੇਮ ਸਿੰਘ ਜਟਾਣਾ ਵੱਲੋਂ ਪਿੰਡ ਅਹਿਮਦਪੁਰ ਦੇ 5 ਮਰਲੇ ਦੇ ਫਾਰਮ ਭਰਨ ਲਈ ਸੰਪਰਕ ਕੈਂਪ ਲਾਇਆ ਗਿਆ ਜਿਸ 'ਚ 300 ਲੋਕਾਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਆਪਣਾ ਹੱਕ ਦਰਜ ਕਰਵਾਇਆ। ਇਹ ਫਾਰਮ ਪੇਂਡੂ ਵਿਕਾਸ ਪੰਚਾਇਤੀ ਵਿਭਾਗ ਦੇ ਦਫਤਰ ਵਿਖੇ ਜਮ੍ਹਾਂ ਕਰਵਾਏ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਨੇ ਕਿਹਾ ਕਿ ਹਰ ਗਰੀਬ ਤੱਕ ਪਹੁੰਚ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ ਨੇ ਦੱਸਿਆ ਕਿ ਇਨ੍ਹਾਂ ਫਾਰਮਾਂ 'ਚ ਸਭ ਤੋਂ ਵੱਧ ਪੰਜ ਮਰਲੇ ਦੇ ਪਲਾਟ ਅਤੇ ਰੁਜ਼ਗਾਰ ਸੰਬੰਧੀ ਵੇਰਵੇ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਤੋਂ ਲਾਭ ਲੈ ਰਹੇ ਲਾਭਪਾਤਰੀ ਸਕੀਮਾਂ ਆਟਾ ਦਾਲ, ਪੈਨ੍ਹਨ, ਸਗਨ, ਬੱਚਿਆਂ ਦਾ ਵਜੀਫਾ, ਨਰੇਗਾ ਸਕੀਮ, ਉਸਾਰੀ ਕੰਮ ਕਰ ਰਹੇ ਮਜ਼ਦੂਰ, ਅਟਲ ਪੈਨ੍ਹਨ ਯੋਜਨਾ, ਜੀਵਨ ਜੋਤੀ ਯੌਜਨਾ, ਐੱਸ. ਸੀ. ਬੀ. ਸੀ. ਕਾਰਪੋਰੇਸ਼ਨ ਬੈਂਕ, ਹੁਨਰ ਸਿਖਲਾਈ ਕਰ ਰਹੇ ਨੌਜਵਾਨ, 18 ਸਾਲ ਦੀ ਉਮਰ ਤੋਂ ਵੱਧ ਬੇਰੁਜ਼ਗਾਰ ਯੋਜਨਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਮਾਸਟਰ ਬਿਹਾਰੀ ਸਿੰਘ ਮਘਾਣੀਆ, ਨਰੇਸ਼ ਕੁਮਾਰ ਗਰਗ, ਅਸ਼ੋਕ ਸਿੰਗਲਾ ਆਦਿ ਹਾਜ਼ਰ ਸਨ।
ਲੌਂਗੋਵਾਲ ਦੇ ਤਿੰਨ ਨੌਜਵਾਨ ਸ਼ੱਕੀ ਹਾਲਾਤ ਵਿਚ ਲਾਪਤਾ
NEXT STORY