ਚੰਡੀਗੜ੍ਹ : ਸਵਰਾਜ ਟਰੈਕਟਰ ਦੀ ਭਾਰੀ ਮੰਗ ਹੋਣ ਕਾਰਨ ਮਹਿੰਦਰਾ ਗਰੁੱਪ ਦਾ ਹਿੱਸਾ ਸਵਰਾਜ ਟਰੈਕਟਰਜ਼ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਹੁਮਾਯੂੰਪੁਰ ਵਿਖੇ 400 ਕਰੋੜ ਰੁਪਏ ਦੇ ਨਿਵੇਸ਼ ਕਰਕੇ ਗ੍ਰੀਨਫੀਲਡ ਟਰੈਕਟਰ ਨਿਰਮਾਣ ਪਲਾਂਟ ਲਗਾਇਆ ਜਾ ਰਿਹਾ ਹੈ। ਪੰਜਾਬ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਵੱਲੋਂ ਇੱਕ ਦਹਾਕੇ ਵਿੱਚ ਇਹ ਸਭ ਤੋਂ ਵੱਡਾ ਪਹਿਲਾ ਵਿਸਤਾਰ ਹੈ।ਟਰੈਕਟਰ ਨਿਰਮਾਣ ਦੀ ਇਹ ਯੋਜਨਾ 40 ਏਕੜ ਤੋਂ ਵੱਧ ਖੇਤਰ ਵਿੱਚ ਫੈਲੀ ਜ਼ਮੀਨ 'ਤੇ ਸ਼ੁਰੂ ਹੋਣ ਜਾ ਰਹੀ ਹੈ। ਸ਼ੁਰੂ ਦੀ ਇਕ ਯੂਨਿਟ ਵਿੱਚ ਪ੍ਰਤੀ ਸਾਲ 30,000 ਟਰੈਕਟਰ ਨਿਰਮਾਣ ਕਰਨ ਦੀ ਹੈ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਨਵੀਂ ਯੂਨਿਟ ਦੇ 2023 ਤੱਕ ਪੂਰੀ ਤਰ੍ਹਾਂ ਚਾਲੂ ਹੋਣ ਦੀ ਸੰਭਾਵਨਾ ਹੈ।
ਪਿਛਲੇ ਚਾਰ ਦਹਾਕਿਆਂ ਦੇ ਵੱਧ ਸਮੇਂ ਤੋਂ ਮੋਹਾਲੀ ਸਵਰਾਜ ਦਾ ਘਰ ਰਿਹਾ ਹੈ ਜਿਸ ਵਿੱਚ ਦੋ ਮੌਜੂਦਾ ਨਿਰਮਾਣ ਪਲਾਂਟ, ਇੱਕ ਫਾਊਂਡਰੀ ਅਤੇ ਇੱਕ ਖੋਜ ਅਤੇ ਵਿਕਾਸ ਸਹੂਲਤ ਹੈ। 2007 ਵਿੱਚ ਮਹਿੰਦਰਾ ਗਰੁੱਪ ਨੇ ਸਵਰਾਜ ਡਿਵੀਜ਼ਨ ਹਾਸਲ ਕਰ ਲਈ ਸੀ ਜੋ ਪਹਿਲਾਂ ਪੰਜਾਬ ਟਰੈਕਟਰਜ਼ ਲਿਮਟਿਡ ਵਜੋਂ ਜਾਣੀ ਜਾਂਦੀ ਸੀ। ਸਵਰਾਜ ਡਿਵੀਜ਼ਨ ਦੇ ਸੀ.ਈ.ਓ. ਹਰੀਸ਼ ਚਵਾਨ ਨੇ ਕਿਹਾ ਕਿ ਉਹ ਟਰੈਕਟਰਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਸਵਰਾਜ ਬ੍ਰਾਂਡ ਦੇ ਤਹਿਤ ਨਵੇਂ ਗ੍ਰੀਨਫੀਲਡ ਟਰੈਕਟਰ ਨਿਰਮਾਣ ਪਲਾਂਟ ਲਈ ਜ਼ਮੀਨ ਦੀ ਖੋਜ ਕਰ ਰਹੇ ਸਨ। ਉਨ੍ਹਾਂ ਪਹਿਲਾਂ ਹੀ ਇਸ ਉਦੇਸ਼ ਨਾਲ ਡੇਰਾਬੱਸੀ ਤਹਿਸੀਲ ਦੇ ਹੁਮਾਯੂੰਪੁਰ ਵਿਖੇ 40 ਏਕੜ ਜ਼ਮੀਨ ਐਕੁਆਇਰ ਕਰ ਲਈ ਹੈ। ਇਸਦੀ ਸ਼ੁਰੂਆਤ 30,000 ਟਰੈਕਟਰ ਪ੍ਰਤੀ ਸਾਲ ਨਾਲ ਕਰਨਗੇ ਜਿਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਕੰਪਨੀ ਦੀ ਯੋਜਨਾ ਹੈ ਕਿ ਆਉਣ ਵਾਲੇ ਨਵੇਂ ਟਰੈਕਟਰਾਂ ਵਿਚ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਵਾਢੀ ਤੋਂ ਬਾਅਦ ਦੀਆਂ ਕਾਰਵਾਈਆਂ ਤੱਕ ਟਰੈਕਟਰਾਂ ਅਤੇ ਖੇਤੀ ਸੰਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਉਤਪਾਦਨ ਕਰਨ ਦੀ ਸਮਰੱਥਾ ਵਾਲੀਆਂ ਸਹੂਲਤਾਂ ਮੌਜੂਦ ਹੋਣ।ਹਰੀਸ਼ ਚਵਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਵਰਾਜ ਅਤਿ-ਆਧੁਨਿਕ ਉਤਪਾਦਾਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਪੂਰਾ ਕਰੇਗੀ। ਨਵੇਂ ਪਲਾਂਟ ਨੂੰ ਗਾਹਕਾਂ ਲਈ ਪੇਸ਼ਕਸ਼ਾਂ ਦੀ ਸ਼ੈਲੀ, ਆਰਾਮ ਅਤੇ ਸਹੂਲਤ ਦੇ ਰੂਪ ਵਿੱਚ ਨਵੇਂ ਮਾਪਦੰਡ ਸੈੱਟ ਕਰਨ ਲਈ ਤਿਆਰ ਕੀਤਾ ਜਾਵੇਗਾ ਜਿਸ ਨਾਲ ਸਥਾਨਕ ਭਾਈਚਾਰਿਆਂ ਨੂੰ ਵੀ ਫ਼ਾਇਦਾ ਹੋਵੇਗਾ ਕਿਉਂਕਿ ਇਸ ਪਲਾਂਟ ਨਾਲ ਰੁਜ਼ਗਾਰ ਅਤੇ ਵਿਕਾਸ ਦੇ ਮੌਕਿਆਂ ਵਿਚ ਵਾਧਾ ਹੋਵੇਗਾ।
ਵਾਤਾਵਰਨ ਨੂੰ ਸ਼ੁੱਧ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਗਿੱਦੜ, ਜਾਣੋ ਕਿਵੇਂ
NEXT STORY