ਜਗਰਾਓ (ਮਾਲਵਾ) : ਪੂਰੀ ਦੁਨੀਆ 'ਚ ਆਸਥਾ ਦੇ ਕੇਂਦਰ ਗੁਰਦੁਆਰਾ ਨਾਨਕਸਰ ਵਿਖੇ ਇਕ ਪਾਠੀ ਸਿੰਘ ਨੇ ਨਵਾਂ ਹੀ ਕਾਰਨਾਮਾ ਕਰ ਦਿੱਤਾ, ਜਦੋਂ ਉਹ ਪਾਠ ਕਰਦਾ-ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਪਰ ਹੀ ਸਿਰ ਰੱਖ ਕੇ ਸੌਂ ਗਿਆ। ਉਸ ਦੀ ਇਸ ਹਰਕਤ ਨੂੰ ਜਦੋਂ ਦੂਜੇ ਪਾਠੀ ਸਿੰਘਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਜਗਾਇਆ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਇਕ ਪਾਠੀ ਸਿੰਘ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪੈਰ ਕਰ ਕੇ ਸੌਂ ਰਿਹਾ ਹੈ ਅਤੇ ਦੂਜਾ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਪਰ ਹੀ ਸਿਰ ਰੱਖ ਕੇ ਸੁੱਤਾ ਪਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੂਫ਼ਾਨ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਵੱਡੀ ਚਿਤਾਵਨੀ
ਇਸ ਮਾਮਲੇ ਦੀ ਸਿੱਖ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਦੇ ਮੁਖੀ ਸਬ-ਇੰਸਪੈਕਟਰ ਅਮਰਜੀਤ ਸਿੰਘ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਮੁਤਾਬਕ ਪਤਾ ਲੱਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ ਮਹਿਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਪਾਠੀ ਵਲੋਂ ਇਹ ਹਰਕਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਗਰ ਕੌਂਸਲ ਚੋਣਾਂ ਲਈ ਪੈ ਰਹੀਆਂ ਵੋਟਾਂ, ਸ਼ਾਮ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ
ਅਜੇ ਇਹ ਗੱਲ ਸਾਬਤ ਨਹੀਂ ਹੋਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਪਰ ਸਿਰ ਰੱਖ ਕੇ ਪਾਠੀ ਸੌਂ ਰਿਹਾ ਸੀ ਜਾਂ ਕਿਸੇ ਨਸ਼ੇ 'ਚ ਸੀ ਜਾਂ ਕਿਸੇ ਬੀਮਾਰੀ ਕਾਰਨ ਉਸ ਨੂੰ ਕੋਈ ਚੱਕਰ ਆ ਗਿਆ ਸੀ। ਸਿੱਖ ਸੰਗਤਾਂ ਵਲੋਂ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਦੇਣ ਮਗਰੋਂ ਦੱਸਿਆ ਗਿਆ ਕਿ ਪਾਠੀ ਸਿੰਘ ਦੀ ਇਸ ਹਰਕਤ ਨਾਲ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਉਹ ਅਜਿਹੇ ਪਾਠੀ ਸਿੰਘਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲੌਰ 'ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ, ਨਸ਼ੇ ਦੀ ਕਮਾਈ ਨਾਲ ਬਣਾਏ ਢਾਹ ਦਿੱਤੇ ਘਰ
NEXT STORY