ਫਿਰੋਜ਼ਪੁਰ (ਕੁਮਾਰ) — ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਅਕਾਲੀ ਦਲ ਨੇ ਧਰਨਾ ਹਟਾਉਣ 'ਤੇ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਕਾਲੀ ਆਗੂਆਂ ਦੇ ਖਿਲਾਫ ਮਲਾਂਵਾਲਾ 'ਚ ਦਰਜ ਕੀਤੇ ਗਏ ਮੁਕੱਦਮੇ 'ਚੋਂ ਆਈ. ਪੀ. ਸੀ. ਦੀ ਧਾਰਾ 307 ਹਟਾ ਦਿੱਤੀ ਗਈ ਹੈ ਤੇ ਬਾਕੀ ਦੀ ਕਾਰਵਾਈ ਜਾਂਚ ਤੋਂ ਬਾਅਦ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਪੁਲਸ ਨੇ 5 ਕਾਂਗਰਸੀਆਂ ਦੇ ਖਿਲਾਫ ਕ੍ਰਾਸ ਕੇਸ ਦਰਜ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ. ਐੱਸ. ਪੀ. ਜ਼ੀਰਾ ਤੇ ਐੱਸ. ਐੱਚ. ਓ. ਮਲਾਂਵਾਲਾ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ।
ਅਕਾਲੀਆਂ ਦੇ ਧਰਨੇ 'ਚ ਰੋਂਦੀ ਹੋਈ ਬੋਲੀ ਮਹਿਲਾ 'ਮੇਰਾ ਬੱਚਾ ਬਿਮਾਰ, ਲੰਘ ਲੈਣ ਦਿਓ' (ਵੀਡੀਓ)
NEXT STORY