ਮਲੋਟ : ਓਮਾਨ ਦੇ ਮਾਸਕਟ 'ਚ ਫਸੀ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਲੋਟ ਦੀ ਕਰਮਜੀਤ ਕੌਰ (31) ਨੇ ਉੱਥੇ ਦੀ ਇਕ ਸੰਸਥਾ ਰਾਹੀਂ ਆਡੀਓ ਅਤੇ ਵੀਡੀਓ ਭੇਜ ਕੇ , ਉਸ ਨੂੰ ਦੇਸ਼ ਵਾਪਸ ਲੈ ਕੇ ਆਉਣ ਦੀ ਗੁਹਾਰ ਲਾਈ ਹੈ। ਜਿਸ ਤੋਂ ਬਾਅਦ ਇਕ NGO ਪੀ. ਸੀ. ਟੀ. ਹਿਊਮੇਨਿਟੀਸ ਦੇ ਚੇਅਰਮੈਨ ਜੋਗਿਦਰ ਸਲਾਰੀਆਂ ਅਤੇ ਪੰਜਾਬ ਚੈਪਟਰ ਦੇ ਸੰਯੋਜਕ ਹੁਸ਼ਿਆਰਪੁਰ ਦੇ ਅਸ਼ੋਕ ਪੁਰੀ ਨੇ ਉਕਤ ਔਰਤ ਨੂੰ ਸ਼ੇਖਾਂ ਦੇ ਜਾਲ 'ਚੋਂ ਬਾਹਰ ਕੱਢਣ ਲਈ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ- ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਪਲਟੀ ਸਕਾਰਪੀਓ, ਗੱਡੀ ’ਚ ਸਵਾਰ ਨੌਜਵਾਨ ਮੁੰਡੇ-ਕੁੜੀ ਦੀ ਮੌਤ
ਦੱਸ ਦੇਈਏ ਕਿ ਔਰਤ ਨੂੰ ਤਰਨਤਾਰਨ ਦੇ ਪੱਟੀ ਦੀ ਰਹਿਣ ਵਾਲੇ ਏਜੰਟ ਨੇ ਵੀਜ਼ਿਟਰ ਵੀਜ਼ੇ 'ਤੇ ਦੁਬਈ ਭੇਜਣ ਦੀ ਗੱਲ ਕਹਿ ਕੇ ਧੋਖੇ ਨਾਲ ਓਮਾਨ ਇਕ ਸ਼ੇਖ ਕੋਲ ਭੇਜ ਦਿੱਤਾ। ਜਿਸ ਦੀ ਜਾਣਕਾਰੀ ਔਰਤ ਨੇ ਪਰਿਵਾਰ ਨੂੰ ਇਕ ਵੀਡੀਓ ਰਾਹੀਂ ਦਿੱਤੀ ਸੀ। ਜਿਸ 'ਚ ਔਰਤ ਨੇ ਦੱਸਿਆ ਸੀ ਕਿ ਸ਼ੇਖ ਉਸ ਨਾਲ ਦਰਿੰਦਿਆਂ ਵਾਲਾ ਵਿਵਹਾਰ ਕਰਨ ਤੋਂ ਇਲਾਵਾ ਉਸ ਨਾਲ ਜਬਰ-ਜ਼ਿਨਾਹ ਵੀ ਕਰਦਾ ਹੈ। ਉਸ ਦਾ ਪਾਸਪੋਰਟ ਅਤੇ ਵੀਜ਼ਾ ਵੀ ਖੋ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ 7 ਅਕਤੂਬਰ ਨੂੰ ਮੁਕਤਸਰ ਦੇ ਮਲੋਟ ਥਾਣਾ 'ਚ ਏਜੰਟ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਮਹਿਲਾ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਬਾਕੀ ਦੋਸ਼ੀ ਫ਼ਰਾਰ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬਹਿਬਲਕਲਾਂ ਇਨਸਾਫ਼ ਮੋਰਚੇ ’ਚ ਪੁੱਜੇ ਕੁੰਵਰ ਵਿਜੇ ਪ੍ਰਤਾਪ, ਸਪੀਕਰ ਸੰਧਵਾਂ ਅੱਗੇ ਰੱਖ ਦਿੱਤੀ ਵੱਡੀ ਮੰਗ (ਵੀਡੀਓ)
NEXT STORY