ਲੁਧਿਆਣਾ (ਰਿਸ਼ੀ) : 8 ਸਾਲ ਬਾਅਦ ਜੇਲ੍ਹ ਰਹਿਣ ਤੋਂ ਬਾਅਦ ਵੀ ਇਕ ਮੁਲਜ਼ਮ ’ਚ ਸੁਧਾਰ ਨਹੀਂ ਹੋਇਆ ਅਤੇ ਉਸ ਨੇ ਬਾਹਰ ਆ ਕੇ ਮੁੜ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ, ਜਿਸ ਨੂੰ ਹੁਣ ਸੀ.ਆਈ.ਏ.-2 ਪੁਲਸ ਨੇ 110 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਇੰਚਾਰਜ ਇੰਸ. ਬਿਕਰਮਜੀਤ ਸਿੰਘ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮ (33) ਵਾਸੀ ਨੀਚੀ ਮੰਗਲੀ, ਫੋਕਲ ਪੁਆਇੰਟ ਵਜੋਂ ਹੋਈ ਹੈ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਫੋਕਲ ਪੁਆਇੰਟ ਇਲਾਕੇ ਦੇ ਦੁਰਗਾ ਕਾਲੋਨੀ ਚੌਕ ਤੋਂ ਉਸ ਸਮੇਂ ਦਬੋਚ ਲਿਆ, ਜਦੋਂ ਉਹ ਨਸ਼ੇ ਦੀ ਡਲਿਵਰੀ ਕਰਨ ਜਾ ਰਿਹਾ ਸੀ।
ਇਹ ਵੀ ਪੜ੍ਹੋ- ਆਹ ਤਾਂ ਲੁਟੇਰਿਆਂ ਨੇ ਹੱਦ ਹੀ ਕਰ'ਤੀ ! ਕੁਝ ਨਾ ਮਿਲਿਆ ਤਾਂ ਟਿਊਸ਼ਨ ਜਾਂਦੇ ਬੱਚੇ ਦਾ Cycle ਹੀ ਖੋਹ ਲਿਆ
ਪੁਲਸ ਅਨੁਸਾਰ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਸਮੱਗਲਿਗ ਕਰਨ ਲੱਗਾ ਸੀ। ਮੁਲਜ਼ਮਾਂ ਖਿਲਾਫ ਸਾਲ 2016 ਤੋਂ ਸਾਲ 2023 ਤੱਕ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਸਮੱਗਲਿੰਗ, ਅਸਲਾ ਐਕਟ, ਚੋਰੀ ਅਤੇ ਲੁੱਟ-ਖੋਹ ਦੇ 8 ਕੇਸ ਦਰਜ ਹਨ, ਜਿਸ ’ਚ ਉਹ 5 ਦਸੰਬਰ 2023 ਨੂੰ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ ਅਤੇ 1 ਸਾਲ ਬਾਹਰ ਰਹਿਣ ਤੋਂ ਬਾਅਦ ਉਸ ਨੇ ਮੁੜ ਨਸ਼ਾ ਸਮੱਗਲਿਗ ਸ਼ੁਰੂ ਕਰ ਦਿੱਤੀ ਸੀ। ਪੁਲਸ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਧਦਾ ਜਾ ਰਿਹਾ ਧੁੰਦ ਦਾ ਕਹਿਰ, 20 ਮੀਟਰ ਤੱਕ ਰਹਿ ਗਈ ਵਿਜ਼ੀਬਿਲਟੀ
NEXT STORY