ਲੁਧਿਆਣਾ (ਗੌਤਮ) : ਬਸੰਤ ਸਿਟੀ ਥਰੀਮੇ ਦੇ ਇਲਾਕੇ ’ਚ ਆਟੋ ਡਰਾਈਵਰ ਨੂੰ ਬੰਦੀ ਬਣਾ ਕੇ ਕੁੱਟਮਾਰ ਕਰ ਕੇ 2 ਲੱਖ ਰੁਪਏ ਮੰਗਣ ਵਾਲੇ ਮੁਲਜ਼ਮ ਨੂੰ ਥਾਣਾ ਸਦਰ ਦੀ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਪੂਰੀ ਰਾਤ ਉਸਦੀ ਕੁੱਟਮਾਰ ਕਰਦਾ ਰਿਹਾ। ਪੁਲਸ ਨੇ ਮੁਲਜ਼ਮ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਸਿਟੀ ਇਨਕਲੇਵ ਨੇੜੇ ਧਾਂਧਰਾ ਰੋਡ ਦੇ ਰਹਿਣ ਵਾਲੇ ਰਣਵੀਰ ਸਿੰਘ ਵਜੋਂ ਕੀਤੀ ਹੈ।
ਪੁਲਸ ਨੇ ਮੁਲਜ਼ਮ ਖਿਲਾਫ ਪਿੰਡ ਸਨੇਤ ਦੇ ਰਹਿਣ ਵਾਲੇ ਜਗਦੀਸ਼ ਪ੍ਰਸਾਦ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਮਾਮਲੇ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਮੁਲਜ਼ਮ ਉਸ ਨੂੰ ਕ੍ਰਿਸ਼ਨਾ ਮੰਦਰ ਕੋਲ ਮਿਲਿਆ ਅਤੇ ਮੁਲਜ਼ਮ ਨੂੰ ਛੱਡਣ ਲਈ ਕਿਹਾ, ਜਿਸ ਤੇ ਉਸ ਨੂੰ 150 ਰੁਪਏ ਕਿਰਾਇਆ ਦੇਣਾ ਸੀ। ਪੈਸੇ ਲੈਣ ਦੇ ਬਹਾਨੇ ਮੁਲਜ਼ਮ ਘਰ ਚਲਾ ਗਿਆ। ਜਦੋਂ ਉਹ ਆਟੋ ਤੋਂ ਉਤਰ ਕੇ ਪੈਸੇ ਲੈਣ ਗਿਆ ਤਾਂ ਮੁਲਜ਼ਮ ਉਸਦੀ ਬਾਹ ਫੜ ਕੇ ਉਸ ਨੂੰ ਜ਼ਬਰਦਸਤੀ ਅੰਦਰ ਲੈ ਗਿਆ। ਫਿਰ ਮੁਲਜ਼ਮ ਨੇ ਗੇਟ ਬੰਦ ਕਰ ਉਸ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਨਗਰ ਨਿਗਮ ਲੁਧਿਆਣਾ ਨੂੰ ਪੱਖੋਵਾਲ ਰੋਡ ਫਲਾਈਓਵਰ ਤੇ ਰੇਲਵੇ ਅੰਡਰਬ੍ਰਿਜ ਲਈ ਮਿਲਿਆ ਸਮਾਰਟ ਸਿਟੀ ਪੁਰਸਕਾਰ
ਮੁਲਜ਼ਮ ਪੂਰੀ ਰਾਤ ਸ਼ਰਾਬ ਪੀ ਕੇ ਉਸਦੀ ਕੁੱਟਮਾਰ ਕਰਦਾ ਰਿਹਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਅਤੇ ਆਪਣੇ ਘਰੋਂ 2 ਲੱਖ ਰੁਪਏ ਮੰਗਵਾਉਣ ਲਈ ਕਿਹਾ ਪਰ ਉਸਨੇ ਆਪਣੇ ਪਰਿਵਾਰ ਨੂੰ ਫੋਨ ਨਹੀਂ ਕੀਤਾ। ਅਗਲੇ ਦਿਨ ਸਵੇਰੇ ਮੁਲਜ਼ਮ ਉਸ ਨੂੰ ਕਮਰੇ ’ਚ ਬੰਦ ਕਰ ਕੇ ਬਾਹਰੋਂ ਕੁੰਡੀ ਲਗਾ ਕੇ ਚਲਾ ਗਿਆ। ਫਿਰ ਉਹ ਕਮਰੇ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲਿਆ ਅਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : 24 ਅਤੇ 25 ਮਾਰਚ ਨੂੰ ਖੁੱਲ੍ਹਣਗੇ ਬੈਂਕ, ਪਹਿਲਾਂ ਇਸ ਵਜ੍ਹਾ ਕਾਰਨ ਰਹਿਣ ਵਾਲੇ ਸਨ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 4 ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
NEXT STORY