ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੀ ਬਸਤੀ ਕਰਮ ਸਿੰਘ ਵਾਲੀ ਵਿਖੇ ਇਕ ਵਿਅਕਤੀ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਹੁਲ ਪੁੱਤਰ ਪੰਮਾ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੇ ਘਰ ਬਸਤੀ ਕੇਸਰ ਸਿੰਘ ਵਾਲੀ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਬਾਹਰ ਗਲੀ 'ਚ ਦੋਸ਼ੀਅਨ ਮੋਕਾ ਪੁੱਤਰ ਵਿੱਕੀ, ਗੋਰਾ ਪੁੱਤਰ ਬਿੱਟੂ ਅਤੇ ਰੋਹਿਤ ਵਾਸੀਅਨ ਬਸਤੀ ਗੁਰੂ ਕਰਮ ਸਿੰਘ ਵਾਲੀ ਪਹਿਲਾਂ ਤੋਂ ਮੁੱਸਲਾ ਹਥਿਆਰ ਹੋ ਕੇ ਖੜ੍ਹੇ ਸੀ।
ਉਹ ਉਸ ਦੀ ਦਾਦੀ ਨਾਲ ਬਹਿਸਬਾਜ਼ੀ ਕਰ ਰਹੇ ਸਨ ਕਿ ਅਸੀਂ ਉਸ ਦੇ ਘਰ ਦੇ ਸਾਹਮਣੇ ਖੜ੍ਹਨਾ ਹੈ, ਜਿਨ੍ਹਾਂ ਨੂੰ ਉਸ ਦੇ ਪਰਿਵਾਰ ਨੇ ਪਹਿਲਾਂ ਵੀ ਨਸ਼ਾ ਵਗੈਰਾ ਕਰਕੇ ਇੱਥੇ ਨਾ ਖੜ੍ਹੇ ਹੋਣ ਲਈ ਕਿਹਾ ਸੀ ਪਰ ਉਹ ਨਹੀਂ ਹਟੇ। ਉਸ ਦਾ ਚਾਚਾ ਰੌਲਾ ਸੁਣ ਕੇ ਉਸ ਨੂੰ ਘਰ ਲੈ ਲਿਆ ਅਤੇ ਦੋਸ਼ੀਅਨ ਨੇ ਘਰ ਜਾ ਕੇ ਉਸ ਦੇ ਸੱਟਾਂ ਮਾਰੀਆਂ। ਰਾਹੁਲ ਪੁੱਤਰ ਪੰਮਾ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਵਿਸ਼ਵ ਪ੍ਰਸਿੱਧ ਖ਼ੂਨਦਾਨੀ ਜੋੜੇ ਦੀ ਟੁੱਟੀ ਜੋੜੀ, ਪਤਨੀ ਦੀ ਮੌਤ
NEXT STORY