ਲੁਧਿਆਣਾ (ਰਾਜ)- ਪੰਜਾਬ ਸਣੇ ਪੂਰੇ ਉੱਤਰ ਭਾਰਤ 'ਚ ਠੰਡ ਨੇ ਕਹਿਰ ਵਰ੍ਹਾਇਆ ਹੋਇਆ ਹੈ। ਲੋਕ ਠੰਡ ਤੋਂ ਬਚਣ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ, ਪਰ ਕਈ ਵਾਰ ਇਹ ਹਥਕੰਡੇ ਵੀ ਜਾਨਲੇਵਾ ਸਾਬਿਤ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਠੰਡ ਤੋਂ ਬਚਣ ਲਈ ਬਾਲੀ ਅੱਗ ਤੋਂ ਚੰਗਿਆੜੀੋ ਬਿਸਤਰੇ ’ਤੇ ਡਿੱਗਣ ਕਾਰਨ ਸੁੱਤਾ ਹੋਇਆ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯੂ.ਪੀ. ਦੇ ਰਹਿਣ ਵਾਲੇ ਦਸ਼ਰਥ (52) ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅਮਨ ਪਾਰਕ ਦੇ ਇਲਾਕੇ ’ਚ ਇਕ ਇਮਾਰਤ ਉਸਾਰੀ ਅਧੀਨ ਹੈ। ਮ੍ਰਿਤਕ ਦਸ਼ਰਥ ਉਸ ਇਮਾਰਤ ’ਚ ਚੌਕੀਦਾਰ ਸੀ, ਜੋ ਠੰਢ ਤੋਂ ਬਚਣ ਲਈ ਆਪਣੇ ਬਿਸਤਰੇ ਕੋਲ ਹੀ ਅੱਗ ਬਾਲ ਕੇ ਸੌਂ ਗਿਆ ਪਰ ਅੱਗ ’ਚੋਂ ਕੋਈ ਚੰਗਿਆੜੀ ਉੱਡ ਕੇ ਬਿਸਤਰੇ ’ਤੇ ਡਿੱਗ ਗਈ, ਜਿਸ ਕਾਰਨ ਦਸ਼ਰਥ ਬੁਰੀ ਤਰ੍ਹਾਂ ਝੁਲਸ ਗਿਆ ਤੇ ਬਾਅਦ ’ਚ ਉਸ ਦੀ ਮੌਤ ਹੋ ਗਈ।
ਜਦੋਂ ਸਵੇਰੇ ਇਮਾਰਤ ਬਣਾਉਣ ਵਾਲੇ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ। ਫਿਰ ਪੁਲਸ ਮੌਕੇ ’ਤੇ ਪੁੱਜੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਪਿੰਡ ’ਚ ਰਹਿੰਦੇ ਹਨ। ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ਼ਧਾਰ ਹਥਿਆਰਾਂ ਤੇ ਨਕਲੀ ਖਿਡੌਣਾ ਪਿਸਤੌਲਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਗੈਂਗਸਟਰ ਕਾਬੂ
NEXT STORY