ਮਜੀਠਾ, (ਪ੍ਰਿਥੀਪਾਲ)- ਪਿੰਡ ਗਾਲੋਵਾਲੀ ਕਾਲੋਨੀ ਵਿਖੇ ਇਕ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੀਪਕ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਗਾਲੋਵਾਲੀ ਕਾਲੋਨੀ ਨੇ ਦੱਸਿਆ ਕਿ ਉਸ ਦੇ ਚਾਚਾ ਰਾਧੇ ਸ਼ਾਮ ਪੁੱਤਰ ਰਾਮ ਪ੍ਰਸਾਦ ਦਾ ਆਪਣੇ ਗੁਆਂਢੀ ਫਕੀਰ ਚੰਦ ਦੇ ਪਰਿਵਾਰ ਨਾਲ ਝਗੜਾ ਚੱਲਦਾ ਆ ਰਿਹਾ ਸੀ, ਪਹਿਲਾਂ ਵੀ ਇਕ ਵਾਰ ਉਸ ਦੇ ਚਾਚੇ 'ਤੇ ਫਕੀਰ ਚੰਦ ਦੇ ਪਰਿਵਾਰ ਨੇ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਉਸ ਸਮੇਂ ਤੋਂ ਹੀ ਦੋਵਾਂ 'ਚ ਰੰਜਿਸ਼ ਚੱਲਦੀ ਆ ਰਹੀ ਸੀ। ਬੀਤੇ ਦਿਨ ਉਸ ਦਾ ਚਾਚਾ ਘਰ ਇਕੱਲਾ ਸੀ ਕਿ ਬਿਰਜੂ ਤੇ ਉਸ ਦਾ ਭਰਾ ਬਲਮਾ ਪੁੱਤਰ ਫਕੀਰ ਚੰਦ ਉਸ ਦੇ ਘਰ ਆਏ ਅਤੇ ਉਸ ਦੇ ਸਿਰ ਵਿਚ ਇੱਟਾਂ ਤੇ ਡੰਡੇ ਨਾਲ ਵਾਰ ਕਰ ਕੇ ਬੜੀ ਬੇਰਹਿਮੀ ਨਾਲ ਗੰਭੀਰ ਜ਼ਖਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਰਾਧੇ ਸ਼ਾਮ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਆਂਦਾ, ਜਿਥੇ ਉਸ ਨੇ ਦਮ ਤੋੜ ਦਿੱਤਾ। ਇਤਲਾਹ ਮਿਲਣ 'ਤੇ ਐੱਸ. ਐੱਚ. ਓ. ਮਜੀਠਾ ਰਮੇਸ਼ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਮੌਕੇ ਦਾ ਜਾਇਜ਼ਾ ਲੈਣ ਉਪਰੰਤ ਉਕਤ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਕਾਂਗਰਸ ਦੱਸੇ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇਣ ਲਈ ਨਿਯਮ ਕਿਉਂ ਤੋੜੇ : ਅਕਾਲੀ ਦਲ
NEXT STORY