ਮੰਡੀ ਗੋਬਿੰਦਗੜ੍ਹ (ਸੁਰੇਸ਼)- ਲੋਹਾ ਨਗਰੀ ਵਜੋਂ ਜਾਣੀ ਜਾਂਦੀ ਮੰਡੀ ਗੋਬਿੰਦਗੜ੍ਹ ’ਚ ਪੈਂਦੇ ਵਾਰਡ ਨੰਬਰ 10, ਪਿੰਡ ਅਜਨਾਲੀ ਵਿਖੇ ਇਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਵਜ੍ਹਾ ਦੋਵੇਂ ਭਰਾਵਾਂ ’ਚ ਬਿਹਾਰ ’ਚ ਸਥਿਤ ਆਪਣੇ ਪਿੰਡ ’ਚ ਮਕਾਨ ਬਣਾਉਣ ਨੂੰ ਲੈ ਕਿਹਾ-ਸੁਣੀ ਹੋਈ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਰੀਨਾ ਗੁਪਤਾ ਵਾਸੀ ਅਜਨਾਲੀ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਵੱਲੋਂ ਬਣਾਏ ਗਏ ਮਕਾਨ ਦੇ ਗਰਾਊਂਡ ਫਲੋਰ ’ਚ ਗੌਰਵ ਰਾਮ ਪੁੱਤਰ ਮਹਿੰਦਰ ਰਾਮ ਰਹਿੰਦਾ ਸੀ, ਜਦਕਿ ਉਸ ਦਾ ਵੱਡਾ ਭਰਾ ਲਲਨ ਰਾਮ ਵਾਸੀਆਨ ਪਿੰਡ ਬਨੀਆ ਭੱਟੀ ਬਿਜਨੈਲੀ ਖੇਮ ਚੰਦ ਥਾਣਾ ਕੇ ਨਗਰ ਜ਼ਿਲ੍ਹਾ ਪੂਰਨੀਆ (ਬਿਹਾਰ) ਦੂਜੀ ਮੰਜ਼ਿਲ ’ਤੇ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ 25 ਅਗਸਤ ਸ਼ਾਮ ਕਰੀਬ ਸਾਢੇ 8 ਵਜੇ ਲਲਨ ਰਾਮ ਦੂਜੀ ਮੰਜ਼ਿਲ ’ਤੇ ਕਿਸੇ ਨਾਲ ਮੋਬਾਈਲ ’ਤੇ ਗੱਲਬਾਤ ਕਰ ਰਿਹਾ ਸੀ ਤਾਂ ਅਚਾਨਕ ਗੌਰਵ ਰਾਮ ਵੀ ਉਸ ਕੋਲ ਚਲਾ ਗਿਆ। ਇਸ ਮੌਕੇ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਦੋਵੇਂ ਆਪਸ ’ਚ ਬਹਿਸ ਕਰਨ ਲੱਗੇ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਰੀਨਾ ਗੁਪਤਾ ਨੇ ਦੱਸਿਆ ਕਿ ਕੁਝ ਦੇਰ ਬਾਅਦ ਜਦੋਂ ਉਹ ਆਪਣੇ ਕਮਰੇ ’ਚੋਂ ਬਾਹਰ ਨਿਕਲੀ ਤਾਂ ਦੇਖਿਆ ਕੇ ਗੌਰਵ ਰਾਮ ਨੇ ਹੱਥ ’ਚ ਇਕ ਲੋਹੇ ਦੀ ਤਿੱਖੀ ਚੀਜ਼ ਫੜੀ ਹੋਈ ਸੀ, ਜਿਸ ਦੀ ਕਮੀਜ਼ ਨੂੰ ਖੂਨ ਵੀ ਲੱਗਾ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਲੜਕੇ ਵਿਸ਼ਾਲ ਗੁਪਤਾ ਨਾਲ ਜਾ ਕੇ ਦੇਖਿਆ ਤਾਂ ਲਲਨ ਰਾਮ ਛੱਤ ਤੇ ਲਹੂ-ਲੁਹਾਨ ਹਾਲਤ ’ਚ ਪਿਆ ਸੀ, ਜਿਸ ਨੂੰ ਉਹ ਤੁਰੰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਲੈ ਗਏ।
ਗੰਭੀਰ ਹਾਲਤ ਹੋਣ ਕਰ ਕੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਲਲਨ ਰਾਮ ਨੂੰ ਉੱਥੋਂ ਗੌਰਮਿੰਟ ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ, ਜਿੱਥੇ ਪੁੱਜਣ ’ਤੇ ਡਾਕਟਰਾਂ ਨੇ ਲਲਨ ਰਾਮ ਨੂੰ ਮ੍ਰਿਤਕ ਐਲਾਨ ਦਿੱਤਾ।
ਮਕਾਨ ਮਾਲਕ ਰੀਨਾ ਗੁਪਤਾ ਨੇ ਪੁਲਸ ਨੂੰ ਦੱਸਿਆ ਕਿ ਗੌਰਵ ਰਾਮ ਦਾ ਲਲਨ ਰਾਮ ਨਾਲ ਆਪਣੇ ਪਿੰਡ ਵਿਚਲੇ ਘਰ ਨੂੰ ਬਣਾਉਣ ਕਰ ਕੇ ਲੜਾਈ-ਝਗੜਾ ਚੱਲਦਾ ਰਹਿੰਦਾ ਸੀ। ਮੰਡੀ ਗੋਬਿੰਦਗੜ੍ਹ ਪੁਲਸ ਨੇ ਗੌਰਵ ਰਾਮ ਖਿਲਾਫ਼ ਕੇਸ ਦਰਜ ਕਰਨ ਉਪਰੰਤ ਮ੍ਰਿਤਕ ਲਲਨ ਕੁਮਾਰ ਦੀ ਲਾਸ਼ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਦੀ ਮੌਰਚਰੀ ’ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
NEXT STORY