ਲੁਧਿਆਣਾ (ਰਾਜ) : ਪਿੰਡ ਭਗਵਾਨਪੁਰ ਇਲਾਕੇ 'ਚ ਇਕ ਹੀ ਕਮਰੇ 'ਚ ਕਿਰਾਏ ’ਤੇ ਰਹਿਣ ਵਾਲੇ ਦੋਸਤਾਂ 'ਚ ਪੈਸਿਆਂ ਖ਼ਾਤਰ ਝਗੜਾ ਹੋ ਗਿਆ, ਜਿਸ 'ਚ ਇਕ ਦੋਸਤ ਨੇ ਵੇਲਣੇ ਨਾਲ ਦੂਜੇ ਦੋਸਤ ਦੇ ਸਿਰ ’ਤੇ ਇੰਨੇ ਵਾਰ ਕੀਤੇ ਕਿ ਉਸ ਦੀ ਮੌਤ ਹੀ ਹੋ ਗਈ। ਮ੍ਰਿਤਕ ਦੀ ਪਛਾਣ ਬ੍ਰਿਜ ਬਿਹਾਰੀ (38) ਵੱਜੋਂ ਹੋਈ ਹੈ, ਜੋ ਮੂਲ ਰੂਪ 'ਚ ਬਿਹਾਰ ਦੇ ਜ਼ਿਲ੍ਹਾ ਬਕਸਰ 'ਚ ਪਿੰਡ ਡੇਹਰੀ ਦਾ ਰਹਿਣ ਵਾਲਾ ਹੈ। ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ। ਪੁਲਸ ਨੇ ਸੁਰੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਮੁਲਜ਼ਮ ਲਾਲ ਮੋਹਨ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਵਨੀਤ ਬਿੱਟੂ ਦੇ PA 'ਤੇ ਹਮਲਾ, ਹਸਪਤਾਲ 'ਚ ਦਾਖ਼ਲ
ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਬਿਆਨਾਂ 'ਚ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਰਾਜੀਵ ਸਿੰਗਲਾ ਨੇ ਪਿੰਡ ਭਗਵਾਨਪੁਰ ਸਥਿਤ ਇੰਡਸਟ੍ਰੀਅਲ ਅਸਟੇਟ ਦੀ ਸ਼ਿਵ ਸ਼ਕਤੀ ਕਾਲੋਨੀ 'ਚ ਕਮਰੇ ਬਣਾ ਕੇ ਕਿਰਾਏਦਾਰ ਰੱਖੇ ਹੋਏ ਹਨ, ਜਿਸ 'ਚ ਬ੍ਰਿਜ ਬਿਹਾਰੀ ਅਤੇ ਲਾਲ ਮੋਹਨ ਇਕ ਹੀ ਕਮਰੇ 'ਚ ਰਹਿੰਦੇ ਹਨ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਦਰਮਿਆਨ ਆਮ ਕਰਕੇ ਲੜਾਈ -ਝਗੜਾ ਹੁੰਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਵਹਿਸ਼ੀ ਦਰਿੰਦੇ ਨੇ ਚੱਲੀ ਘਟੀਆ ਚਾਲ, ਇੰਝ ਸਾਹਮਣੇ ਆਈ ਅਸਲ ਕਰਤੂਤ
ਬੀਤੇ ਦਿਨ ਦੋਵਾਂ 'ਚ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ। ਉਸੇ ਦੌਰਾਨ ਗੁੱਸੇ 'ਚ ਆਏ ਲਾਲ ਮੋਹਨ ਨੇ ਕਮਰੇ 'ਚ ਪਿਆ ਵੇਲਣਾ ਚੁੱਕ ਕੇ ਬ੍ਰਿਜ ਬਿਹਾਰੀ ਦੇ ਸਿਰ ’ਤੇ ਦੇ ਮਾਰਿਆ। ਉਹ ਵੇਲਣਾ ਉਦੋਂ ਤੱਕ ਮਾਰਦਾ ਰਿਹਾ, ਜਦੋਂ ਤੱਕ ਬ੍ਰਿਜ ਬਿਹਾਰੀ ਦੀ ਮੌਤ ਨਹੀਂ ਹੋ ਗਈ। ਫਿਰ ਉਸ ਨੂੰ ਲਹੂ-ਲੁਹਾਨ ਹਾਲਤ 'ਚ ਛੱਡ ਕੇ ਮੁਲਜ਼ਮ ਫ਼ਰਾਰ ਹੋ ਗਿਆ। ਉਧਰ, ਥਾਣਾ ਡੇਹਲੋ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਹ ਲੋਕ ਪਿੰਡ ਬਕਸਰ ਤੋਂ ਨਿਕਲ ਚੁੱਕੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਬਰ-ਜ਼ਿਨਾਹ ਮਾਮਲੇ 'ਚ ਸਿਮਰਜੀਤ ਬੈਂਸ ਦੇ ਭਰਾ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਜ਼ਮਾਨਤ
NEXT STORY