ਨਕੋਦਰ (ਪਾਲੀ)- ਸਿਟੀ ਥਾਣੇ ਅਧੀਨ ਪੈਂਦੇ ਪਿੰਡ ਪੰਡੋਰੀ ਨੇੜੇ ਇਕ ਤੇਜ਼-ਰਫਤਾਰ ਕਾਰ ਚਾਲਕ ਨੇ ਸੜਕ ਕੰਡੇ ਖੜ੍ਹੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਕਤ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ (15) ਵਾਸੀ ਮਹੁੱਲਾ ਰਵਿਦਾਸਪੁਰ ਪੰਡੋਰੀ ਮੋੜ ਨਕੋਦਰ ਵਜੋਂ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਰਾਜਿੰਦਰਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਜਾਂਚ ਸ਼ੁਰੂ ਕਰ ਦਿੱਤੀ। ਸਿਟੀ ਪੁਲਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਨੌਜਵਾਨ ਦੇ ਮਾਮੇ ਸਤਨਾਮ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮਹੇੜੂ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਦੌਰਾਨ ਵੱਡੀ ਗਿਣਤੀ 'ਚ ਰੱਦ ਹੋਈਆਂ ਟ੍ਰੇਨਾਂ, ਰੇਲ ਮੰਡਲ ਨੂੰ Refund ਕਰਨੇ ਪਏ 651370 ਰੁਪਏ
ਉਹ ਆਪਣੇ ਭਾਣਜੇ ਸੁਖਰਾਜ ਸਿੰਘ ਨਾਲ ਪਿੰਡ ਟੁੱਟ ਸ਼ੇਰ ਸਿੰਘ ਸ਼ਹੀਦਾਂ ਦੀ ਜਗ੍ਹਾ ’ਤੇ ਮੱਥਾ ਟੇਕਣ ਲਈ ਐਕਟਿਵਾ ਸਕੂਟਰੀ ’ਤੇ ਜਾ ਰਹੇ ਸਨ। ਉਸ ਦਾ ਭਾਣਜਾ ਸੁਖਰਾਜ ਸਿੰਘ ਪਿਛੇ ਬੈਠ ਗਿਆ। ਜਦੋਂ ਪਿੰਡ ਪੰਡੋਰੀ ਤੋਂ ਥੋੜਾ ਅੱਗੇ ਪੁੱਜੇ ਤਾਂ ਉਸ ਨੇ ਪਿਸ਼ਾਬ ਕਰਨ ਲਈ ਸਕੂਟਰੀ ਸਾਈਡ ’ਤੇ ਰੋਕ ਲਈ। ਸੁਖਰਾਜ ਸਿੰਘ ਸਕੂਟਰੀ ਨੇੜੇ ਸਾਈਡ ’ਤੇ ਖੜ੍ਹਾ ਸੀ।
ਨਹਿਰ ਪੁਲੀ ਵਾਲੀ ਸਾਈਡ ਤੋਂ ਇਕ ਸਵਿਫਟ ਕਾਰ ਤੇਜ਼ ਰਫਤਾਰ ਨਾਲ ਆਈ, ਜਿਸ ਨੇ ਉਸ ਦੇ ਦੇਖਦਿਆਂ ਹੀ ਦੇਖਦਿਆਂ ਲਾਪਰਵਾਹੀ ਨਾਲ ਲਿਆ ਕੇ ਗੱਡੀ ਸੁਖਰਾਜ ਸਿੰਘ ਤੇ ਸਕੂਟਰੀ ਵਿਚ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਪਿਆ, ਜਿਸ ਦੇ ਗੰਭੀਰ ਜ਼ਖ਼ਮੀ ਹੋਣ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਸਕੂਟਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ।
ਏ.ਐੱਸ.ਆਈ. ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਗੁਰਸ਼ਰਨਦੀਪ ਸਿੰਘ ਉਰਫ ਗੈਰੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਢੰਡੋਵਾਲ ਸ਼ਾਹਕੋਟ ਦੇ ਖਿਲ਼ਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਬਿਨਾਂ ਬੁਲਾਏ ਵਿਆਹ 'ਚ ਵੜ ਸ਼ਰਾਬ ਪੀ ਕੇ ਕਰਨ ਲੱਗਾ Dance, ਰੋਕਿਆ ਤਾਂ ਗੱਡੀ ਥੱਲੇ ਦੇ ਕੇ ਮਾਰ'ਤਾ ਬੰਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਨਾਂ ਬੁਲਾਏ ਵਿਆਹ 'ਚ ਵੜ ਸ਼ਰਾਬ ਪੀ ਕੇ ਕਰਨ ਲੱਗਾ Dance, ਰੋਕਿਆ ਤਾਂ ਗੱਡੀ ਥੱਲੇ ਦੇ ਕੇ ਮਾਰ'ਤਾ ਬੰਦਾ
NEXT STORY