ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਹਾਲਾਂਕਿ ਮਨੀਸ਼ ਸਿਸੋਦੀਆ ਦੀ ਇਹ ਫੇਰੀ ਚੰਡੀਗੜ੍ਹ ਵਿਚ ਹੋਣ ਵਾਲੀ ਵਿੱਤ ਮੰਤਰੀਆਂ ਦੀ ਬੈਠਕ ਲਈ ਹੈ ਪਰ ਉਕਤ ਬੈਠਕ ਤੋਂ ਬਾਅਦ ਮਨੀਸ਼ ਸਿਸੋਦੀਆ ਵਲੋਂ ਮੋਹਾਲੀ ਸਥਿਤ 'ਆਪ' ਪੰਜਾਬ ਦਫ਼ਤਰ 'ਚ ਪਾਰਟੀ ਦੇ ਨੇਤਾਵਾਂ ਨਾਲ ਬੈਠਕ ਕੀਤੀ ਜਾਵੇਗੀ। ਬੈਠਕ ਦੌਰਾਨ ਹੀ ਮਨੀਸ਼ ਸਿਸੋਦੀਆ ਵਲੋਂ ਪੰਜਾਬ ਨੇਤਾਵਾਂ ਤੋਂ ਹਾਲੀਆ ਹੋਈਆਂ ਚੋਣਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਨਾਲ ਹੀ ਪਾਰਟੀ ਦੇ ਵਿਸਥਾਰ ਲਈ ਕੀਤੇ ਜਾ ਰਹੇ ਕੰਮਾਂ 'ਤੇ ਵੀ ਚਰਚਾ ਦੀ ਸੰਭਾਵਨਾ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸਿਸੋਦੀਆ ਵਲੋਂ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਮੁਲਾਕਾਤ ਦੀ ਵੀ ਤਿਆਰੀ ਸੀ ਪਰ ਛੋਟੇਪੁਰ ਮੌਸਮ ਦੀ ਖਰਾਬੀ ਕਾਰਨ ਗੁਰਦਾਸਪੁਰ 'ਚ ਹੀ ਹਨ। ਇਸ ਸਬੰਧੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਗੁਰਦਾਸਪੁਰ 'ਚ ਹੜ੍ਹ ਦੀ ਹਾਲਤ ਕਾਰਨ ਚੰਡੀਗੜ੍ਹ ਆਉਣ ਦੇ ਅਸਮਰੱਥ ਹਨ ਤੇ ਨਾ ਹੀ ਸਿਸੋਦੀਆ ਨਾਲ ਮੁਲਾਕਾਤ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਹੀ ਮਿਲੀ ਸੀ।
ਤੋਗਾਂ ਕਤਲ ਕੇਸ ’ਚ ਦੋ ਅੌਰਤਾਂ ਸਮੇਤ ਤਿੰਨ ਨੂੰ ਉਮਰਕੈਦ ਦੀ ਸਜ਼ਾ
NEXT STORY