ਅੰਮ੍ਰਿਤਸਰ (ਸੁਮਿਤ, ਛੀਨਾ, ਮਮਤਾ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ 'ਤੇ ਦਿੱਲੀ 'ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਸਦਕਾ ਦੇਸ਼ ਵਾਸੀਆਂ ਨੂੰ ਗੁਰੂ ਜੀ ਦੇ ਫਲਸਫੇ ਅਤੇ ਸਿੱਖਿਆਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਉਕਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤਾ ਗਿਆ।
ਕੀ ਹੋਣਗੇ ਪ੍ਰੋਗਰਾਮ : ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਦੱਸਿਆ ਕਿ ਦਿੱਲੀ 'ਚ ਸਤੰਬਰ ਮਹੀਨਾਂ ਤੋਂ ਹੀ ਗੁਰਪੁਰਬ ਦੇ ਸਬੰਧ 'ਚ ਪ੍ਰੋਗਰਾਮ ਸ਼ੁਰੂ ਹੋ ਜਾਣਗੇ। ਦਿੱਲੀ ਕਮੇਟੀ ਨਾਲ 7 ਸਤੰਬਰ ਨੂੰ ਇੰਡਿਆ ਗੇਟ 'ਤੇ ਵਿਸ਼ਾਲ ਧਾਰਮਿਕ ਪ੍ਰੋਗਰਾਮ ਹੋਵੇਗਾ, ਜਿਸ 'ਚ ਇਕ ਹੀ ਰੰਗ ਮੰਚ ਨਾਲ ਕਰੀਬ 550 ਰਾਗੀ ਸ਼ਬਦ ਗਾਇਨ ਕਰਨਗੇ। ਇਸ ਦੇ ਉਪਰੰਤ 21 ਸਤੰਬਰ ਨੂੰ ਤਾਲਕਟੋਰਾ ਸਟੇਡੀਅਮ 'ਚ ਅਜਿਹਾ ਹੀ ਇਕ ਧਾਰਮਿਕ ਸਮਾਗਮ ਹੋਵੇਗਾ, ਜਿਸ 'ਚ 1100 ਬੱਚੇ ਸ਼ਬਦ ਕੀਰਤਨ ਕਰਨਗੇ। ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ, ਜਿਸ 'ਚ 1100 ਯੂਨਿਟ ਖੂਨ ਇਕੱਠਾ ਕੀਤਾ ਜਾਵੇਗਾ। ਸਿਰਸਾ ਦੱਸਿਆ ਕਿ 6 ਅਕਤੂਬਰ ਨੂੰ ਇਕ ਬਾਈਕ ਰੈਲੀ ਕੱਢੀ ਜਾਵੇਗੀ, ਜਿਸ 'ਚ ਸਾਰੇ ਧਰਮਾਂ ਦੇ ਲੋਕ ਮਿਲ ਕੇ ਹਿੱਸਾ ਲੈਣਗੇ। ਇਹ ਰੈਲੀ ਮਨੁੱਖਤਾ ਦਾ ਸੁਨੇਹਾ ਲੈ ਕੇ ਦਿੱਲੀ, ਹਰਿਆਣਾ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਪੁੱਜੇਗੀ। ਉਨ੍ਹਾਂ ਦੱਸਿਆ ਕਿ ਪੁਰਾਤਨ ਰਾਗਾਂ ਅਤੇ ਸਾਜਾਂ ਤੋਂ ਨਈ ਪੀੜ੍ਹੀ ਨੂੰ ਰੂਬਰੂ ਕਰਵਾਉਣ ਲਈ 18 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡਿਅਮ 'ਚ ਤੰਦੀ ਸਾਜਾਂ ਦਾ ਪ੍ਰੋਗਰਾਮ ਹੋਵੇਗਾ। 19 ਅਕਤੂਬਰ ਨੂੰ ਵਿਸ਼ਾਲ ਕਵੀ ਸਮੇਲਨ ਦਿੱਲੀ ਦੇ ਕਨਾਟ ਪਲੇਸ 'ਤੇ ਹੋਵੇਗਾ। 28 ਅਕਤੂਬਰ ਨੂੰ ਗੁਰਦੁਆਰਾ ਬੰਗਾ ਸਾਹਿਬ ਦਿੱਲੀ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ, ਜੋ ਹਰਿਆਣਾ ਪੰਜਾਬ ਤੋਂ ਹੁੰਦੇ ਹੋਏ ਵਾਹਗਾ ਬਾਰਡਰ ਤੋਂ 2 ਨਵੰਬਰ ਨੂੰ ਪਾਕਿਸਤਾਨ ਪਹੁੰਚੇਗਾ ਅਤੇ 3 ਅਤੇ 4 ਨੂੰ ਨਨਕਾਨਾ ਸਾਹਿਬ 'ਚ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ। 12 ਨਵੰਬਰ ਨੂੰ ਪੂਰੇ ਦਿੱਲੀ 'ਚ ਪ੍ਰੋਗਰਾਮ ਹੋਣਗੇ, ਜਿਸ ਸਮੇਂ ਪੂਰੀ ਦਿੱਲੀ 'ਚ ਦੀਪਮਾਲਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਇਸ ਸਬੰਧ 'ਚ ਪੰਜ ਵੱਡੇ ਪ੍ਰੋਗਰਾਮ ਅਤੇ ਆਪ ਪ੍ਰਧਾਨਮੰਤਰੀ ਮੋਦੀ ਵਲੋਂ ਇਕ ਪ੍ਰੋਗਰਾਮ ਨਿਜੀ ਤੌਰ 'ਤੇ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਧਾਰਮਿਕ ਪ੍ਰੋਗਰਾਮਾਂ ਦੇ ਰਾਜਨੀਤੀਕਰਨ ਬਾਰੇ ਪੁੱਛਣ 'ਤੇ ਸਿਰਸਾ ਨੇ ਕਿਹਾ ਕਿ ਰਾਜਨੀਤੀਆਂ ਸਿਆਸਤ ਕਰਦੀਆਂ ਹਨ ਅਤੇ ਧਾਰਮਿਕ ਲੋਕ ਧਰਮ ਸਬੰਧੀ ਕਾਰਿਆਕ ਕਰਦੇ ਹਨ। ਐੱਸ.ਜੀ.ਪੀ.ਸੀ., ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਅਕਾਲ ਤਖ਼ਤ ਅਤੇ ਹੋਰ ਤਖ਼ਤੇ ਧਾਰਮਿਕ ਹਨ, ਜੋ ਧਾਰਮਿਕ ਕਾਰਜ ਹੀ ਕਰਨਗੇ।
...ਤੇ ਫਿਰ ਮੌਤ ਦਾ ਪੈਗਾਮ ਲੈ ਕੇ ਘੁੰਮਣ ਲੱਗੇ 'ਪੈਟਰੋਲੀਅਮ ਟੈਂਕਰ'
NEXT STORY