ਸੰਗਰੂਰ : ਮਨਮੀਤ ਅਲੀਸ਼ੇਰ ਯੂਥ ਸਪੋਰਟਸ ਕਲੱਬ ਪਿੰਡ ਅਲੀਸ਼ੇਰ (ਲਹਿਰਾਗਾਗਾ) ਵਿਖੇ ਮਨਮੀਤ ਅਲੀਸ਼ੇਰ ਦੀ ਯਾਦ 'ਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਦੂਸਰੇ ਅਤੇ ਆਖਰੀ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਚੇਚੇ ਤੌਰ 'ਤੇ ਪਹੁੰਚੇ। ਇਸ ਦੌਰਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਮਨਮੀਤ ਅਲੀਸ਼ੇਰ ਦੀ ਯਾਦ ਵਿਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਦੌਰਾਨ ਸੁਖਬੀਰ ਵਲੋਂ ਇਸ ਯਾਦਗਾਰੀ ਸਟੇਡੀਅਮ ਲਈ 11 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਦੱਸਣਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 1 ਲੱਖ, ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 75000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ 8 ਅਕੈਡਮੀਆਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ।
...ਤੇ ਹੁਣ ਸੜੀ ਪਰਾਲੀ ਤੋਂ ਬਣਨਗੀਆਂ ਇੱਟਾਂ ਤੇ ਸਾਬਣ!
NEXT STORY