ਚੰਡੀਗੜ੍ਹ (ਰਮਨਜੀਤ) : ਮੋਹਾਲੀ 'ਚ ਮੇਲੇ ਦੌਰਾਨ ਝੂਲਾ ਡਿੱਗਣ ਦੀ ਘਟਨਾ ਤੋਂ ਬਾਅਦ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਮਾਨ ਸਰਕਾਰ ਵੱਲੋਂ ਸੂਬੇ 'ਚ ਲੱਗਣ ਵਾਲੇ ਮੇਲਿਆਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਜਿੱਥੇ ਮੇਲਾ ਆਯੋਜਿਤ ਕਰਨ ਲਈ ਪ੍ਰਸ਼ਾਸਨ ਦੀ ਮਨਜ਼ੂਰੀ ਲੈਣਾ ਪਹਿਲਾਂ ਹੀ ਜ਼ਰੂਰੀ ਹੈ, ਉੱਥੇ ਹੀ ਬਿਨਾਂ ਮਨਜ਼ੂਰੀ ਮੇਲਾ ਲਾਉਣ ਵਾਲਿਆਂ 'ਤੇ ਕੇਸ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਸਲ ਸੱਚ ਨੇ ਹਰ ਕਿਸੇ ਨੂੰ ਕਰ ਛੱਡਿਆ ਹੱਕਾ-ਬੱਕਾ (ਵੀਡੀਓ)
ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਜ਼ਿਲ੍ਹੇ 'ਚ ਮੇਲੇ ਦੌਰਾਨ ਝੂਲੇ ਲਾਏ ਜਾਂਦੇ ਹਨ ਤਾਂ ਮਨਜ਼ੂਰੀ ਦੇ ਹਿਸਾਬ ਨਾਲ ਹੀ ਨਿਯਮ ਹੋਣਗੇ। ਮਾਨ ਸਰਕਾਰ ਵੱਲੋਂ ਇਹ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਹਰ ਜ਼ਿਲ੍ਹੇ 'ਚ ਮੇਲੇ ਲਈ ਵੱਖਰੇ ਤੌਰ 'ਤੇ ਕਮੇਟੀ ਵੀ ਬਣਾਈ ਜਾਵੇਗੀ, ਜਿਸ 'ਚ ਡੀ. ਸੀ. ਸਮੇਤ ਐੱਸ. ਡੀ. ਐੱਮ. ਅਤੇ ਐੱਸ. ਐੱਸ. ਪੀ. ਸਮੇਤ ਉੱਚ ਅਧਿਕਾਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿੱਗਣ ਦੇ ਮਾਮਲੇ 'ਚ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਝੂਲਾ ਬਣਿਆ ਕੇਸ ਪ੍ਰਾਪਰਟੀ
ਇਹ ਕਮੇਟੀ ਜ਼ਿਲ੍ਹੇ 'ਚ ਲੱਗਣ ਵਾਲੇ ਹਰ ਮੇਲੇ 'ਚ ਸਾਰੇ ਮਾਪਦੰਡਾਂ ਨੂੰ ਖ਼ੁਦ ਚੈੱਕ ਕਰੇਗੀ। ਜ਼ਿਲ੍ਹੇ ਦੀ ਪੁਲਸ ਦੀ ਵੀ ਮੇਲੇ 'ਤੇ ਪੂਰੀ ਨਜ਼ਰ ਰਹੇਗੀ। ਇਸ ਤੋਂ ਇਲਾਵਾ ਗਸ਼ਤ ਗੱਡੀਆਂ ਵੀ ਸਮੇਂ-ਸਮੇਂ 'ਤੇ ਮੇਲੇ ਦੀ ਚੈਕਿੰਗ ਕਰਨਗੀਆਂ। ਦੱਸਣਯੋਗ ਹੈ ਕਿ ਮੋਹਾਲੀ 'ਚ ਮੇਲੇ ਦੌਰਾਨ ਇਕ ਸਵਿੰਗ ਝੂਲਾ 50 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ ਸੀ। ਇਸ ਦੌਰਾਨ ਬੱਚਿਆਂ ਸਮੇਤ 20 ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਪਿੱਛੇ ਭਗਵੰਤ ਮਾਨ ਸਰਕਾਰ ਨੇ ਮੇਲਿਆਂ ਨੂੰ ਲੈ ਕੇ ਹੁਣ ਸਖ਼ਤ ਕਦਮ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਭਾਜਪਾ ਦੇ ਪੁਨਰਗਠਨ ਦਾ ਪੇਚ ਮੁੜ ਫਸਿਆ, ਦਿੱਲੀ ਤੋਂ ਬੇਰੰਗ ਮੁੜੇ ਪਾਰਟੀ ਦੇ ਸੀਨੀਅਰ ਆਗੂ
NEXT STORY