ਅੰਮ੍ਰਿਤਸਰ (ਸੰਜੀਵ) - ਪਾਕਿਸਤਾਨ 'ਚ ਬੈਠੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸੈਲਫ-ਟਾਈਲ ਕਮਾਂਡਰ ਅੱਤਵਾਦੀ ਰਣਜੀਤ ਸਿੰਘ ਨੀਟਾ ਦੇ ਇਸ਼ਾਰਿਆਂ 'ਤੇ ਪੰਜਾਬ 'ਚ ਅੱਤਵਾਦੀਆਂ ਦੇ ਮਾਡਿਊਲ ਨੂੰ ਜੇਲ ਤੋਂ ਤਿਆਰ ਕਰ ਰਹੇ ਅੱਤਵਾਦੀ ਮਾਨ ਸਿੰਘ ਨੂੰ ਫੰਡਿੰਗ ਜਰਮਨ ਤੋਂ ਹੋ ਰਹੀ ਸੀ। ਅੱਤਵਾਦੀ ਮਾਨ ਨੂੰ ਇਹ ਫੰਡਿੰਗ ਜਰਮਨ 'ਚ ਬੈਠਾ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਮਾਨ ਸਿੰਘ ਲਈ ਭੇਜਿਆ ਜਾ ਰਿਹਾ ਇਹ ਪੈਸਾ ਉਹ ਆਪਣੇ ਨਹੀਂ ਸਗੋਂ ਸਾਥੀਆਂ ਦੇ ਖਾਤਿਆ 'ਚ ਟਰਾਂਸਫਰ ਕਰਵਾ ਰਿਹਾ ਸੀ। ਹਵਾਲੇ ਦੇ ਜ਼ਰੀਏ ਭੇਜੀ ਜਾਣ ਵਾਲੀ ਇਹ ਟੈਰਰ ਫੰਡਿੰਗ ਨੂੰ ਮਾਨ ਸਿੰਘ ਜੇਲ 'ਚ ਬੈਠ ਕੇ ਖਰਚ ਤਾਂ ਕਰ ਰਿਹਾ ਸੀ ਪਰ ਕੁਝ ਏਜੰਸੀਆਂ ਦੀ ਨਜ਼ਰ ਤੋਂ ਬਚਣ ਲਈ ਇਹ ਪੈਸਾ ਕਈ ਖਾਤਿਆਂ 'ਚੋਂ ਕੱਢਵਾਉਂਦਾ ਸੀ।
ਪਿਛਲੇ ਦਿਨੀਂ ਕੇਂਦਰੀ ਜੇਲ ਅੰਮ੍ਰਿਤਸਰ 'ਚ ਸੰਪਰਕ ਅਤੇ ਸੰਚਾਰ ਸਾਧਨਾਂ ਨੂੰ ਖੰਗਾਲਣ ਗਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਵਿਸ਼ੇਸ਼ ਟੀਮ ਹੁਣ ਮਾਨ ਸਿੰਘ ਦੇ ਫਾਈਨਾਂਸ਼ੀਅਲ ਰਿਕਾਰਡ ਨੂੰ ਜਾਂਚ ਰਹੀ ਹੈ। ਭਾਵੇ ਪਾਕਿ ਖੁਫੀਆ ਏਜੰਸੀ ਆਈ. ਐੱਸ. ਆਈ. ਮਾਨ ਸਿੰਘ ਵਲੋਂ ਤਿਆਰ ਕੀਤੇ ਗਏ ਅੱਤਵਾਦੀ ਮਾਡਿਊਲ ਲਈ ਹਥਿਆਰ ਅਤੇ ਜਾਅਲੀ ਕਰੰਸੀ ਭੇਜ ਰਹੀ ਸੀ ਪਰ ਮਾਨ ਸਿੰਘ ਜਰਮਨ ਤੋਂ ਹੀ ਰਹੀ ਫੰਡਿੰਗ ਨੂੰ ਖਰਚ ਰਿਹਾ ਸੀ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਦੀ ਗ੍ਰਿਫਤਾਰੀ ਮਗਰੋਂ ਜੇਲ 'ਚ ਬੈਠੇ ਮਾਨ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਜਾਂਚ 'ਚ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ 'ਚ ਫੈਲਾਏ ਜਾ ਰਹੇ ਅੱਤਵਾਦ ਦੀਆਂ ਜੜ੍ਹਾਂ ਮਾਨ ਸਿੰਘ ਤੋਂ ਸ਼ੁਰੂ ਹੋ ਰਹੀਆਂ ਹਨ।
ਅੰਮ੍ਰਿਤਸਰ ਜੇਲ ਦੀ ਬਲੈਕ ਸ਼ੀਟ ਐੱਸ. ਐੱਸ. ਓ. ਸੀ. ਦੇ ਟਾਰਗੈੱਟ 'ਤੇ
ਜੇਲ 'ਚ ਬੈਠ ਅੱਤਵਾਦੀ ਮਾਨ ਸਿੰਘ ਵੱਲੋਂ ਪੰਜਾਬ ਦੀ ਬਰਬਾਦੀ ਲਈ ਤਿਆਰ ਕੀਤੇ ਮਾÎਡਿਊਲ ਨਾਲ ਜੁੜੀ ਬਲੈਕ ਸ਼ੀਟ ਵੀ ਹੁਣ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਨਿਸ਼ਾਨੇ 'ਤੇ ਹੈ। ਮਾਨ ਸਿੰਘ ਆਪਣੀ ਬੈਰਕ 'ਚ ਬੈਠ ਕੇ ਸੰਚਾਰ ਸਾਧਨਾਂ ਦਾ ਇਸਤੇਮਾਲ ਕਰਨ ਵਾਲਾ ਇਕੱਲਾ ਰਹਿ ਰਿਹਾ ਸੀ। ਹੁਣ ਸੁਰੱਖਿਆ ਏਜੰਸੀਆਂ ਜਰਮਨੀ ਅਤੇ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਤੇ ਮਾਨ ਸਿੰਘ ਵਿਚਕਾਰ ਦੀ ਕੜੀ ਨੂੰ ਜੋੜਨ ਵਾਲਿਆਂ 'ਤੇ ਵੀ ਕੰਮ ਕਰ ਰਹੀ ਹੈ, ਜਿਸ ਵਿਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਜੇਲ ਵਿਚ ਬੈਠੇ ਕੁਝ ਚਿਹਰਿਆਂ ਦੇ ਨਾਲ-ਨਾਲ ਸੁਰੱਖਿਆ ਕਰਮਚਾਰੀ ਵੀ ਘੇਰੇ 'ਚ ਆ ਸਕਦੇ ਹਨ।
ਸਮਰੱਥਾ ਤੋਂ ਵੱਧ ਜੇਲ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦਾ ਫਾਇਦਾ ਉਠਾਉਂਦੇ ਹਨ ਦੇਸ਼ਧ੍ਰੋਹੀ
ਅੰਮ੍ਰਿਤਸਰ ਦੀ ਕੇਂਦਰੀ ਜੇਲ 2240 ਕੈਦੀਆਂ ਲਈ ਬਣਾਈ ਗਈ ਸੀ। ਹੈਰਾਨੀ ਹੈ ਕਿ ਅੱਜ ਇਸ ਜੇਲ 'ਚ 3500 ਤੋਂ ਵੱਧ ਕੈਦੀ ਅਤੇ ਹਵਾਲਾਤੀ ਬੰਦ ਹਨ। 1 ਤੋਂ 95 ਕਿਲੋ ਤੱਕ ਦੀ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ 164 ਦੇ ਕਰੀਬ ਸਮੱਗਲਰ, 70 ਦੇ ਲਗਭਗ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ 35 ਦੇ ਕਰੀਬ ਹਵਾਲਾਤੀ ਤੇ ਕੈਦੀ ਬੰਦ ਹਨ। ਆਪਣੀ ਸਮਰੱਥਾ ਤੋਂ ਵੱਧ ਜੇਲ 'ਚ ਕੈਦੀਆਂ ਦੇ ਹੋਣ 'ਤੇ ਅਪਰਾਧੀ ਸੁਰੱਖਿਆ 'ਚ ਸੰਨ੍ਹ ਲਾ ਰਹੇ ਹਨ। ਇਹੀ ਕਾਰਨ ਹੈ ਕਿ ਅੱਤਵਾਦੀ ਮਾਨ ਸਿੰਘ ਨੂੰ ਵੀ ਜੇਲ 'ਚ ਸੰਚਾਰ ਸੁਵਿਧਾਵਾਂ ਉਪਲਬਧ ਹੋ ਜਾਂਦੀਆਂ ਸਨ।
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 23 ਸਤੰਬਰ ਨੂੰ ਚੋਹਲਾ ਸਾਹਿਬ ਤਰਨਤਾਰਨ ਤੋਂ 4 ਕੇ. ਜ਼ੈੱਡ. ਐੱਫ. ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਮਾਨ ਸਿੰਘ ਦਾ ਨਾਂ ਮਾਡਿਊਲ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ। ਮਾਨ ਸਿੰਘ ਨੂੰ ਜੇਲ 'ਚ ਲਿਆਉਣ ਤੋਂ ਬਾਅਦ ਪੁਲਸ ਵੱਲੋਂ 23 ਸਤੰਬਰ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਤੋਂ ਬਰਾਮਦ ਕੀਤੇ ਹਥਿਆਰਾਂ ਨੂੰ ਸਰਹੱਦ ਪਾਰ ਪਾਕਿਸਤਾਨ ਤੋਂ ਭੇਜਣ ਵਾਲੇ ਡਰੋਨ ਰਿਕਵਰ ਕੀਤੇ ਗਏ ਸਨ। ਹੁਣ ਪੁਲਸ ਅੱਤਵਾਦੀਆਂ ਨੂੰ ਮਿਲਣ ਵਾਲੀ ਟੈਰਰ ਫੰਡਿੰਗ ਦੇ ਨਾਲ-ਨਾਲ ਮਾਨ ਸਿੰਘ ਵੱਲੋਂ ਬਣਾਏ ਗਏ ਕੁਝ ਹੋਰ ਸਲਿੱਪਰ ਸੈੱਲਾਂ ਦੀ ਵੀ ਪਛਾਣ ਕਰ ਰਹੀ ਹੈ।
ਰੰਜਿਸ਼ ਨੇ ਧਾਰਿਆ ਖੂਨੀ ਰੂਪ, 13 ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਹਮਲਾ
NEXT STORY