ਨਵੀਂ ਦਿੱਲੀ—ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਅੱਜ ਸ਼ਾਮ 5 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰੀਰ ਗੋਆ ਦੇ ਪ੍ਰਦੇਸ਼ ਭਾਜਪਾ ਦਫਤਰ ਲਿਆਂਦਾ ਜਾਵੇਗਾ। ਸ਼ਾਮ ਚਾਰ ਵਜੇ ਮੁੱਖ ਮੰਤਰੀ ਪਾਰੀਕਾਰ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਐਤਵਾਰ ਨੂੰ ਪਾਰੀਕਰ ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ।
ਕੇਂਦਰੀ ਕੈਬਨਿਟ ਪਾਰੀਕਰ ਨੂੰ ਦੇਵੇਗੀ ਸ਼ਰਧਾਂਜਲੀ
ਮਨੋਹਰ ਪਾਰੀਕਰ ਦੇ ਦਿਹਾਂਤ 'ਤੇ ਕੇਂਦਰੀ ਕੈਬਨਿਟ ਨੇ ਅੱਜ ਬੈਠਕ ਬੁਲਾਈ ਹੈ। ਇਸ ਬੈਠਕ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਪਾਰੀਕਰ ਦੇ ਦਿਹਾਂਤ 'ਤੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ।
ਪੀ.ਐੱਮ. ਮੋਦੀ ਸਮੇਤ ਕੋਈ ਨੇਤਾ ਹੋਣਗੇ ਅੰਤਿਮ ਦਰਸ਼ਨ 'ਚ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਦਿੱਗਜ ਨੇਤਾ ਅੱਜ ਮਨੋਹਰ ਪਾਰੀਕਰ ਦੇ ਅੰਤਿਮ ਦਰਸ਼ਨ ਲਈ ਗੋਆ ਜਾਣਗੇ। ਦੱਸ ਦੇਈਏ ਕਿ ਸਾਲ 2007 'ਚ ਮਨੋਹਰ ਪਾਰੀਕਰ ਨੂੰ ਕੇਂਦਰ ਤੋਂ ਗੋਆ ਭੇਜਿਆ ਗਿਆ ਸੀ।
ਅੱਜ ਗੋਆ 'ਚ ਬੰਦ ਰਹਿਣਗੇ ਸਰਕਾਰੀ ਸੰਸਥਾਵਾਂ
ਗੋਆ ਦੇ ਮੁੱਖ ਮੰਤਰੀ ਪਾਰੀਕਰ ਦੇ ਦੇਹਾਂਤ 'ਤੇ ਅੱਜ ਗੋਆ 'ਚ ਸਰਕਾਰੀ ਸਕੂਲ ਅਤੇ ਸਾਰੀਆਂ ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਕੇਂਦਰ ਨੇ ਸੋਮਵਾਰ ਨੂੰ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਅੱਜ ਦੇਸ਼ ਦੇ ਸਾਰੇ ਸਰਕਾਰੀ ਸੰਸਥਾਨਾਂ ਦੇ ਰਾਸ਼ਟਰੀ ਝੰਡੇ ਅੱਧੇ ਝੁੱਕੇ ਰਹਿਣਗੇ। ਦੱਸ ਦੇਈਏ ਕਿ ਪਾਰੀਕਰ ਮੋਦੀ ਸਰਕਾਰ 'ਚ ਰੱਖਿਆ ਮੰਤਰੀ ਵੀ ਰਹਿ ਚੁੱਕੇ ਸਨ।
ਅੱਜ ਜਾਰੀ ਹੋਵੇਗੀ ਲੋਕਸਭਾ ਚੋਣਾਂ ਲਈ ਨਾਮਾਂਕਣ ਅਧਿਸੂਚਨਾ
ਲੋਕਸਭਾ ਚੋਣਾਂ ਦੇ ਪਹਿਲੇ ਪੜ੍ਹਾਅ ਤਹਿਤ 91 ਸੀਟਾਂ ਲਈ ਸੋਮਵਾਰ ਨੂੰ ਅਧਿਸੂਚਨਾ ਜਾਰੀ ਹੋਣ ਨਾਲ ਆਮ ਚੋਣਾਂ ਦੀ ਰਸਮੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿਕਿਮ ਵਿਧਾਨਸਭਾ ਦੀਆਂ ਸਾਰੀਆਂ ਸੀਟਾਂ ਅਤੇ ਓੜੀਸਾ ਦੀਆਂ 147 'ਚੋਂ 28 ਸੀਟਾਂ ਲਈ ਵੀ ਅਧਿਸੂਚਨਾ 18 ਮਾਰਚ ਨੂੰ ਹੀ ਜਾਰੀ ਹੋਣੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ.ਬੀ.ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਦਿ. ਅਮੀਰਾਤ ਐੱਫ.ਏ. ਕੱਪ-2018/19
ਟੈਨਿਸ : ਏ.ਟੀ.ਪੀ. 1000 ਬੀ.ਐੱਨ.ਪੀ. ਪਰਿਬਾਸ ਓਪਨ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਸੰਗਤ ਜਲਦ ਕਰੇਗੀ ਵੀਜ਼ਾ ਫ੍ਰੀ ਦਰਸ਼ਨ : ਬੁੱਧੀਜੀਵੀ
NEXT STORY