ਮਾਨਸਾ (ਅਮਰਜੀਤ/ਸੰਦੀਪ) — ਇੱਥੋਂ ਦੇ ਕਸਬਾ ਬੁੱਢਲਾਡਾ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਅਣਪਛਾਤੇ ਨੌਜਵਾਨ ਵਲੋਂ ਫਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਘਰ ਵਿਚ ਇਕ ਪਾਰਸਲ ਅਤੇ ਇਕ ਪੱਤਰ ਦਿੱਤਾ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਪੱਤਰ ਨੂੰ ਪੜ੍ਹਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਦਰਅਸਲ ਇਸ ਪੱਤਰ ਵਿਚ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਅਤੇ ਫਿਰੌਤੀ ਨਾ ਦੇਣ ਦੇ ਬਦਲੇ ਵਿਚ ਰਿਮੋਟ ਕੰਟਰੋਲ ਨਾਲ ਪਾਰਸਲ ਵਿਚ ਰੱਖੇ ਬੰਬ ਨੂੰ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ।

ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਪੂਰੇ ਮਕਾਨ ਦੀ ਘੇਰਾਬੰਦੀ ਕਰ ਲਈ ਅਤੇ ਪਾਰਸਲ ਨੂੰ ਕਬਜ਼ੇ ਵਿਚ ਲੈ ਲਿਆ। ਬੁੱਢਲਾਡਾ ਸਿਟੀ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਪੁਲਸ ਦੀ ਸਪੈਸ਼ਲ ਟੀਮ ਮੰਗਵਾਈ ਗਈ ਹੈ ਅਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਨੇ ਵੀ ਇਹ ਕੰਮ ਕੀਤਾ ਹੈ ਉਸ ਨੂੰ ਜਲਦੀ ਦਬੋਚ ਲਿਆ ਜਾਏਗਾ। ਤੁਹਾਨੂੰ ਦੱਸ ਦੇਈਏ ਕਿ ਅਜੇ ਪਾਰਸਲ ਖੋਲ੍ਹਿਆ ਨਹੀਂ ਗਿਆ ਹੈ। ਪਾਰਸਲ ਖੋਲ੍ਹੇ ਜਾਣ 'ਤੇ ਹੀ ਸਾਫ ਹੋ ਸਕੇਗਾ ਕਿ ਉਸ ਵਿਚ ਸੱਚਮੁੱਚ ਬੰਬ ਹੀ ਹੈ ਜਾਂ ਕੁੱਝ ਹੋਰ ਪਰ ਇਸ ਪਾਰਸਲ ਅਤੇ ਧਮਕੀ ਭਰੇ ਪੱਤਰ ਤੋਂ ਬਾਅਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਬੱਸ ਸਟੈਂਡ 'ਚ ਬਣਾਏ ਜਾ ਰਹੇ ਗੰਦੇ ਕੂੜੇ ਦੇ ਡੰਪ ਦਾ ਵਿਰੋਧ
NEXT STORY