ਮਾਨਸਾ (ਸੰਦੀਪ ਮਿੱਤਲ)-ਮਾਨਸਾ ਸ਼ਹਿਰ ਦੇ ਵਾਰਡ -2 ਦੇ ਵਾਸੀ ਨਜ਼ੀਰ ਖਾਨ ਉਰਫ ਰਾਜੂ ਡਰਾਇਵਰ ਸਪੁੱਤਰ ਗੁਰਸੀਦ ਖਾਨ ਨੂੰ ਪੰਜਾਬ ਸਰਕਾਰ ਦੀ ਲਾਟਰੀ ਦੀਵਾਲੀ ਪੂਜਾ ਬੰਪਰ ਦਾ ਡੇਢ ਕਰੋੜ ਦਾ ਪਹਿਲਾ ਇਨਾਮ ਨਿਕਲਣ ਤੇ ਹੁਣ ਉਹ ਕਿਸਮਤ ਦਾ ਬਾਦਸ਼ਾਹ ਬਣ ਗਿਆ ਹੈ। ਜਿਸ ਨੂੰ ਲੈ ਕੇ ਉਸ ਦੇ ਪਰਿਵਾਰ ਅਤੇ ਮਿੱਤਰਾਂ ਵੱਲੋਂ ਡਾਢਾ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਉਸ ਨੇ ਦੱਸਿਆ ਕਿ ਉਸ ਨੇ ਇਹ ਟਿਕਟ ਲਾਟਰੀ ਏਜੰਟ ਤਰਸੇਮ ਚੰਦ ਸ਼ਰਮਾ, ਲਾਟਰੀ ਸੇਲਰ ਸੰਦੀਪ ਕੁਮਾਰ ਸ਼ਰਮਾਂ ਤੇ ਕਮਲ ਕੁਮਾਰ ਤੋਂ ਟਿਕਟ ਖਰੀਦੀ। ਇਹ ਡਰਾਅ ਨਿਕਲਣ ਤੇ ਪ੍ਰਮਾਤਮਾ ਦਾ ਸ਼ੁਕਰੀਆਂ ਕਰਦਿਆ ਉਸ ਨੇ ਗਰੀਬ ਕੁੜੀਆਂ ਦੇ ਵਿਆਹ ਤੇ ਹੋਰ ਵੀ ਲੋਕ ਭਲਾਈ ਦੇ ਕੰਮ ਕਰਨ ਦੀ ਇੱਛਾ ਰੱਖੀ। ਇਸ ਮੌਕੇ ਮੈਡਮ ਪ੍ਰੀਤ ਚੌਹਾਨ, ਜੱਗਾ ਸਿੰਘ, ਮਨਜੂਰ ਖਾਂ, ਜਗਸੀਰ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ ਹਾਜਰ ਸਨ ।
ਮਾਨਸਾ 'ਚ 3 ਦਮੇ ਦੇ ਰੋਗੀਆਂ ਦੀ ਮੌਤ, ਕਿਤੇ ਸਮੋਗ ਤਾਂ ਨਹੀਂ ਜ਼ਿੰਮੇਵਾਰ
NEXT STORY