ਲੁਧਿਆਣਾ (ਵਿੱਕੀ)- ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਬਾਏ-ਬਾਏ ਕਰਕੇ ਭਾਜਪਾ ਜੁਆਇਨ ਕਰਨ ਵਾਲੇ 3 ਨੇਤਾਵਾਂ ਨੂੰ ਜਿਸ ਤੇਜ਼ੀ ਨਾਲ ਪੰਜਾਬ ਵਿਚ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ, ਉਸ ਨਾਲ ਉਨ੍ਹਾਂ ਪੁਰਾਣੇ ਭਾਜਪਾਈਆਂ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ, ਜੋ ਚੋਣਾਂ ’ਚ ਟਿਕਟਾਂ ਲੈਣ ਦੇ ਚਾਹਵਾਨ ਸਨ। ਇਨ੍ਹਾਂ ਵਿਚ ਟਿਕਟ ਪਾਉਣ ਦੇ ਇਸ ਤਰ੍ਹਾਂ ਦੇ ਚਾਹਵਾਨ ਵੀ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਗੁਣਗਾਨ ਕਰ ਰਹੇ ਸਨ ਅਤੇ ਇਸ ਵਾਰ ਖੁਦ ਚੋਣ ਮੈਦਾਨ ਵਿਚ ਉਤਰ ਕੇ ਦੇਸ਼ ਦੀ ਸੰਸਦ ਵਿਚ ਪੁੱਜਣ ਦਾ ਇੰਤਜਾਰ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਭਲਕੇ ਐਲਾਨ ਸਕਦੈ ਉਮੀਦਵਾਰ! ਸੁਖਬੀਰ ਬਾਦਲ ਨੇ ਮੰਗੀਆਂ ਰਿਪੋਰਟਾਂ
ਭਾਜਪਾ ਨੇ ਸ਼ਨੀਵਾਰ ਨੂੰ ਪੰਜਾਬ ਲਈ ਜਾਰੀ 6 ਉਮੀਦਵਾਰਾਂ ਦੀ ਲਿਸਟ ਵਿਚ ਦੂਜੀਆਂ ਪਾਰਟੀਆਂ ਤੋਂ ਆਏ 3 ਸੰਸਦ ਮੈਂਬਰਾਂ ਨੂੰ ਟਿਕਟ ਦਿੱਤੀ ਹੈ। ਇਸ ਦੌਰਾਨ ਹੁਣ 2024 ਦੀ ਚੋਣ ਵਿਚ ਮੋਦੀ ਸਰਕਾਰ ਵੱਲੋਂ ਜਿੱਤ ਦੀ ਹੈਟ੍ਰਿਕ ਲਾਉਣ ਦੀਆਂ ਸੰਭਾਵਨਾਵਾਂ ਵਿਚਕਾਰ ਲੰਮੇ ਸਮੇਂ ਤੋਂ ਟਿਕਟ ਦੀ ਲਾਈਨ ਵਿਚ ਲੱਗੇ ਉਕਤ ਨੇਤਾਵਾਂ ਨੂੰ ਹੁਣ ਫਿਰ ਤੋਂ ਹਾਈਕਮਾਨ ਵੱਲੋਂ ਦਿੱਤੇ ਗਏ ਉਮੀਦਵਾਰਾਂ ਦੇ ਕਦਮ ਨਾਲ ਕਦਮ ਮਿਲਾਉਣੇ ਹੋਣਗੇ। ਕੁਝ ਭਾਜਪਾਈਆਂ ’ਚ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਪਾਰਟੀ ਨੇ ਕਾਂਗਰਸ ਤੋਂ ਆਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪਰਨੀਤ ਕੌਰ ਅਤੇ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਭਾਜਪਾ ਦੀ ਮੈਂਬਰਸ਼ਿਪ ਲੈਣ ਦੇ ਚੰਦ ਦਿਨਾਂ ਵਿਚ ਹੀ ਟਿਕਟਾਂ ਦੇ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ, ਜਦਕਿ ਜੋ ਪੁਰਾਣੇ ਨੇਤਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲ ਸਕਦੇ ਨੇ ਸਿਆਸੀ ਸਮੀਕਰਨ, 'ਆਪ'-ਕਾਂਗਰਸ ਤੇ ਅਕਾਲੀ-ਭਾਜਪਾ ਵਿਚਾਲੇ ਹੋ ਸਕਦੈ ਗੱਠਜੋੜ!
ਦੱਸ ਦੇਈਏ ਕਿ ਪਟਿਆਲਾ ਤੋਂ 4 ਵਾਰ ਕਾਂਗਰਸ ਸੰਸਦ ਮੈਂਬਰ ਰਹੀ ਮਹਾਰਾਣੀ ਪਰਨੀਤ ਕੌਰ ਨੇ 14 ਮਾਰਚ ਨੂੰ ਭਾਜਪਾ ਜੁਆਇਨਿੰਗ ਕੀਤੀ, ਜਿਨਾਂ ਨੂੰ 17ਵੇਂ ਦਿਨ ਮਤਲਬ 30 ਮਾਰਚ ਨੂੰ ਪਾਰਟੀ ਨੇ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ। ਪਰਨੀਤ ਕੌਰ ਨੂੰ ਕਾਂਗਰਸ ਨੇ ਫਰਵਰੀ ਵਿਚ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਸੀ। ਇਸੇ ਤਰਾਂ ਕਾਂਗਰਸ ਤੋਂ 3 ਵਾਰ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ 26 ਮਾਰਚ ਨੂੰ ਭਾਜਪਾ ਵਿਚ ਐਂਟਰੀ ਮਾਰੀ, ਦੂਜੀ ਵਾਰ ਪਾਰਟੀ ਬਦਲਣ ਵਾਲੇ ‘ਆਪ’ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਵੀ 27 ਮਾਰਚ ਨੂੰ ਭਾਜਪਾ ਵਿਚ ਜੁਆਇੰਨਿੰਗ ਕੀਤੀ, ਜਿਨ੍ਹਾਂ ਨੂੰ ਕ੍ਰਮਵਾਰ : ਚੌਥੇ ਅਤੇ ਤੀਜੇ ਦਿਨ ਹੀ ਪਾਰਟੀ ਨੇ ਲੁਧਿਆਣਾ ਅਤੇ ਜਲੰਧਰ ਦੀਆਂ ਸੀਟਾਂ ’ਤੇ ਚੋਣ ਮੈਦਾਨ ਵਿਚ ਉਤਾਰ ਦਿੱਤਾ। ਉਥੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ 19 ਮਾਰਚ ਨੂੰ ਭਾਜਪਾ ਜੁਆਇਨ ਕੀਤੀ ਸੀ, ਜਿਨ੍ਹਾਂ ਨੂੰ ਸ਼ਨੀਵਾਰ ਪੰਜਾਬ ਦੇ ਹੋਰ 6 ਉਮੀਦਵਾਰਾਂ ਦੇ ਨਾਲ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
ਭਾਜਪਾ ਵਿਚ 28 ਸਾਲ ਬਾਅਦ ਇਕੱਲੇ ਲੋਕ ਸਭਾ ਚੋਣ ਵਿਚ ਉਤਰ ਰਹੀ ਹੈ। ਉਕਤ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਕੇ ਭਾਜਪਾ ਨੂੰ ਅਜਿਹੇ ਚਿਹਰੇ ਮਿਲ ਗਏ ਹਨ, ਜਿਨ੍ਹਾਂ ਦਾ ਪੰਜਾਬ ਦੀ ਜਨਤਾ ਵਿਚ ਜਾਣਿਆ-ਪਛਾਣਿਆ ਨਾਮ ਹੈ। ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਕਿ ਸ਼ਹਿਰੀ ਵੋਟ ਦਾ ਰੁਝਾਨ ਭਾਜਪਾ ਵੱਲ ਰਹਿੰਦਾ ਹੈ ਪਰ ਭਾਜਪਾ ਇਨ੍ਹਾਂ ਨੇਤਾਵਾਂ ਦੇ ਜ਼ਰੀਏ ਪਿੰਡਾਂ ਵਿਚ ਵੀ ਆਪਣੀ ਪਕੜ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਵੱਧ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ, ਮੰਡੀਆਂ 'ਚ ਕੀਤੇ ਗਏ ਪੁਖ਼ਤਾ ਪ੍ਰਬੰਧ
NEXT STORY